The Khalas Tv Blog India ਹਰਿਆਣਾ ‘ਚ ਸਾਬਕਾ ਮੰਤਰੀ ਖਿਲਾਫ ਚੋਣ ਲੜੇਗੀ ਜੂਨੀਅਰ ਕੋਚ
India

ਹਰਿਆਣਾ ‘ਚ ਸਾਬਕਾ ਮੰਤਰੀ ਖਿਲਾਫ ਚੋਣ ਲੜੇਗੀ ਜੂਨੀਅਰ ਕੋਚ

ਹਰਿਆਣਾ ਦੇ ਸਾਬਕਾ ਖੇਡ ਮੰਤਰੀ ਅਤੇ ਭਾਜਪਾ ਵਿਧਾਇਕ ਸੰਦੀਪ ਸਿੰਘ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੀ ਮਹਿਲਾ ਜੂਨੀਅਰ ਕੋਚ ਮੰਗਲਵਾਰ ਨੂੰ ਚੰਡੀਗੜ੍ਹ ‘ਚ ਕਾਂਗਰਸ ‘ਚ ਸ਼ਾਮਲ ਹੋ ਗਈ। ਸ਼ਾਮਲ ਹੋਣ ਤੋਂ ਤੁਰੰਤ ਬਾਅਦ ਕਾਂਗਰਸ ਮਹਿਲਾ ਸੂਬਾ ਪ੍ਰਧਾਨ ਸੁਧਾ ਭਾਰਦਵਾਜ ਨੇ ਮਹਿਲਾ ਕੋਚ ਨੂੰ ਮਹਿਲਾ ਕਾਂਗਰਸ ਦਾ ਸੂਬਾ ਸਕੱਤਰ ਨਿਯੁਕਤ ਕੀਤਾ।

ਹੁਣ ਮਹਿਲਾ ਕੋਚ ਨੇ ਪਿਹੋਵਾ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ ਲਈ ਅਪਲਾਈ ਕੀਤਾ ਹੈ। ਜੇਕਰ ਭਾਜਪਾ ਸੰਦੀਪ ਸਿੰਘ ਦੀ ਟਿਕਟ ਰੱਦ ਨਹੀਂ ਕਰਦੀ ਅਤੇ ਕਾਂਗਰਸ ਨੇ ਇੱਕ ਮਹਿਲਾ ਕੋਚ ਨੂੰ ਆਪਣਾ ਉਮੀਦਵਾਰ ਬਣਾਇਆ ਤਾਂ ਦੋਵੇਂ ਪਿਹੋਵਾ ਵਿੱਚ ਆਹਮੋ-ਸਾਹਮਣੇ ਹੋਣਗੇ।

ਦੋ ਸਾਲ ਪਹਿਲਾਂ ਹਰਿਆਣਾ ਖੇਡ ਵਿਭਾਗ ਦੀ ਜੂਨੀਅਰ ਮਹਿਲਾ ਕੋਚ ਨੇ ਸੰਦੀਪ ਸਿੰਘ ‘ਤੇ ਛੇੜਛਾੜ ਦਾ ਦੋਸ਼ ਲਗਾਇਆ ਸੀ। ਮਹਿਲਾ ਕੋਚ ਦੀ ਸ਼ਿਕਾਇਤ ’ਤੇ ਚੰਡੀਗੜ੍ਹ ਦੇ ਸੈਕਟਰ-26 ਥਾਣੇ ਦੀ ਪੁਲਿਸ ਨੇ 31 ਦਸੰਬਰ 2022 ਨੂੰ ਸੰਦੀਪ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 354, 354-ਏ, 354-ਬੀ, 342, 506 ਅਤੇ 509 ਤਹਿਤ ਕੇਸ ਦਰਜ ਕੀਤਾ ਸੀ।

ਹਾਲ ਹੀ ‘ਚ ਚੰਡੀਗੜ੍ਹ ਕੋਰਟ ਨੇ ਕੋਚ ਦੇ ਦੋਸ਼ਾਂ ਨੂੰ ਲੈ ਕੇ ਸੰਦੀਪ ਸਿੰਘ ‘ਤੇ ਦੋਸ਼ ਆਇਦ ਕੀਤੇ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ 17 ਅਗਸਤ ਨੂੰ ਹੋਵੇਗੀ। ਉਸੇ ਦਿਨ ਗਵਾਹਾਂ ਦੇ ਬਿਆਨ ਦਰਜ ਕੀਤੇ ਜਾਣਗੇ।

ਬੀਜੇਪੀ ਪਹਿਲਾਂ ਹੀ ਪਾਸੇ ਹੋ ਚੁੱਕੀ ਹੈ

ਕੇਂਦਰੀ ਮੰਤਰੀ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਕਾਰਜਕਾਲ ਦੌਰਾਨ ਖੇਡ ਮੰਤਰੀ ਰਹੇ ਸੰਦੀਪ ਸਿੰਘ ਤੋਂ ਭਾਜਪਾ ਪਹਿਲਾਂ ਹੀ ਦੂਰੀ ਬਣਾ ਚੁੱਕੀ ਹੈ। ਜੂਨੀਅਰ ਮਹਿਲਾ ਕੋਚ ਜਿਨਸੀ ਸ਼ੋਸ਼ਣ ਮਾਮਲੇ ‘ਚ ਉਨ੍ਹਾਂ ‘ਤੇ ਦੋਸ਼ ਆਇਦ ਹੋਣ ਤੋਂ ਬਾਅਦ ਭਾਜਪਾ ਲੀਡਰਸ਼ਿਪ ਨੇ ਅਜਿਹਾ ਕੀਤਾ ਹੈ। ਸੰਦੀਪ ਸਿੰਘ ਇਸ ਸਮੇਂ ਪਿਹੋਵਾ ਵਿਧਾਨ ਸਭਾ ਤੋਂ ਵਿਧਾਇਕ ਹਨ, ਉਹ ਪਹਿਲੀ ਵਾਰ ਭਾਜਪਾ ਦੀ ਟਿਕਟ ‘ਤੇ ਇੱਥੋਂ ਜਿੱਤੇ ਸਨ।

ਹਾਲਾਂਕਿ ਜਦੋਂ ਕੋਚ ਨੇ ਉਨ੍ਹਾਂ ‘ਤੇ ਦੋਸ਼ ਲਗਾਇਆ ਸੀ। ਉਦੋਂ ਸਾਬਕਾ ਸੀਐਮ ਮਨੋਹਰ ਲਾਲ ਖੱਟਰ ਨੇ ਉਨ੍ਹਾਂ ਦਾ ਬਚਾਅ ਕੀਤਾ ਸੀ (ਵਿਰੋਧੀ ਪਾਰਟੀਆਂ ਦੇ ਵਿਰੋਧ ਦੇ ਬਾਵਜੂਦ ਉਨ੍ਹਾਂ ਦਾ ਅਸਤੀਫਾ ਨਹੀਂ ਲਿਆ ਗਿਆ ਸੀ) ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਖੇਡ ਵਿਭਾਗ ਆਪਣੇ ਕੋਲ ਰੱਖਿਆ, ਸੰਦੀਪ ਸਿੰਘ ਮੰਤਰੀ ਦੇ ਅਹੁਦੇ ‘ਤੇ ਰਹੇ।

Exit mobile version