‘ਦ ਖਾਲਸ ਬਿਊਰੋ:ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਦੇ ਨਾਲ ਹੋਰ ਪੰਜ ਆਗੂਆਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਹੋਈ ਮੀਟਿੰਗ ਖਤਮ ਹੋ ਗਈ ਹੈ ।ਹਾਲਾਕਿ ਬਾਕਿ 23 ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਹਾਲੇ ਹੋਣੀ ਹੈ ਤੇ ਇਸ ਲਈ ਉਹਨਾਂ ਨੂੰ ਸਰਕਾਰ ਨੇ ਦੁਪਹਿਰ 2 ਵਜੇ ਸੱਦਾ ਦਿਤਾ ਗਿਆ ਹੈ।ਇਸ ਤੋਂ ਪਹਿਲਾਂ 23 ਕਿਸਾਨ ਜਥੇਬੰਦੀਆਂ ਦੀ ਗੁਰਦਵਾਰਾ ਅੰਬ ਸਾਹਿਬ ਵਿੱਚ ਵੀ ਮੀਟਿੰਗ ਹੋਈ ਹੈ । ।ਉਗਰਾਹਾਂ ਜਥੇਬੰਦੀ ਦੀ ਹਮੇਸ਼ਾ ਸੂਬੇ ਦੇ ਮੁੱਖ ਮੰਤਰੀ ਨਾਲ ਅੱਲਗ ਤੋਂ ਮੀਟਿੰਗ ਕਰਦੇ ਆ ਰਹੇ ਹਨ ਤੇ ਇਸ ਬਾਰ ਵੀ ਅਜਿਹਾ ਹੀ ਹੋਇਆ ਹੈ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਮਾਨ ਤੋਂ ਇਲਾਵਾ ਚੀਫ਼ ਸੈਕਟਰੀ ਅਨੀਰੁਧ ਤਿਵਾੜੀ, ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਵਜੋਂ ਕੰਮ ਕਰ ਰਹੇ ਵੀਨੂ ਪ੍ਰਸ਼ਾਦ ਤੇ ਹੋਰ ਕਈ ਅਧਿਕਾਰੀ ਵੀ ਸ਼ਾਮਲ ਸਨ।