The Khalas Tv Blog India ਜਸਟਿਸ ਡੀਵਾਈ ਚੰਦਰਚੂੜ ਬਣੇ ਦੇਸ਼ ਦੇ 50ਵੇਂ ਚੀਫ਼ ਜਸਟਿਸ, ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁੱਕਾਈ ਸਹੁੰ
India

ਜਸਟਿਸ ਡੀਵਾਈ ਚੰਦਰਚੂੜ ਬਣੇ ਦੇਸ਼ ਦੇ 50ਵੇਂ ਚੀਫ਼ ਜਸਟਿਸ, ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁੱਕਾਈ ਸਹੁੰ

ਦਿੱਲੀ : ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਧਨੰਜੈ ਵਾਈ. ਚੰਦਰਚੂੜ ਨੇ ਅੱਜ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇ ਚੀਫ਼ ਜਸਟਿਸ (ਸੀਜੇਆਈ) ਵਜੋਂ ਸਹੁੰ ਚੁੱਕ ਲਈ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਵਿੱਚ ਦੇਸ਼ ਦੇ 50ਵੇਂ ਸੀਜੇਆਈ ਵਜੋਂ ਸਹੁੰ ਚੁਕਾਈ।ਜਸਟਿਸ ਚੰਦਰਚੂੜ 10 ਨਵੰਬਰ, 2024 ਤੱਕ ਦੋ ਸਾਲਾਂ ਲਈ ਸੀਜੇਆਈ ਵਜੋਂ ਇਹ ਅਹੁਦਾ ਸੰਭਾਲਣਗੇ।

ਜਸਟਿਸ ਚੰਦਰਚੂੜ ਦੇ ਪਿਤਾ ਵੀ ਦੇਸ਼ ਦੇ ਸੀਜੇਆਈ ਰਹਿ ਚੁੱਕੇ ਹਨ। ਉਨ੍ਹਾਂ ਦੇ ਪਿਤਾ ਦਾ ਸੀਜੇਆਈ ਵਜੋਂ ਲਗਭਗ ਸੱਤ ਸਾਲ ਅਤੇ ਚਾਰ ਮਹੀਨੇ ਦਾ ਕਾਰਜਕਾਲ ਸੀ। ਜੋ ਕਿ ਸੁਪਰੀਮ ਕੋਰਟ ਦੇ ਇਤਿਹਾਸ ਵਿੱਚ ਕਿਸੇ CJI ਦਾ ਸਭ ਤੋਂ ਲੰਬਾ ਕਾਰਜਕਾਲ ਹੈ। ਉਹ 22 ਫਰਵਰੀ 1978 ਤੋਂ 11 ਜੁਲਾਈ 1985 ਤੱਕ ਚੀਫ਼ ਜਸਟਿਸ ਰਹੇ।
ਜਸਟਿਸ ਚੰਦਰਚੂੜ ਨੇ ਜਸਟਿਸ ਉਦੈ ਉਮੇਸ਼ ਲਲਿਤ ਦੀ ਥਾਂ ਲਈ ਹੈ। ਜਿਸ ਨੇ 11 ਅਕਤੂਬਰ ਨੂੰ ਜਸਟਿਸ ਚੰਦਰਚੂੜ ਨੂੰ ਆਪਣਾ ਉੱਤਰਾਧਿਕਾਰੀ ਬਣਾਉਣ ਦੀ ਸਿਫ਼ਾਰਸ਼ ਕੀਤੀ ਸੀ।

ਉਹਨਾਂ  ਨੂੰ 13 ਮਈ 2016 ਨੂੰ ਸੁਪਰੀਮ ਕੋਰਟ ਦਾ ਜੱਜ ਬਣਾਇਆ ਗਿਆ ਸੀ। ਉਹ 29 ਮਾਰਚ 2000 ਤੋਂ 31 ਅਕਤੂਬਰ 2013 ਤੱਕ ਬੰਬੇ ਹਾਈ ਕੋਰਟ ਦੇ ਜੱਜ ਰਹੇ। ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਹਾਬਾਦ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ। ਜਸਟਿਸ ਚੰਦਰਚੂੜ ਨੂੰ ਜੂਨ 1998 ਵਿੱਚ ਬੰਬੇ ਹਾਈ ਕੋਰਟ ਦੁਆਰਾ ਇੱਕ ਸੀਨੀਅਰ ਵਕੀਲ ਨਿਯੁਕਤ ਕੀਤਾ ਗਿਆ ਸੀ ਅਤੇ ਉਸੇ ਸਾਲ ਵਧੀਕ ਸਾਲਿਸਟਰ ਜਨਰਲ ਨਿਯੁਕਤ ਕੀਤਾ ਗਿਆ ਸੀ।

ਉਸਨੇ ਸੇਂਟ ਸਟੀਫਨ ਕਾਲਜ, ਦਿੱਲੀ ਤੋਂ ਅਰਥ ਸ਼ਾਸਤਰ ਵਿੱਚ ਬੀਏ ਆਨਰਜ਼, ਦਿੱਲੀ ਯੂਨੀਵਰਸਿਟੀ ਦੇ ਕੈਂਪਸ ਲਾਅ ਸੈਂਟਰ ਤੋਂ ਐਲਐਲਬੀ ਅਤੇ ਹਾਰਵਰਡ ਲਾਅ ਸਕੂਲ, ਯੂਐਸਏ ਤੋਂ ਫੋਰੈਂਸਿਕ ਸਾਇੰਸ ਵਿੱਚ ਐਲਐਲਐਮ ਅਤੇ ਡਾਕਟਰੇਟ ਕੀਤੀ।

ਜਸਟਿਸ ਚੰਦਰਚੂੜ ਨੂੰ ਕਈ ਇਤਿਹਾਸਕ ਫੈਸਲੇ ਦੇਣ ਲਈ ਜਾਣਿਆਂ ਜਾਂਦਾ ਹੈ ਤੇ ਉਹ ਕਈ ਸੰਵਿਧਾਨਕ ਬੈਂਚਾਂ ਅਤੇ ਸੁਪਰੀਮ ਕੋਰਟ ਦੇ ਬੈਂਚਾਂ ਦਾ ਹਿੱਸਾ ਰਹੇ ਹਨ। ਇਨ੍ਹਾਂ ਵਿੱਚ ਅਯੁੱਧਿਆ ਜ਼ਮੀਨੀ ਵਿਵਾਦ, ਆਈਪੀਸੀ ਦੀ ਧਾਰਾ 377 ਤਹਿਤ ਸਮਲਿੰਗੀ ਸਬੰਧਾਂ ਨੂੰ ਅਪਰਾਧਿਕ ਕਰਾਰ ਦੇਣਾ, ਆਧਾਰ ਸਕੀਮ ਦੀ ਵੈਧਤਾ ਨਾਲ ਸਬੰਧਤ ਮਾਮਲੇ, ਸਬਰੀਮਾਲਾ ਮੁੱਦਾ, ਫ਼ੌਜ ਵਿੱਚ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੀ ਗਰਾਂਟ, ਭਾਰਤੀ ਜਲ ਸੈਨਾ ਵਿੱਚ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੇਣਾ ਸ਼ਾਮਲ ਹੈ।

Exit mobile version