The Khalas Tv Blog Khetibadi ਗ਼ੈਰਕਾਨੂੰਨੀ ਝੋਨੇ ਦੀ ਕਵਰੇਜ ਕਰ ਰਹੇ ਪੱਤਰਕਾਰ ’ਤੇ ਹਮਲਾ, ਪੱਗ ਉਤਾਰੀ, ਕੁੱਟਮਾਰ ਕੀਤੀ ਤੇ ਪਿਸਤੌਲ ਦਿਖਾਇਆ
Khetibadi Punjab

ਗ਼ੈਰਕਾਨੂੰਨੀ ਝੋਨੇ ਦੀ ਕਵਰੇਜ ਕਰ ਰਹੇ ਪੱਤਰਕਾਰ ’ਤੇ ਹਮਲਾ, ਪੱਗ ਉਤਾਰੀ, ਕੁੱਟਮਾਰ ਕੀਤੀ ਤੇ ਪਿਸਤੌਲ ਦਿਖਾਇਆ

ਬਿਊਰੋ ਰਿਪੋਰਟ (ਗਿੱਦੜਬਾਹਾ, 17 ਨਵੰਬਰ 2025): ਗਿੱਦੜਬਾਹਾ ਦੇ ਪੱਤਰਕਾਰ ਰਣਜੀਤ ਸਿੰਘ ਗਿੱਲ ’ਤੇ ਬੀਤੇ ਕੱਲ੍ਹ ਦੁਪਹਿਰ ਫ਼ਕਸਰ ਥੇੜੀ ਦੀ ਦਾਣਾ ਮੰਡੀ ਵਿੱਚ ਗ਼ੈਰਕਾਨੂੰਨੀ ਤਰੀਕੇ ਨਾਲ ਲਿਆਂਦੇ ਜਾ ਰਹੇ ਝੋਨੇ ਦੀ ਕਵਰੇਜ ਕਰਨ ਦੌਰਾਨ ਆੜਤੀਆਂ ਅਤੇ ਉਸ ਦੇ ਬੰਦਿਆਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ।

ਦੁਪਹਿਰ 2:30 ਵਜੇ ਵਾਪਰੀ ਇਸ ਘਟਨਾ ਦੌਰਾਨ, ਆੜਤੀਆਂ ਅਤੇ ਉਸ ਦੇ ਬੰਦਿਆਂ ਨੇ ਰਣਜੀਤ ਗਿੱਲ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਉਨ੍ਹਾਂ ਦੀ ਪੱਗ ਉਤਾਰੀ, ਕੰਡਨੈਪ ਕਰਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਦਾ ਮੋਬਾਈਲ ਫੋਨ ਖੋਹ ਲਿਆ, ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਗਈ, ਅਤੇ ਉਨ੍ਹਾਂ ਨੂੰ ਪਿਸਤੌਲ ਕੱਢ ਕੇ ਦਿਖਾਇਆ ਗਿਆ।

ਮੰਤਰੀ ਨਾਲ ਸਬੰਧ ਅਤੇ ਪੁਲਿਸ ’ਤੇ ਸਵਾਲ

ਮੁਲਜ਼ਮ ਆੜਤੀਆਂ ਕਥਿਤ ਤੌਰ ’ਤੇ ਮੰਤਰੀ ਬਲਜੀਤ ਕੌਰ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਘਟਨਾ 2:30 ਵਜੇ ਵਾਪਰੀ ਪਰ ਪੁਲਿਸ ਸ਼ਾਮ 5:45 ਤੱਕ ਵੀ ਮੌਕੇ ’ਤੇ ਨਹੀਂ ਪਹੁੰਚੀ, ਜਿਸ ਕਾਰਨ ਪੁਲਿਸ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।

ਝੂਠਾ ਪਰਚਾ ਦਰਜ ਕਰਨ ਦਾ ਦਬਾਅ

ਤਾਜ਼ਾ ਅਪਡੇਟ ਅਨੁਸਾਰ, ਹੁਣ ਪੁਲਿਸ ਦੀ ਕਾਰਗੁਜ਼ਾਰੀ ਸਵਾਲਾਂ ’ਚ ਘਿਰਨ ਤੋਂ ਬਾਅਦ ਪੱਤਰਕਾਰ ਨੂੰ ਦਬਾਉਣ ਲਈ ਮੁਲਜ਼ਮ ਧਿਰ ਵੱਲੋਂ SC ਐਕਟ ਦਾ ਝੂਠਾ ਪਰਚਾ ਕਰਵਾਉਣ ਦਾ ਦਬਾਅ ਬਣਾਇਆ ਜਾ ਰਿਹਾ ਹੈ।

ਪੱਤਰਕਾਰ ਭਾਈਚਾਰੇ ਦੀ ਚਿਤਾਵਨੀ

ਪੱਤਰਕਾਰ ਭਾਈਚਾਰੇ ਨੇ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਇਸ ‘ਸਰਕਾਰੀ ਗੁੰਡੇ’ ਉੱਤੇ ਪੁਲਿਸ ਨੇ ਬਣਦੀ ਕਾਰਵਾਈ ਨਾ ਕੀਤੀ ਤਾਂ ਸਮੁੱਚਾ ਪੱਤਰਕਾਰ ਭਾਈਚਾਰਾ ਅਤੇ ਜਥੇਬੰਦੀਆਂ ਸਰਕਾਰ ਦਾ ‘ਜਲੂਸ ਕੱਢਣ ਲਈ ਤਿਆਰ’ ਹਨ। ਉਨ੍ਹਾਂ ਮੰਗ ਕੀਤੀ ਕਿ ਗੁੰਡਾਗਰਦੀ ਕਰਨ ਵਾਲੇ ਆੜਤੀਏ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ।

Exit mobile version