The Khalas Tv Blog Punjab ਸ਼ੁਭ ਦਾ ਫਿਰ ਪੈ ਗਿਆ ਨਵਾਂ ਪੰਗਾ ! ਇੰਦਰਾ ਗਾਂਧੀ ਦੀ ਇਹ ਤਸਵੀਰ ਹੁੱਡੀ ‘ਤੇ ਲਗਾਉਣ ‘ਤੇ ਭੜਕੇ ਲੋਕ !
Punjab

ਸ਼ੁਭ ਦਾ ਫਿਰ ਪੈ ਗਿਆ ਨਵਾਂ ਪੰਗਾ ! ਇੰਦਰਾ ਗਾਂਧੀ ਦੀ ਇਹ ਤਸਵੀਰ ਹੁੱਡੀ ‘ਤੇ ਲਗਾਉਣ ‘ਤੇ ਭੜਕੇ ਲੋਕ !

ਬਿਉਰੋ ਰਿਪੋਰਟ : ਭਾਰਤ ਵਿੱਚ ਸ਼ੋਅ ਰੱਦ ਹੋਣ ਤੋਂ ਬਾਅਦ ਲੰਡਨ ਵਿੱਚ ਹਿੱਟ ਹੋਏ ਸ਼ੋਅ ਦੀਆਂ ਖੁਸ਼ੀਆਂ ਗਾਇਕ ਸ਼ੁੱਭ ਮਨਾ ਹੀ ਰਿਹਾ ਸੀ ਕਿ ਉਸ ਦੀ ਹੁੱਡੀ ਨੂੰ ਲੈਕੇ ਵਿਵਾਦ ਹੋ ਗਿਆ । ਸ਼ੋਅ ਦੌਰਾਨ ਸ਼ੁੱਭ ਨੇ ਇੱਕ ਹੁੱਡੀ ਦਰਸ਼ਕਾਂ ਦੇ ਸਾਹਮਣੇ ਵਿਖਾਈ । ਜਿਸ ਬਾਰੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਮੁੜ ਤੋਂ ਘੇਰਿਆ ਜਾ ਰਿਹਾ ਹੈ। ਕੰਗਨਾ ਰਨੌਤ ਨੇ ਵੀ ਸ਼ੁੱਭ ‘ਤੇ ਕੁਮੈਂਟ ਕੀਤਾ ਤਾਂ ਉਸ ਵੱਲੋਂ ਤਗੜਾ ਜਵਾਬ ਦਿੱਤਾ ਗਿਆ ਹੈ ।

ਸ਼ੁੱਭ ਨੇ ਜਿਹੜੀ ਹੁੱਡੀ ਵਿਖਾਈ ਸੀ ਉਸ ‘ਤੇ ਪੰਜਾਬ ਦੇ ਨਕਸ਼ੇ ਦੀ ਤਸਵੀਰ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਨੂੰ ਦਰਸਾਇਆ ਗਿਆ ਸੀ । ਹਾਲਾਂਕਿ ਸ਼ੁੱਭ ਨੇ ਇਸ ‘ਤੇ ਆਪਣਾ ਸਪਸ਼ਟੀਕਰਨ ਵੀ ਦਿੱਤਾ ਹੈ । ਸ਼ੁੱਭ ਵੱਲੋਂ ਵਿਖਾਈ ਗਈ ਹੁੱਡੀ ‘ਤੇ ਨਕਸ਼ੇ ਵਿੱਚ ਅਖਬਾਰ ਦੀਆਂ ਤਸਵੀਰਾਂ ਅਤੇ ਨਾਲ ਹੀ 2 ਗੋਲੀਆਂ ਚਲਾਉਂਦੇ ਸਿੱਖ ਵਿਅਕਤੀ ਦਿਖਾਏ ਗਏ ਹਨ ।
ਇੱਕ ਪਾਸੇ ਇੰਦਰਾ ਗਾਂਧੀ ਦੇ ਕਤਲ ਦੇ ਦ੍ਰਿਸ਼ ਨੂੰ ਦਰਸਾਇਆ ਗਿਆ ਹੈ । ਇਸ ਵੀਡੀਓ ਦੇ ਵਾਇਰਲ ਹੋਣ ਦੇ ਬਾਅਦ ਸੋਸ਼ਲ ਮੀਡੀਆ ‘ਤੇ ਸ਼ੁੱਭ ਨੂੰ ਖਾਲਿਸਤਾਨੀ ਹਮਾਇਤੀ ਦੱਸਦਿਆਂ ਟਰੋਲ ਕੀਤਾ ਜਾਣ ਲੱਗਿਆ ਹੈ ।

