‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਡ੍ਰਾਈ ਫਰੂਟ ਸਿਹਤ ਲਈ ਚੰਗੇ ਹੁੰਦੇ ਹੁੰਦੇ ਹਨ, ਰੋਜਾਨਾ ਡ੍ਰਾਈਫਰੂਟ ਖਾਣੇ ਸਿਹਤ ਲਈ ਨਿਆਮਤ ਹਨ ਪਰ ਜੇਕਰ ਇਨ੍ਹਾਂ ਦੀ ਸਹੀ ਮਾਤਰਾ ਨਾ ਲਈ ਜਾਵੇ ਤਾਂ ਇਹ ਹਾਨੀਕਾਰਕ ਵੀ ਸਿੱਧ ਹੋ ਸਕਦੇ ਹਨ। ਕਾਜੂ ਵਿਟਾਮਿਨ ਨਾਲ ਭਰਪੂਰ ਡ੍ਰਾਈ ਫਰੂਟ ਮੰਨਿਆਂ ਜਾਂਦਾ ਹੈ ਪਰ ਇਸਦੀ ਜਿਆਦਾ ਮਾਤਰਾ ਸਰੀਰ ਲਈ ਪਰੇਸ਼ਾਨੀਆਂ ਖੜ੍ਹੀ ਕਰ ਸਕਦੀ ਹੈ। ਇਹੀ ਕਾਜੂ ਸਾਨੂੰ ਲਾਭ ਦੇਣ ਦੀ ਥਾਂ ਹੋਰ ਬਿਮਾਰੀਆਂ ਦੇ ਸਕਦਾ ਹੈ।
ਸਿਹਤ ਮਾਹਿਰਾਂ ਦੀ ਮੰਨੀਏ ਤਾਂ ਕਾਜੂ ਦੀ ਵਧ ਮਾਤਰਾ ਨਾਲ ਹਾਈ ਬਲੱਡ ਪ੍ਰੈਸ਼ਰ ਹੋ ਸਕਦਾ ਹੈ। ਮੋਟਾਪਾ ਤੇ ਜ਼ਿਆਦਾ ਭਾਰ ਇਨ੍ਹਾਂ ਦਿਨਾਂ ਵਿੱਚ ਲੋਕਾਂ ਦੀ ਬਹੁਤ ਵੱਡੀ ਸਮੱਸਿਆ ਹੈ ਇਸ ਲਈ ਜ਼ਿਆਦਾ ਵਜ਼ਨ ਵਾਲੇ ਲੋਕਾਂ ਨੂੰ ਭੁੱਲ ਕੇ ਵੀ ਜ਼ਿਆਦਾ ਕਾਜੂ ਨਹੀਂ ਖਾਣੇ ਚਾਹੀਦੇ। ਸਿਹਤ ਮਾਹਿਰਾਂ ਦੇ ਅਨੁਸਾਰ ਕਾਜੂਆਂ ਵਿੱਚ ਜ਼ਿਆਦਾ ਕੈਲਰੀ ਹੁੰਦੀ ਹੈ ਤੇ ਇਸ ਨਾਲ ਭਾਰ ਘਟਣ ਦੀ ਥਾਂ ਹੋਰ ਵਧ ਸਕਦਾ ਹੈ।
ਜਿਨ੍ਹਾਂ ਲੋਕਾਂ ਨੂੰ ਸਿਰ ਦਰਦ ਤੇ ਮਾਈਗ੍ਰੇਨ ਰਹਿੰਦਾ ਹੈ, ਉਨ੍ਹਾਂ ਨੂੰ ਵੀ ਕਾਜੂ ਖਾਣ ਤੋਂ ਪਰਹੇਜ ਕਰਨਾ ਚਾਹੀਦਾ ਹੈ। ਕਾਜੂ ਵਿੱਚ ਅਮੀਨੋ ਐਸਿਡ ਹੁੰਦੀ ਹੈ ਤੇ ਇਸ ਨਾਲ ਸਿਰ ਦਰਦ ਤੇ ਮਾਈਗ੍ਰੇਨ ਹੋਰ ਵਧ ਸਕਦਾ ਹੈ। ਜ਼ਿਆਦਾ ਮਾਤਰਾ ਵਿਚ ਕਾਜੂ ਖਾਣ ਨਾਲ ਪੇਟ ਦੀਆਂ ਬੀਮਾਰੀਆਂ ਵੀ ਲੱਗ ਸਕਦੀਆਂ ਹਨ। ਸਿਹਤ ਮਾਹਿਰਾਂ ਦੀਆਂ ਹਦਾਇਤਾਂ ਅਨੁਸਾਰ ਹੀ ਸਾਨੂੰ ਡ੍ਰਾਈ ਫਰੂਟ ਖਾਣੇ ਚਾਹੀਦੇ ਹਨ।