The Khalas Tv Blog India ਕੰਗਨਾ ਦੀ ਫਿਲਮ ਦੇ ਲਿਰਿਸਿਸਟ ਮੁੰਤਸ਼ਿਰ ਦਾ ਵਿਵਾਦ ਬਿਆਨ! ‘ਸਤਵੰਤ ਤੇ ਬੇਅੰਤ ਦੇ ਗੁਨਾਹ ਦਾ ‘ਮੁਆਵਜ਼ਾ’ 1984 ‘ਚ ਬੇਕਸੂਰ ਸਿੱਖਾਂ ਨੂੰ ਦੇਣਾ ਪਿਆ’!
India Punjab

ਕੰਗਨਾ ਦੀ ਫਿਲਮ ਦੇ ਲਿਰਿਸਿਸਟ ਮੁੰਤਸ਼ਿਰ ਦਾ ਵਿਵਾਦ ਬਿਆਨ! ‘ਸਤਵੰਤ ਤੇ ਬੇਅੰਤ ਦੇ ਗੁਨਾਹ ਦਾ ‘ਮੁਆਵਜ਼ਾ’ 1984 ‘ਚ ਬੇਕਸੂਰ ਸਿੱਖਾਂ ਨੂੰ ਦੇਣਾ ਪਿਆ’!

ਬਿਉਰੋ ਰਿਪੋਰਟ – ਕੰਗਨਾ ਦੀ ਫਿਲਮ ਐਮਰਜੈਂਸੀ (FILM EMERGENCY) ਨੂੰ ਸੈਂਸਰ ਬੋਰਡ ਵੱਲੋਂ ਸਰਟਿਫਿਕੇਟ ਨਾ ਮਿਲਣ ‘ਤੇ ਫਿਲਮ ਦੇ ਲਿਰਿਸਿਸਟ ਰਾਈਟਰ ਮਨੋਜ ਮੁੰਤਸ਼ਿਰ ਨੇ ਵੀਡੀਓ ਜਾਰੀ ਕਰਕੇ ਸਿੱਖ ਭਾਈਚਾਰੇ ਨੂੰ ਵਿਰੋਧ ਰੋਕਣ ਦੀ ਅਪੀਲ ਕਰਦੇ ਜਿਹੜੇ ਤਰਕ ਦਿੱਤੇ ਹਨ ਉਹ ਆਪਣੇ ਆਪ ਵੀ ਵਿਵਾਦ ਪੈਦਾ ਕਰਨ ਵਾਲਾ ਹੈ। ਮਨੋਜ ਮੁੰਤਸ਼ਿਰ ਨੇ ਕਿਹਾ ਸਤਵੰਤ ਅਤੇ ਬੇਅੰਤ ਸਿੰਘ ਵਰਗੇ ਕਾਤਲ ਜਿੰਨਾਂ ਨੇ ਸੁਰੱਖਿਆ ਦੀ ਕਸਮ ਖਾਦੀ ਸੀ, ਉਨ੍ਹਾਂ ਨੇ ਗੋਲੀਆਂ ਚਲਾਇਆ। ਸਤਵੰਤ ਅਤੇ ਬੇਅੰਤ ਦੇ ਗੁਨਾਹ ਦਾ ਮੁਆਵਜ਼ਾ 1984 ਵਿੱਚ ਬੇਕਸੂਰ ਸਿੱਖਾਂ ਨੂੰ ਦੇਣਾ ਪਿਆ। ਇਹ ਭਾਰਤ ਦੇ ਇਤਿਹਾਸ ਦਾ ਕਾਲਾ ਸਫਾ ਸੀ। ਯਾਨੀ ਮਨੋਜ ਮੁੰਤਸ਼ਿਰ ਕਿਧਰੇ ਨਾ ਕਿਧਰੇ 1984 ਵਿੱਚ ਸਿੱਖਾਂ ਖਿਲਾਫ ਹੋਈ ਨਸਲਕੁਸ਼ੀ ਨੂੰ ਜਾਇਜ਼ ਦੱਸ ਰਹੇ ਹਨ ਅਤੇ ਇਸ ਨੂੰ ਮੁਆਵਜ਼ੇ ਵਜੋਂ ਵੇਖ ਰਹੇ ਹਨ। ਯਾਨੀ ਜੇਕਰ ਮੰਨ ਲਿਆ ਜਾਵੇਂ ਕੋਈ ਇੱਕ ਇਨਸਾਨ ਗਲਤੀ ਕਰੇ ਤਾਂ ਪੂਰੀ ਕੌਮ ਦੀਆਂ ਲਾਸ਼ਾਂ ਵਿੱਛਾ ਦਿੱਤੀਆਂ ਜਾਣ। ਅਜਿਹੇ ਤਰਕ ਨਾਲ ਮਨੋਜ ਮੁੰਤਸ਼ਿਰ ਐਮਰਜੈਂਸੀ ਫਿਲਮ ਨੂੰ ਜਾਇਜ਼ ਦੱਸ ਦੇ ਹੋਏ ਉਸ ਦੀ ਵਕਾਲਤ ਕਰ ਰਹੇ ਹਨ।