ਕੰਗਨਾ ਰਨੌਤ ਨੇ ਕੀਤਾ ਟਵੀਟ

ਕੰਗਨਾ ਰਨੌਤ ਦੀ ਪਿਛਲੇ ਹਫਤੇ ਰਿਲੀਜ਼ ਹੋਈ ਫਿਲਮ ਤੇਜਸ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਫਲਾਪ ਫਿਲਮ ਦੱਸਿਆ ਜਾ ਰਿਹਾ ਹੈ । ਹਰ ਵਾਰ ਫਿਲਮ ਫਲਾਪ ਦੇਣ ਤੋਂ ਬਾਅਦ ਵਿਵਾਦਿਤ ਬਿਆਨ ਦੇਣ ਲਈ ਮਸ਼ਹੂਰ ਕੰਗਨਾ ਨੇ ਹੁਣ ਸ਼ੁੱਭ ‘ਤੇ ਆਪਣਾ ਗੁੱਸਾ ਕੱਢਿਆ ਹੈ। ਕੰਗਨਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸਟ ‘ਤੇ ਲਿਖਿਆ ‘ਉਨ੍ਹਾਂ ਲੋਕਾਂ ਵੱਲੋਂ ਇੱਕ ਬੁੱਢੀ ਔਰਤ ਦੇ ਕਾਇਰਤਾ ਪੂਰਨ ਕਤਲ ਦਾ ਜਸ਼ਨ ਮਨਾਉਣਾ,ਜਿੰਨਾਂ ਨੂੰ ਉਸ ਨੇ ਆਪਣੇ ਰੱਖਅਕਾਂ ਵਜੋਂ ਨਿਯੁਕਤ ਕੀਤਾ ਸੀ। ਜਦੋਂ ਤੁਹਾਡੇ ਬਚਾਉਣ ਵਾਲਿਆਂ ਵਜੋਂ ਭਰੋਸਾ ਕੀਤਾ ਜਾਂਦਾ ਹੈ ਪਰ ਤੁਸੀਂ ਉਸ ਭਰੋਸੇ ਅਤੇ ਵਿਸ਼ਵਾਸ਼ ਦਾ ਫਾਇਦਾ ਚੁੱਕ ਦੇ ਹੋ ਅਤੇ ਉਨ੍ਹਾਂ ਨੂੰ ਮਾਰਨ ਲਈ ਉਹੀ ਹਥਿਆਰ ਵਰਤਦੇ ਹੋ ਜਿੰਨਾਂ ਨਾਲ ਉਨ੍ਹਾਂ ਦੀ ਰੱਖਿਆ ਕਰਨੀ ਸੀ ਤਾਂ ਉਹ ਬਹਾਦਰੀ ਭਰਿਆ ਨਹੀਂ ਬਲਕਿ ਕਾਇਰਤਾ ਭਰਿਆ ਸ਼ਰਮਨਾਕ ਕੰਮ ਹੈ। ਇੱਕ ਬਜ਼ੁਰਗ ਔਰਤ ਨਿਹੱਥੀ ਅਤੇ ਅਜਿਹੀ ਘਟਨਾ ਤੋਂ ਅਣਜਾਣ ਸੀ ਅਤੇ ਅਜਿਹੇ ਕਾਇਰਾਨਾ ਹਮਲੇ ‘ਤੇ ਸ਼ਰਮ ਆਉਣੀ ਚਾਹੀਦੀ ਹੈ । ਇੱਕ ਔਰਤ ਜੋ ਲੇਕਤੰਤਰਿਕ ਤੌਰ ‘ਤੇ ਚੁਣੀ ਆਗੂ ਸੀ,ਕੰਗਨਾ ਸ਼ੁੱਭ ਨੂੰ ਕਹਿੰਦੀ ਹੈ ਇਸ ਵਿੱਚ ਕੁਝ ਵੀ ਵਡਿਆਈ ਕਰਨ ਵਾਲਾ ਨਹੀਂ ਹੈ ਸ਼ਰਮ ਕਰੋ’ ਇੱਕ ਫਿਲਮ ਵਿੱਚ ਕੰਗਨਾ ਆਪ ਵੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾ ਰਹੀ ਹੈ ।

