The Khalas Tv Blog International ਮਸ਼ਹੂਰ ਮਹਿਲਾ ਵੱਲੋਂ ਕਿਸਾਨਾਂ ਲਈ 124 ਕਰੋੜ ਦਾਨ ! ਇਸ ਖ਼ਾਸ ਕੰਮ ਲਈ ਵਰਤੇ ਜਾਣਗੇ
International

ਮਸ਼ਹੂਰ ਮਹਿਲਾ ਵੱਲੋਂ ਕਿਸਾਨਾਂ ਲਈ 124 ਕਰੋੜ ਦਾਨ ! ਇਸ ਖ਼ਾਸ ਕੰਮ ਲਈ ਵਰਤੇ ਜਾਣਗੇ

jeff bezos wife donate $15 million for farmer eyes

ਮੈਕੇਂਜੀ ਸਟਾਕ ਨੇ ਗ਼ਰੀਰਾਂ ਅਤੇ ਕਿਸਾਨਾਂ ਦੀਆਂ ਐਨਕਾਂ ਬਣਾਉਣ ਲਈ ਵੱਡਾ ਦਾਨ ਕੀਤਾ ਹੈ।

ਅਮਰੀਕਾ : ਐਮਾਜ਼ੋਨ ਦੇ ਫਾਉਂਡਰ(AMAZON FOUNDER) ਜੈਫ਼ ਬਿਜੋਸ (JEFF BEJOS) ਦੀ ਸਾਬਕਾ ਪਤਨੀ ਮੈਕੇਂਜੀ ਸਟਾਕ (MACKENZIE SCOTT) ਨੇ ਕਿਸਾਨਾਂ (FARMER) ਅਤੇ ਗ਼ਰੀਬਾਂ ਦੇ ਲਈ ਵੱਡਾ ਦਾਨ ਕੀਤਾ ਹੈ । ਉਨ੍ਹਾਂ ਨੇ ਕਿਸਾਨਾਂ ਦੀ ਧੁੰਦਲੀ ਨਜ਼ਰ ਠੀਕ ਕਰਨ ਦੇ ਲਈ ਐਨਕਾਂ ਬਣਾਉਣ ਲਈ 15 ਮਿਲੀਅਨ ਡਾਲਰ ਯਾਨੀ 124 ਕਰੋੜ ਦਾਨ ਕੀਤਾ ਹੈ । ਕਿਸਾਨਾਂ ਦੀ ਧੁੰਦਲੀ ਨਜ਼ਰ ਨਾਲ ਨਜਿੱਠਣ ਲਈ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਦਾਨ ਹੈ। ਦਾਨ ਲਈ ਦਿੱਤਾ ਗਿਆ ਹੈ ਪੈਸਾ ਭਾਰਤ,ਕੀਨੀਆ,ਯੂਗਾਂਡਾ,ਬੰਗਲਾਦੇਸ਼ ਦੇ ਕਿਸਾਨਾਂ ਅਤੇ ਗ਼ਰੀਬਾਂ ‘ਤੇ ਖਰਚ ਕੀਤਾ ਜਾਵੇਗਾ।

ਇਹ NGO ਕਰੇਗਾ ਕੰਮ

ਸਕਾਟ ਨੇ VisionSpring ਵਿੱਚ 15 ਮਿਲਿਅਨ ਦਾਨ ਕੀਤਾ ਹੈ,ਇਹ ਫਾਊਂਡੇਸ਼ਨ ਘੱਟ ਆਮਦਨੀ ਵਾਲੇ ਮਜ਼ਦੂਰਾਂ ਨੂੰ ਉਨ੍ਹਾਂ ਦੀਆਂ ਅੱਖਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦੀ ਹੈ। ਹੁਣ ਇਸੇ ਦੇ ਜ਼ਰੀਏ ਹੀ ਕਿਸਾਨਾਂ ਅਤੇ ਗ਼ਰੀਬ ਲੋਕਾਂ ਦੀਆਂ ਅੱਖਾਂ ਦਾ ਇਲਾਜ ਕੀਤਾ ਜਾਵੇਗਾ। VisionSpring ‘ਫੋਕਸ ਵਿੱਚ ਜੀਵਨ’ ਨਾਂ ਦੀ ਇੱਕ ਮੁਹਿੰਮ ਚਲਾ ਰਿਹਾ ਹੈ, ਫਾਊਂਡੇਸ਼ਨ ਦਾ ਦਾਅਵਾ ਹੈ ਕਿ ਕੌਫੀ ਅਤੇ ਕੋਕੋ ਫੀਲਡ ਵਰਕਰਾਂ ਨੂੰ 2030 ਤੱਕ 1 ਬਿਲੀਅਨ ਡਾਲਰ ਤੋਂ ਵੱਧ ਦੀ ਕਮਾਈ ਕਰਨ ਵਿੱਚ ਮਦਦ ਕਰੇਗੀ ਅਤੇ ਉਨ੍ਹਾਂ ਦੀ ਨਜ਼ਰ ਠੀਕ ਕਰਨ ਵਿੱਚ ਮਦਦ ਕਰੇਗੀ। ਅੱਖਾਂ ਦੀ ਰੌਸ਼ਨੀ ਦੇ ਲਈ ਸਟਾਕ ਨੇ ਜਿਹੜੇ ਪੈਸੇ ਦਾਨ ਕੀਤੇ ਹਨ ਉਹ ਉਸ ਨੂੰ ਤਲਾਕ ਤੋਂ ਬਾਅਦ ਮਿਲੇ ਸਨ ।

ਸਟਾਕ ਨੂੰ ਤਲਾਕ ਤੋਂ ਬਾਅਦ ਇੰਨੇ ਬਿਲੀਅਨ ਡਾਲਰ ਮਿਲੇ

ਐਮਾਜ਼ੋਨ ਦੇ ਫਾਊਂਡਰ ਜੈਫ ਦੇ ਨਾਲ ਤਲਾਕ ਤੋਂ ਬਾਅਦ ਸਟਾਕ ਨੂੰ 38 ਬਿਲੀਅਨ ਡਾਲਰ ਮਿਲੇ ਸਨ । ਜਿਸ ਵਿੱਚੋਂ ਉਸ ਨੇ 12 ਬਿਲੀਅਨ ਡਾਲਰ ਦਾਨ ਕਰ ਦਿੱਤੇ ਹਨ । 2019 ਵਿੱਚ ਜੈਫ ਅਤੇ ਸਟਾਕ ਦਾ ਵਿਆਹ ਤੋਂ 18 ਸਾਲ ਬਾਅਦ ਤਲਾਕ ਹੋਇਆ ਸੀ। ਕੰਪਨੀ ਤੋਂ ਸਟਾਕ ਨੂੰ 25 ਫੀਸਦੀ ਸ਼ੇਅਰ ਮਿਲੇ ਸਨ। ਸਟਾਕ ਲਿਖਾਰੀ ਹੈ ਅਤੇ ਉਸ ਨੇ ਹੁਣ ਤੱਕ 2 ਨਾਵਲ ਵੀ ਲਿਖੇ ਹਨ। ਸਟਾਕ ਅਤੇ ਜੈਫ 1992 ਵਿੱਚ ਮਿਲੇ ਸਨ ਅਤੇ ਦੋਵਾਂ ਦਾ ਵਿਆਹ 1994 ਵਿੱਚ ਹੋਇਆ ਸੀ ।

Exit mobile version