ਪਿਛਲੇ ਸਾਲ ਰਿਲੀਜ਼ ਹੋਈ ਹਿੰਦੀ ਫਿਲਮ ਫਿਲਮ ਆਦੀਪੁਰਸ਼ ਦੇ ਡਾਇਲਾਗ ਤੋਂ ਬਾਅਦ ਜਦੋਂ ਮਨੋਜ ਮੁੰਤਸ਼ਿਰ ਨੂੰ ਹਿੰਦੂ ਭਾਈਚਾਰੇ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ, ਉਨ੍ਹਾਂ ਨੂੰ ਮਾਰਨ ਦੀ ਧਮਕੀ ਮਿਲੀ ਸੀ ਉਸ ਵੇਲੇ ਉਹ ਬੋਲਣ ਦੀ ਅਜ਼ਾਦੀ ਦੇ ਬਾਰੇ ਖੁੱਲ ਕੇ ਸਾਹਮਣੇ ਕਿਉਂ ਨਹੀਂ ਆਏ  ਸਿਰਫ ਇੰਨਾਂ ਹੀ ਨਹੀਂ ਬਾਅਦ ਵਿੱਚੋਂ ਉਨ੍ਹਾਂ ਨੇ ਇਸ ਦੇ ਲਈ ਮੁਆਫ਼ੀ ਵੀ ਮੰਗੀ ਸੀ। ਜਦੋਂ ਕੰਗਨਾ ਨੇ ਕੁਝ ਦਿਨ ਪਹਿਲਾਂ ਕਿਸਾਨੀ ਅੰਦੋਲਨ ਦੌਰਾਨ ਜ਼ਬਰਜਨਾਹ ਅਤੇ ਬੰਗਲਾਦੇਸ਼ ਵਰਗੇ ਹਾਲਾਤ ਬਣਾਉਣ ਦਾ ਇਲਜ਼ਾਮ ਲਗਾਇਆ ਸੀ ਤਾਂ ਉਸ ਵੇਲੇ ਉਨ੍ਹਾਂ ਨੇ ਸਿੱਖਾਂ ਦੀ ਦੇਸ਼ ਪ੍ਰਤੀ ਕੁਰਬਾਨੀ ਦੀ ਲੰਮੀ ਲਿਸਟ ਪੇਸ਼ ਕਿਉਂ ਨਹੀਂ ਕੀਤੀ। ਉਸ ਵੇਲੇ ਕਿਉਂ ਨਹੀਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੀ ਭੁੱਖਮਰੀ ਨੂੰ ਦੂਰ ਕੀਤਾ ਹੈ ਆਖਿਰ ਕਿਸਾਨਾਂ ‘ਤੇ ਅਜਿਹਾ ਅਰੋਪ ਕਿਵੇਂ ਲਗਾਏ ਜਾ ਸਕਦੇ ਹਨ।

