The Khalas Tv Blog Punjab ਅੰਮ੍ਰਿਤਸਰ ‘ਚ ਪੁਲਿਸ ਮੁਲਾਜ਼ਮ ਵੱਲੋਂ ਪੱਤਰਕਾਰ ਨਾਲ ਕੁੱ ਟ ਮਾ ਰ
Punjab

ਅੰਮ੍ਰਿਤਸਰ ‘ਚ ਪੁਲਿਸ ਮੁਲਾਜ਼ਮ ਵੱਲੋਂ ਪੱਤਰਕਾਰ ਨਾਲ ਕੁੱ ਟ ਮਾ ਰ

ਦ ਖ਼ਾਲਸ ਬਿਊਰੋ : ਅੰਮ੍ਰਿਤਸਰ ਦੇ ਵਿਜੇਨਗਰ ਪੁਲਿਸ ਥਾਣੇ ‘ਚ ਪੁਲਿਸ ਮੁਲਾਜਮ ਨੇ ਇੱਕ ਨੌਜਵਾਨ ਪੱਤਰਕਾਰ ਦੇ ਨਾਲ ਕੁੱ ਟ ਮਾ ਰ ਦਾ ਮਾਮਲਾ ਸਾਹਮਣੇ ਆਇਆ ਹੈ। ਵਿਜੇ ਨਗਰ ਪੁਲਿਸ ਥਾਣੇ ਦੇ ਇੱਕ ਮੁਲਾ ਜ਼ਮ ਨੇ ਪੱਤਰਕਾਰ ਨਾਲ ਕੁੱ ਟ ਮਾ ਰ ਕਰਦਿਆਂ ਉਸਦੀ ਦਸਤਾਰ ਲਾ ਹ ਦਿੱਤੀ। ਜਾਣਕਾਰੀ ਮੁਤਾਬਿਕ ਪੱਤਰਕਾਰ ਥਾਣੇ ‘ਚ ਦੋ ਧਿਰਾਂ ਵਿਚਾਲੇ ਰਾਜ਼ੀਨਾਮੇ ਦੌਰਾਨ ਹੋਏ ਝਗੜੇ ਨੂੰ ਕਵਰ ਕਰਨ ਲਈ ਪਹੁੰਚਿਆ ਸੀ ਜਿੱਥੇ ਥਾਣੇ ਦੇ ਮੁਨਸ਼ੀ ਵੱਲੋਂ ਉਸ ਪੱਤਰਕਾਰ ਨਾਲ ਕੁੱ ਟ ਮਾਰ ਕੀਤੀ ਗਈ ਅਤੇ ਉਸ ਦੀ ਪੱਗ ਲਾਹ ਦਿੱਤੀ ਗਈ।
ਮਾਮਲੇ ਦੇ ਸੰਬਧੀ ਜਦੋਂ ਐਸ.ਐਚ.ਓ. ਥਾਣਾ ਸਦਰ ਗੁਰਬਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਇਹ ਕਿਹਾ ਗਿਆ ਕਿ ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ।


ਇਸ ਘਟਨਾ ’ਤੇ ਅੰਮ੍ਰਿਤਸਰ ਦੇ ਐੱਮ ਪੀ ਗੁਰਜੀਤ ਔਜਲਾ ਦਾ ਤਿੱਖਾ ਪ੍ਰਤੀਕਰਮ ਸਾਹਮਣੇ ਆਇਆ ਹੈ। ਉਹਨਾਂ ਕਿਹਾ ਹੈ ਕਿ ਉਹਨਾਂ ਵੀਡੀਓ ਵੇਖੀ ਹੈ ਜਿਸ ਵਿਚ ਪੁਲਿਸ ਵਾਲਾ ਸਿੱਖ ਨੌਜਵਾਨਾ ਦੀ ਦਸਤਾਰ ਲਾਹ ਕੇ ਕੁੱ ਟ ਮਾ ਰ ਕਰ ਰਿਹਾ ਹੈ। ਇਹ ਗੰ ਭੀਰ ਮਾਮਲਾ ਹੈ। ਧਾਰਮਿਕ ਅਪਮਾਨ ਬਿਲਕੁਲ ਬਰਦਾ ਸ਼ਤ ਨਹੀਂ ਕੀਤਾ ਜਾ ਸਕਦਾ। ਇਹਨਾਂ ਪੁਲਿਸ ਮੁਲਾਜ਼ ਮਾਂ ਦੇ ਖ਼ਿ ਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਬੇਹੱਦ ਸ਼ਰ ਮਨਾਕ! ਅੰਮ੍ਰਿਤਸਰ ਤੋਂ ਆਏ ਇਸ ਵੀਡੀਓ ਨੇ ਪੰਜਾਬ ਪੁਲਿਸ ਦੇ ਸਰਕਾਰ ਤੋਂ ਬੇਕਾਬੂ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਹੈ ਕਿ ਇਸ ਪੁਲਿਸ ਮੁਲਾਜ਼ਮ ਨੂੰ ਅਜਿਹੀ ਸ ਜ਼ਾ ਦਿਓ, ਕਿ ਕੋਈ ਵੀ ਕਿਸੇ ਸਿੱਖ ਦੀ ਦਸਤਾਰ ਅਤੇ ਗੁਰੂ ਦੀ ਮੋਹਰ ਕੇਸਾਂ ਨੂੰ ਹੱਥ ਪਾਉਣ ਤੋਂ ਪਹਿਲਾਂ ਸੌ ਵਾਰ ਸੋਚੇ।

Exit mobile version