The Khalas Tv Blog International ਸਾਂਝੀ ਕਮੇਟੀ ਸੁਧਾਰੇਗੀ ਬੀਸੀ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਜਿੰਦਗੀ
International

ਸਾਂਝੀ ਕਮੇਟੀ ਸੁਧਾਰੇਗੀ ਬੀਸੀ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਜਿੰਦਗੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਹੜ੍ਹਾਂ ਦੀ ਮਾਰ ਝੱਲ ਰਹੇ ਬ੍ਰਿਟਿਸ਼ ਕੋਲੰਬੀਆ ਸੂਬੇ ਦਾ ਦੌਰਾ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਤੇ ਬੀ.ਸੀ. ਦੇ ਪ੍ਰੀਮੀਅਰ ਜੌਨ ਹੌਰਗਨ ਨੇ ਫੈਡਰਲ ਤੇ ਸੂਬਾਈ ਮੰਤਰੀਆਂ ਦੀ ਇੱਕ ਸਾਂਝੀ ਕਮੇਟੀ ਬਣਾਉਣ ਦਾ ਐਲਾਨ ਕੀਤਾ, ਜਿਹੜੀ ਕਿ ਸੂਬੇ ਦੇ ਪਰਿਵਾਰਾਂ, ਕਾਰੋਬਾਰਾਂ ਅਤੇ ਹੜ੍ਹ ਪ੍ਰਭਾਵਿਤ ਹੋਰ ਭਾਈਚਾਰਿਆਂ ਨੂੰ ਇਨ੍ਹਾਂ ਮਾੜੇ ਹਾਲਾਤ ’ਚੋਂ ਬਾਹਰ ਕੱਢਣ ਲਈ ਮੌਜੂਦਾ ਸਮੇਂ ਅਤੇ ਭਵਿੱਖ ਵਿੱਚ ਦਿੱਤੀ ਜਾਣ ਵਾਲੀ ਮਦਦ ’ਚ ਮਾਰਗ ਦਰਸ਼ਨ ਕਰੇਗੀ।


ਪ੍ਰਧਾਨ ਮੰਤਰੀ ਮੁਤਾਬਕ ਨਵੀਂ ਕਮੇਟੀ ਇਹ ਪਤਾ ਲਾਏਗੀ ਕਿ ਬ੍ਰਿਟਿਸ਼ ਕੋਲੰਬੀਆਂ ਦੇ ਸਾਰੇ ਲੋਕਾਂ ਨੂੰ ਇਸ ਚੁਣੌਤੀਪੂਰਨ ਹਾਲਾਤ ’ਚੋਂ ਬਾਹਰ ਕੱਢਣ ਲਈ ਕਿੰਨੀ-ਕਿੰਨੀ ਵਿੱਤੀ ਮਦਦ ਤੇ ਕਿਹੜੇ-ਕਿਹੜੇ ਸਰੋਤਾਂ ਦੀ ਤੁਰੰਤ ਲੋੜ ਹੈ।ਦੋਵਾਂ ਨੇਤਾਵਾਂ ਨੇ ਇਹ ਵੀ ਐਲਾਨ ਕੀਤਾ ਕਿ ਕੈਨੇਡਾ ਤੇ ਬੀ.ਸੀ. ਸਰਕਾਰ, ‘ਬ੍ਰਿਟਿਸ਼ ਕੋਲੰਬੀਆ ਫਲੱਡਸ ਐਂਡ ਐਕਸਟ੍ਰੀਮ ਵੈਦਰ ਅਪੀਲ’ ਰਾਹੀਂ ਕੈਨੇਡੀਅਨ ਰੈੱਡ ਕਰਾਸ ਨੂੰ ਦਾਨ ਕੀਤੇ ਗਏ ਹਰ ਇੱਕ ਡਾਲਰ ’ਚ ਆਪਣਾ ਸਹਿਯੋਗ ਦੇਣਗੀਆਂ।

Exit mobile version