ਸ਼ੁੱਭ ਨੇ ਦਿੱਤਾ ਜਵਾਬ

ਮੰਗਲਵਾਰ ਨੂੰ ਸ਼ੁੱਭ ਨੇ ਟਰੋਲ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਉਸ ਨੇ ਕਿਹਾ ” ਮੈਂ ਜੋ ਮਰਜ਼ੀ ਕਰਾਂ,ਕੁਝ ਲੋਕ ਇਸ ਨੂੰ ਮੇਰੇ ਵਿਰੁੱਧ ਲਿਆਉਣ ਲਈ ਕੁਝ ਨਾ ਕੁਝ ਲੱਭ ਹੀ ਲੈਣਗੇ । ਲੰਡਨ ਵਿੱਚ ਮੇਰੇ ਪਹਿਲੇ ਸ਼ੋਅ ਦੌਰਾਨ ਦਰਸ਼ਕਾਂ ਨੇ ਮੇਰੇ ਵੱਲ ਬਹੁਤ ਸਾਰੇ ਕੱਪੜੇ,ਗਹਿਣੇ ਅਤੇ ਫੋਨ ਸੁੱਟੇ ਸਨ। “ਮੈਂ ਉੱਥੇ ਆਪਣੀ ਕਲਾਂ ਦਾ ਮੁਜ਼ਾਹਰਾ ਕਰਨ ਲਈ ਗਿਆ ਸੀ, ਇਹ ਦੇਖਣ ਲਈ ਨਹੀਂ ਕਿ ਮੇਰੇ ‘ਤੇ ਕੀ ਸੁੱਟਿਆ ਗਿਆ ਹੈ ਅਤੇ ਇਸ ‘ਤੇ ਕੀ ਬਣਿਆ ਹੋਇਆ ਹੈ। ਟੀਮ ਨੇ ਤੁਹਾਡੇ ਸਾਰਿਆਂ ਲਈ ਸ਼ੌਅ ਕਰਨ ਲਈ ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਸਖ਼ਤ ਮਿਹਨਤ ਕੀਤੀ ਹੈ। ਨਫ਼ਰਤ ਅਤੇ ਨਕਾਰਾਤਮਕਤਾ ਫੈਲਾਉਣਾ ਬੰਦ ਕਰੋ।”

ਸ਼ੁੱਭ ਨਾਲ ਜੁੜਿਆ ਪੁਰਾਣਾ ਵਿਵਾਦ

ਸਤੰਬਰ ਵਿੱਚ ਭਾਰਤ ਫੇਰੀ ਤੋਂ ਪਹਿਲਾਂ ਸ਼ੁੱਭ ਦਾ ਇੱਕ ਟਵੀਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਇਆ ਸੀ ਜਿਸ ਵਿੱਚ ਪੰਜਾਬ ਦੇ ਨਕਸ਼ੇ ਵਿੱਚ ਹਨੇਰਾ ਵਿਖਾਇਆ ਗਿਆ ਸੀ ਅਤੇ ਇੱਕ ਤਾਰ ਤੋਂ ਪਲਗ ਕੱਢਿਆ ਹੋਇਆ । ਲੋਕਾਂ ਨੇ ਇਸ ਨੂੰ ਖਾਲਿਸਤਾਨ ਨਾਲ ਜੋੜ ਦੇ ਹੋਏ ਦਾਅਵਾ ਕੀਤਾ ਸਿ ਕਿ ਪੰਜਾਬ ਨੂੰ ਭਾਰਤ ਤੋਂ ਵੱਖ ਵਿਖਾਇਆ ਗਿਆ ਹੈ । ਜਦਕਿ ਸ਼ੁੱਭ ਨੇ ਕਿਹਾ ਸੀ ਕਿ ਉਸ ਨੇ ਇੱਕ ਪੋਸਟ ਨੂੰ ਸ਼ੇਅਰ ਕੀਤਾ ਸੀ ਇਹ ਉਸ ਵੇਲੇ ਦੀ ਸੀ ਜਦੋਂ ਪੰਜਾਬ ਵਿੱਚ ਇੰਟਰਨੈੱਟ ਬੰਦ ਕੀਤਾ ਗਿਆ ਸੀ । ਤਸਵੀਰ ਦੇ ਜ਼ਰੀਏ ਇਹ ਦੱਸਿਆ ਗਿਆ ਸੀ ਕਿ ਪੰਜਾਬ ਕਿਵੇਂ ਦੁਨੀਆਂ ਤੋਂ ਕੱਟ ਗਿਆ ਹੈ । ਪਰ ਲੋਕਾਂ ਨੇ ਖਾਲਿਸਤਾਨ ਦਾ ਹਮਾਇਤੀ ਦਾ ਟੈਗ ਸ਼ੁੱਭ ‘ਤੇ ਲਾ ਦਿੱਤਾ ਅਤੇ ਭਾਰਤ ਵਿੱਚ ਸਾਰੇ ਸ਼ੋਅ ਕੈਂਸਲ ਕਰਵਾ ਦਿੱਤੀ। ਸਿਰਫ ਇੰਨਾਂ ਹੀ ਨਹੀਂ ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਸਮੇਤ ਕਈ ਲੋਕਾਂ ਲੋਕਾਂ ਸ਼ੁੱਭ ਨੂੰ ਅਨਫਾਲੋ ਕਰ ਦਿੱਤਾ ਸੀ।

Exit mobile version