The Khalas Tv Blog Punjab ਕਬੱਡੀ ਖਿਡਾਰੀ ਨੂੰ ਹਾਲੇ ਤੱਕ ਨਹੀਂ ਮਿਲਿਆ ਨਿਆਂ, ਪਰਿਵਾਰ ਸਮੇਤ ਪਿੰਡ ਵਾਲੇ ਹੋਏ ਇੱਕਜੁੱਟ
Punjab

ਕਬੱਡੀ ਖਿਡਾਰੀ ਨੂੰ ਹਾਲੇ ਤੱਕ ਨਹੀਂ ਮਿਲਿਆ ਨਿਆਂ, ਪਰਿਵਾਰ ਸਮੇਤ ਪਿੰਡ ਵਾਲੇ ਹੋਏ ਇੱਕਜੁੱਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰਾਮਪੂਰਾ ਫੂਲ ਦੇ ਪਿੰਡ ਚਾਓਕੇ ਵਿੱਚ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਧਰਨਾ ਹਾਲੇ ਵੀ ਜਾਰੀ ਹੈ। ਪਿੰਡ ਵਾਲਿਆਂ ਨੇ ਅੱਜ ਲਿੰਕ ਰੋਡ ਵੀ ਜਾਮ ਕਰ ਦਿੱਤਾ ਹੈ। ਪੁਲਿਸ ਹੁਣ ਤੱਕ 9 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਹਾਲੇ ਤੱਕ 19 ਲੋਕਾਂ ‘ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪਿੰਡ ਵਾਲੇ ਕਾਤਲਾਂ ਨੂੰ ਫੜ੍ਹਨ ਦੀ ਮੰਗ ਕਰ ਰਹੇ ਹਨ। ਪਿੰਡ ਵਾਲਿਆਂ ਨੇ ਪੁਲਿਸ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਿਆਸੀ ਦਬਾਅ ਕਰਕੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਪਿਛਲੇ ਦਿਨੀਂ ਰਾਮਪੁਰਾ ਦੇ ਪਿੰਡ ਚਾਓਕੇ ਵਿੱਚ ਹੋਈ ਖੂਨੀ ਟਕਰਾਅ ਦੌਰਾਨ  ਜ਼ਖ਼ਮੀ  ਨੌਜਵਾਨਾ  ਵਿੱਚੋਂ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਦੀ ਹੋਈ ਮੌਤ  ਹੋ ਗਈ ਸੀ।

Exit mobile version