The Khalas Tv Blog Punjab ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੰਗਿਆ ਦੋਖੀ ਨੂੰ ‘ਸੋਧਣ’ ਲਈ ਸੰਗਤ ਦਾ ਹੱਥ
Punjab

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੰਗਿਆ ਦੋਖੀ ਨੂੰ ‘ਸੋਧਣ’ ਲਈ ਸੰਗਤ ਦਾ ਹੱਥ

ਦ ਖ਼ਾਲਸ ਬਿਊਰੋ : ਸਿੱਖ ਕੌਮ ਨੂੰ ਪਿਛਲੇ ਕਈ ਦਿਨਾਂ ਤੋਂ ਜਿਹੜੀਆਂ ਚੁਣੌ ਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਵਿੱਚੋਂ ਗੁਰਬਾਣੀ ਦੀ ਪ੍ਰਮਾਣਿਕਤਾ ਨੂੰ ਲੈ ਕੇ ਪਿਛਲੇ ਕੁੱਝ ਦਹਾਕਿਆਂ ਤੋਂ ਇੱਕ ਵੱਡੀ ਚੁਣੌ ਤੀ ਹੈ, ਕਦੇ ਦੱਬੀ ਸੁਰ ਵਿੱਚ ਅਤੇ ਕਦੀ ਉੱਚੀ ਸੁਰ ਵਿੱਚ ਖਾਲਸਾ ਪੰਥ ਦੇ ਸਾਹਮਣੇ ਆ ਰਹੀ ਹੈ। ਹੁਣ ਅਮਰੀਕਾ ਤੋਂ ਪੰਥ ਵਿ ਰੋਧੀ ਤਾਕਤਾਂ ਦਾ ਮੋਹਰਾ ਬਣ ਕੇ ਅਮਰੀਕਾ ਰਹਿੰਦੇ ਥਮਿੰਦਰ ਸਿੰਘ ਅਨੰਦ ਨਾਂ ਦੇ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਖੌਤੀ ਸੋਧਾਂ ਦੇ ਨਾਮ ਉੱਤੇ ਸੈਂਕੜੇ ਨਿਰਾਧਾਰ ਤਬਦੀਲੀਆਂ ਕਰ ਦਿੱਤੀਆਂ ਹਨ ਅਤੇ ਉਸ ਸਰੂਪ ਨੂੰ ਆਨਲਾਈਨ ਛਾਪ ਕੇ ਦੁਨੀਆ ਭਰ ਵਿੱਚ ਵੰਡਿਆ ਜਾ ਰਿਹਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਥਮਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਕੀਤੀ ਗਈ ਛੇੜ ਛਾੜ ਮਾ ਮਲੇ ਨੂੰ ਲੈ ਕੇ ਤਿੰਨ ਮਈ ਨੂੰ ਸਵੇਰੇ 10 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇੱਕ ਵੱਡੀ ਪੰਥਕ ਇਕੱਤਰਤਾ ਸੱਦੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੱਖ-ਵੱਖ ਸੰਪਰਦਾਵਾਂ ਦੇ ਮੁਖੀਆਂ, ਜਥੇਬੰਦੀਆਂ ਨੂੰ ਇਸ ਇਕੱਤਰਤਾ ਦੇ ਲਈ ਅੱਜ ਇੱਕ ਲਿਖਤੀ ਸੱਦਾ ਪੱਤਰ ਭੇਜਿਆ ਹੈ। ਉਨ੍ਹਾਂ ਨੇ ਸਾਰੀਆਂ ਸੰਪਰਦਾਵਾਂ, ਜਥੇਬੰਦੀਆਂ ਨੂੰ ਇਸ ਪੰਥਕ ਇਕੱਠ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਜਥੇਦਾਰ ਨੇ ਤਿੰਨ ਮਈ ਨੂੰ ਇਸ ਮਾਮਲੇ ਉੱਤੇ ਠੋਸ ਫੈਸਲਾ ਲੈਣ ਦਾ ਦਾਅਵਾ ਕੀਤਾ ਹੈ।