ਫਿਲਮ ਐਮਰਜੈਂਸੀ ਦੇ ਪੱਖ ਵਿੱਚ ਤਰਕ ਦਿੰਦੇ ਹੋਏ ਮਨੋਜ ਨੇ ਕਿਹਾ ਫਿਲਮ ਸਿਰਫ਼ ਕੰਗਨਾ ਦੀ ਨਹੀਂ ਬਲਕਿ 500 ਲੋਕਾਂ ਨੇ ਮਿਲ ਕੇ ਬਣਾਈ ਹੈ, ਜਿਨ੍ਹਾਂ ਨਾਲ ਨਾ ਇਨਸਾਫੀ ਨਹੀਂ ਹੋਣੀ ਚਾਹੀਦੀ ਹੈ। ਫਿਰ ਉਨ੍ਹਾਂ ਨੇ ਕਿਹਾ 6 ਅਗਸਤ ਨੂੰ ਫਿਲਮ ਰਿਲੀਜ਼ ਹੋਣੀ ਸੀ ਪਰ ਸੈਂਸਰ ਬੋਰਡ ਨੇ ਸਰਟੀਫਿਕੇਟ ਨਹੀਂ ਦਿੱਤਾ। ਪਰ ਸਰਟੀਫਿਕੇਟ ਦਾ ਖੇਡ ਅੱਧਾ ਅਧੂਰਾ ਖੇਡਿਆ ਜਾ ਰਿਹਾ ਹੈ । ਪੂਰਾ ਖੇਡ ਖੇਡਿਆ ਜਾਣਾ ਚਾਹੀਦਾ ਹੈ। ਲੱਗੇ ਹੱਥ ਇੱਕ ਹੋਰ ਸਰਟੀਫਿਕੇਟ ਖੋਹ ਲੈਣਾ ਚਾਹੀਦਾ ਹੈ। ਅਸੀਂ ਬੋਲਣ ਦੀ ਅਜ਼ਾਦੀ ਦਾ ਸਨਮਾਨ ਕਰਨ ਵਾਲੇ ਲੋਕ ਹਾਂ। ਛੱਡੋ ਇਹ ਮਹਾਤਮਾ ਦਾ ਡੋਗ, ਇੱਕ ਫਿਲਮ ਤਾਂ ਸਾਡੇ ਕੋਲੋ ਬਰਦਾਸ਼ਤ ਨਹੀਂ ਹੋ ਰਹੀ ਹੈ। ਫ੍ਰੀਡਮ ਆਫ ਐਸਪ੍ਰੈਸ਼ਨ ਕੀ ਬਰਦਾਸ਼ਤ ਹੋਵੇਗਾ।

ਮਨੋਜ ਮੁੰਤਸ਼ਿਰ ਨੇ ਕਿਹਾ ਪਰੇਸ਼ਾਨੀ ਐਮਰਜੈਂਸੀ ਤੋਂ ਹੈ? ਪਰੇਸ਼ਾਨੀ ਫਿਲਮ ਵਿੱਚ ਇੰਦਰਾ ਗਾਂਦੀ ਦੇ ਕਤਲ ਨੂੰ ਵਿਖਾਉਣ ਨੂੰ ਲੈਕੇ ਹੈ। ਕੀ ਇੰਦਰਾ ਗਾਂਧੀ ਦੀ ਮੌਤ ਸੜਕ ਦੁਰਘਟਨਾ ਵਿੱਚ ਹੋਈ? ਉਨ੍ਹਾਂ ਕਤਲ ਨਹੀਂ ਹੋਇਆ ਸੀ? ਪਰੇਸ਼ਾਨੀ ਇਹ ਹੈ ਕਿ ਉਨ੍ਹਾਂ ਦੇ ਕਾਤਲ ਸਿੱਖ ਵਿਖਾਏ ਗਏ ਹਨ ਜੋ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਹਨ? ਕਹਿੰਦੇ ਹਨ ਸਿੱਖ ਭਾਈਚਾਰੇ ਨੂੰ ਇਸ ‘ਤੇ ਇਤਰਾਜ਼ ਹੈ। ਮੈਂ ਮੰਨਣ ਨੂੰ ਤਿਆਰ ਨਹੀਂ ਕਿ ਇਕ ਓਂਕਾਰ ਸਤਿਨਾਮ ਬੋਲਣ ਵਾਲੇ ਸਚਾਈ ਦੇ ਨਾਲ ਬੇਖੌਫ ਖੜੇ ਹੋਣ ਵਾਲੇ ਸਿੱਖ ਕਿਸੇ ਫਿਲਮ ਵਿੱਚ ਵਿਖਾਏ ਗਏ ਸੱਚ ਤੋਂ ਡਰ ਗਏ ਹਨ। ਸਿੱਖ ਭਾਰਤ ਦੇ ਇਤਿਹਾਸ ਦਾ ਸੁਨਹਿਰਾ ਪੰਨਾਂ ਹੈ। ਜਦੋਂ ਸਿਰ ਦੇ ਕੇਸਰੀ ਪੱਗ ਪਾ ਕੇ ਨਿਕਲ ਦੇ ਹਨ ਤਾਂ ਪੂਰੇ ਦੇਸ਼ ਵਿੱਚ ਉਨ੍ਹਾਂ ਦੀ ਇੱਜ਼ਤ ਹੁੰਦੀ ਹੈ।

