The Khalas Tv Blog India ਕੰਗਣਾ ਦੇ ਬਿਆਨ ਤੇ ਪੰਜਾਬ ‘ਚ ਵਧਿਆ ਵਿਰੋਧ! ਸਰਵਨ ਪੰਧੇਰ ਨੇ ਕੰਗਣਾ ਨੂੰ ਇਹ ਦਿੱਤੀ ਸਲਾਹ
India Punjab

ਕੰਗਣਾ ਦੇ ਬਿਆਨ ਤੇ ਪੰਜਾਬ ‘ਚ ਵਧਿਆ ਵਿਰੋਧ! ਸਰਵਨ ਪੰਧੇਰ ਨੇ ਕੰਗਣਾ ਨੂੰ ਇਹ ਦਿੱਤੀ ਸਲਾਹ

ਮੰਡੀ (Mandi) ਤੋਂ ਸੰਸਦ ਮੈਂਬਰ ਕੰਗਣਾ ਰਣੌਤ (Kangna Ranout) ਵੱਲੋੋਂ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਵਿੱਚ ਉਨ੍ਹਾਂ ਦਾ ਵਿਰੋਧ ਵਧਦਾ ਹੀ ਜਾ ਰਿਹਾ ਹੈ। ਭਾਵੇਂ ਕਿ ਭਾਜਪਾ ਵੱਲੋਂ ਇਸ ਬਿਆਨ ਨਾਲੋਂ ਖੁਦ ਨੂੰ ਵੱਖ ਕਰ ਲਿਆ ਹੈ ਪਰ ਕਿਸਾਨ ਇਸ ਬਿਆਨ ਦਾ ਪਿੱਛਾ ਨਹੀਂ ਛੱਡ ਰਹੇ। ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarwan Singh Pandher) ਨੇ ਕੰਗਣਾ ਰਣੌਤ ਨੂੰ ਮਾਫੀ ਮੰਗਣ ਲਈ ਕਿਹਾ ਹੈ। ਉਨ੍ਹਾਂ ਸ਼ੰਭੂ ਬਾਰਡਰ ਤੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਭਾਜਪਾ ਨੇ ਭਾਵੇਂ ਇਸ ਬਿਆਨ ਤੋਂ ਦੂਰੀ ਬਣਾ ਲਈ ਹੈ ਪਰ ਕੰਗਣਾ ਭਾਜਪਾ ਦੀ ਸੰਸਦ ਮੈਂਬਰ ਹੈ ਅਤੇ ਜੇਕਰ ਭਾਜਪਾ ਮੰਨਦੀ ਹੈ ਕਿ ਕੰਗਣਾ ਦਾ ਬਿਆਨ ਗਲਤ ਹੈ ਤਾਂ ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨੀ ਚਾਹੀਦੀ ਹੈ। ਪੰਧੇਰ ਨੇ ਕਿਹਾ ਕਿ ਕੰਗਣਾ ਨੂੰ ਇਸ ਮਸਲੇ ‘ਤੇ ਖੁਦ ਮਾਫੀ ਮੰਗਣੀ ਚਾਹੀਦੀ ਹੈ। 

ਪੰਧੇਰ ਨੇ ਇਸ ਦੇ ਨਾਲ ਬੀਤੇ ਦਿਨ ਕਿਰਪਾਨ ਨਾਲ ਹਵਾਈ ਜਹਾਜ ਵਿੱਚ ਸਫਰ ਕਰਨ ਤੋਂ ਰੋਕਣ ਤੇ ਕਿਹਾ ਕਿ ਕਿਸਾਨ ਅੰਦੋਲਨ -2 ਦੇ 200 ਦਿਨ ਪੂਰੇ ਹੋਣ ‘ਤੇ 31 ਅਗਸਤ ਨੂੰ ਪੰਜਾਬ-ਹਰਿਆਣਾ ਦੀ ਸਰਹੱਦ ‘ਤੇ ਇਕੱਠ ਬੁਲਾਇਆ ਗਿਆ ਹੈ। ਪੰਧੇਰ ਨੇ ਦੇਸ਼ ਦੇ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਸਰਹੱਦਾਂ ’ਤੇ ਪੁੱਜਣ ਲਈ ਕਿਹਾ ਹੈ।

ਦੱਸ ਦੇਈਏ ਕਿ ਕੰਗਣਾ ਦੇ ਇਸ ਬਿਆਨ ਦਾ ਦੇਸ਼ ਦੇ ਕਈ ਲੀਡਰਾਂ ਨੇ ਵਿਰੋਧ ਕੀਤਾ ਹੈ। ਸੰਸਦ ਵਿੱਚ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਵੀ ਇਸ ਬਿਆਨ ਦਾ ਵਿਰੋਧ ਕਰ ਚੁੱਕੇ ਹਨ। 

ਕੰਗਨਾ ਰਣੌਤ ਨੇ ਕਿਹਾ ਸੀ ਕਿ ਜੇਕਰ ਸਾਡੀ ਉੱਚ ਲੀਡਰਸ਼ਿਪ ਮਜ਼ਬੂਤ ​​ਨਾ ਹੁੰਦੀ ਤਾਂ ਕਿਸਾਨ ਅੰਦੋਲਨ ਦੌਰਾਨ ਪੰਜਾਬ ਬੰਗਲਾਦੇਸ਼ ਵਿੱਚ ਤਬਦੀਲ ਹੋ ਜਾਣਾ ਸੀ। ਪੰਜਾਬ ‘ਚ ਕਿਸਾਨ ਅੰਦੋਲਨ ਦੇ ਨਾਂ ‘ਤੇ ਬਦਮਾਸ਼ ਹਿੰਸਾ ਫੈਲਾ ਰਹੇ ਹਨ। ਉੱਥੇ ਬਲਾਤਕਾਰ ਅਤੇ ਕਤਲ ਹੋ ਰਹੇ ਸਨ। ਕਿਸਾਨ ਬਿੱਲ ਵਾਪਸ ਲੈ ਲਿਆ ਜਾਵੇ ਨਹੀਂ ਤਾਂ ਇਨ੍ਹਾਂ ਬਦਮਾਸ਼ਾਂ ਦੀ ਬਹੁਤ ਲੰਬੀ ਯੋਜਨਾ ਸੀ। ਉਹ ਦੇਸ਼ ਵਿੱਚ ਕੁਝ ਵੀ ਕਰ ਸਕਦੇ ਹਨ।

ਇਹ ਵੀ ਪੜ੍ਹੋ –   ਇਕ ਹੋਰ ਨਰਸਿੰਗ ਵਿਦਿਆਰਥਣ ਨਾਲ ਹੋਇਆ ਇਹ ਘਿਨੌਣੀ ਕੰਮ; ਆਟੋ ਚਾਲਕ ਨੇ ਕੀਤਾ ਰੇਪ

 

Exit mobile version