ਜਥੇਦਾਰ ਨੇ ਕਿਹਾ ਕਿ ਇਸ ਗੱਲ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਛੇੜਛਾੜ ਕਰੇ। ਇਸ ਇਕੱਠ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਥਮਿੰਦਰ ਸਿੰਘ ਨੂੰ ਇਸ ਕਾਰਜ ਉੱਤੇ ਰੋਕ ਲਗਾ ਕੇ ਮੰਗੇ ਸਪੱਸ਼ਟੀਕਰਨ ਦਾ ਜੋ ਵੀ ਜਵਾਬ ਮਿਲੇਗਾ, ਉਸਦੇ ਜਵਾਬ ਅਤੇ ਇਸ ਚੁਣੌਤੀ ਦੇ ਸਾਰੇ ਪਹਿਲੂਆਂ ਨੂੰ ਗੰਭੀਰਤਾ ਪੂਰਵਕ ਵਿਚਾਰਨ ਅਤੇ ਇਸਦਾ ਸਥਾਈ ਹੱਲ ਲੱਭਿਆ ਜਾਵੇਗਾ। ਇਸਦੇ ਨਾਲ ਹੀ ਇਕੱਠ ਵਿੱਚ ਸ਼ਾਮਿਲ ਹੋਣ ਵਾਲੀਆਂ ਸ਼ਖਸੀਅਤਾਂ ਨੂੰ ਨਿੱਜੀ ਰੂਪ ਵਿੱਚ ਜਾਂ ਸੰਸਥਾ/ਸੰਪਰਦਾ/ਜਥੇਬੰਦੀ ਵੱਲੋਂ ਲਿਖਤੀ ਸੁਝਾਵਾਂ ਸਹਿਤ ਮਤਾ ਪਾ ਕੇ ਇਕੱਤਰਤਾ ਦੀ ਤਰੀਕ ਤੋਂ ਪਹਿਲਾਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਸਤੀ/ਡਾਕ/ਈ-ਮੇਲ ਰਾਹੀਂ ਭੇਜਣ ਲਈ ਵੀ ਕਿਹਾ ਗਿਆ ਹੈ।

ਜਥੇਦਾਰ ਨੇ ਕਿਹਾ ਕਿ ਥਮਿੰਦਰ ਸਿੰਘ 2009 ਵਿੱਚ ਆਪਣੀ ਮਰਜ਼ੀ ਦੇ ਨਾਲ ਹੀ ਚੀਨ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਛਪਵਾਉਂਦੇ ਹਨ , ਜਿਸ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਿਲਾਫ 295 ਦਾ ਮੁਕੱਦਮਾ ਦਰਜ ਕਰਵਾਇਆ ਪਰ ਉਸਨੇ ਹਾਈਕੋਰਟ ਵਿੱਚ ਅਪੀਲ ਦਾਇਰ ਕਰਦਿਆਂ ਕਿਹਾ ਕਿ SGPC ਕੋਲ ਕਾਪੀਰਾਈਟ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਈ ਕਿਤਾਬ ਨਹੀਂ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਸਾਰ ਭਰ ਦੇ ਸਿੱਖਾਂ ਦੇ ਗੁਰੂ ਹਨ। ਤੇ ਹੁਣ ਉਸ ਵੱਲੋਂ ਆਪਣੀ ਮਰਜ਼ੀ ਦੇ ਨਾਲ ਆਫਲਾਈਨ ਅਤੇ ਆਨਲਾਈਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਛਾਪੇ ਗਏ ਹਨ, ਜਿੱਥੇ ਉਸਨੇ ਮਰਜ਼ੀ ਦੇ ਨਾਲ ਬਿੰਦੀਆਂ ਲਾਈਆਂ ਹਨ। ਰਾਗਮਾਲਾ ਇੱਕ ਅੰਗ ਖਾਲੀ ਛੱਡ ਕੇ ਬਾਅਦ ਵਿੱਚ ਲਿਖੀ ਹੈ ਅਤੇ ਉਸ ਉੱਪਰ ਅੰਕ ਨਹੀਂ ਪਾਇਆ।

Exit mobile version