ਮਨੋਜ ਮੁੰਤਸ਼ਿਰ ਨੇ ਕਿਹਾ ਸਤਵੰਤ ਅਤੇ ਬੇਅੰਦ ਸਿੰਘ ਵਰਗੇ ਕਾਤਲ ਜਿੰਨਾਂ ਨੇ ਸੁਰੱਖਿਆ ਦੀ ਕਸਮ ਖਾਦੀ ਸੀ ਉਨ੍ਹਾਂ ਨੇ ਗੋਲੀਆਂ ਚਲਾਇਆ ਸਤਵੰਤ ਅਤੇ ਬੇਅੰਤ ਦੇ ਗੁਨਾਹ ਦੀ ਮੁਆਵਜ਼ਾ 1984 ਵਿੱਚ ਬੇਕਸੂਰ ਸਿੱਖਾਂ ਨੂੰ ਦੇਣਾ ਪਿਆ। ਇਹ ਭਾਰਤ ਦੇ ਇਤਿਹਾਸ ਦਾ ਕਾਲਾ ਸਫਾ ਸੀ। ਪਰ ਸਿੱਖਾਂ ਨੇ ਕਦੇ ਵਿਕਟਿਮ ਕਾਰਡ ਨਹੀਂ ਖੇਡਿਆ, ਭਾਰਤ ਦੇ ਦੁਸ਼ਮਣ ਨਹੀਂ ਹਨ। ਫਿਰ ਮਨੋਜ ਨੇ ਸਰਹੱਦਾਂ ‘ਤੇ ਕੁਰਬਾਨ ਹੋਣ ਵਾਲੇ ਸਿੱਖਾਂ ਦੀ ਕੁਰਬਾਨੀ ਯਾਦ ਕਰਵਾਈ। ਮੁੰਤਸ਼ਿਰ ਨੇ ਕਿਹਾ ਕੁਝ ਡਰੇ ਹੋਏ ਲੋਕ ਇਸ ਦਾ ਵਿਰੋਧ ਕਰ ਰਹੇ ਹਨ। ਸਚਾਈ ਕਿਸੇ ਫਿਲਮ ਦੀ ਮੋਹਤਾਜ਼ ਨਹੀਂ ਹੈ।

ਫਿਲਮ ਦੀ ਰੀਲੀਜ਼ ਦੇ ਬਾਅਦ ਜੇਕਰ ਕੁਝ ਗਲਤ ਵਿਖਾਇਆ ਗਿਆ ਤਾਂ ਵਿਰੋਧ ਜ਼ਰੂਰ ਕਰੋ ਮੈਂ ਵੀ ਤੁਹਾਡੇ ਨਾਲ ਖੜਾ ਰਹਾਂਗਾ। ਸਿੱਖਾਂ ਦੀ ਬੁਲੰਦ ਅਵਾਜ਼ਾਂ ਨੇ ਔਰੰਗਜੇਬ ਦੇ ਕੰਨਾਂ ਦੇ ਪਰਦੇ ਪਾੜ ਦਿੱਤੇ ਸਨ। ਉਹ ਸਿੱਖ ਦੂਜਿਆਂ ਦੀ ਅਵਾਜ਼ ਦਵਾਉਣ ਦੇ ਹੱਕ ਵਿੱਚ ਖੜੇ ਨਹੀਂ ਹੋ ਸਕਦੇ ਹਨ।

ਇਹ ਵੀ ਪੜ੍ਹੋ –    ਭਾਰਤੀ ਰੱਖਿਆ ਤੱਟ ਦੇ ਹੈਲੀਕਾਪਟਰ ਨਾਲ ਘਟੀ ਵੱਡੀ ਘਟਨਾ! ਬਚਾਅ ਕਾਰਜ ਜਾਰੀ

 

Exit mobile version