‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖਾਲਸਾ ਰਾਜ ਅਤੇ ਵੱਖ ਵੱਖ ਸਿੱਖ ਰਿਆਸਤਾਂ ਦੇ ਰਾਜਸੀ ਨਿਸ਼ਾਨ ਸਾਹਿਬ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਪੁਰਾਣੇ ਸਿੱਖ ਰਾਜ ਨੂੰ ਯਾਦ ਕੀਤਾ। ਜਥੇਦਾਰ ਨੇ ਤਸਵੀਰਾਂ ਦੇ ਨਾਲ ਲਿਖਿਆ ਕਿ ਕਦੇ ਸਾਡੇ ਵੀ ਝੰਡੇ ਝੂਲਦੇ ਸੀ। ਵੈਰੀਆਂ ਦੀ ਪੈਦਾ ਕੀਤੀ ਬੇ-ਇਤਫਾਕੀ ਨੇ ਪੁੱਟ ਘੱਤੇ। ਜਥੇਦਾਰ ਵੱਲੋਂ ਸਾਂਝੇ ਕੀਤੇ ਗਏ ਰਿਆਸਤੀ ਅਤੇ ਰਾਜਸੀ ਨਿਸ਼ਾਨ ਸਾਹਿਬ ਵਿੱਚ ਇਹਨਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ।
- 50 ਸਾਲ ਲਾਹੌਰ ਦੇ ਸ਼ਾਹੀ ਕਿਲ੍ਹੇ ਉੱਤੇ ਝੂਲਣ ਵਾਲੇ ਕੇਸਰੀ ਪ੍ਰਚਮ
- ਸਿੱਖ ਰਿਆਸਤ ਫਰੀਦਕੋਟ ਦਾ ਝੰਡਾ
- ਸਿੱਖ ਰਿਆਸਤ ਕਪੂਰਥਲਾ ਦਾ ਝੰਡਾ
- ਸਿੱਖ ਰਿਆਸਤ ਕਲਸੀਆ ਦਾ ਝੰਡਾ
- ਕੈਥਲ ਵਿੱਚ ਸਿੱਖ ਰਾਜਸੀ ਨਿਸ਼ਾਨ
- ਸਿੱਖ ਰਿਆਸਤ ਜੀਂਦ ਦਾ ਝੰਡਾ
- ਸਿੱਖ ਰਿਆਸਤ ਪਟਿਆਲਾ ਦਾ ਝੰਡਾ
- ਨਾਭਾ ਦਾ ਰਾਜਸੀ ਨਿਸ਼ਾਨ
ਜਥੇਦਾਰ ਦੀ ਇਸ ਪੋਸਟ ਉੱਤੇ ਬਹੁਤ ਸਾਰੇ ਲੋਕਾਂ ਨੇ ਆਪਣੇ ਕੁਮੈਂਟ ਵੀ ਕੀਤੇ। ਕਈਆਂ ਨੇ ਜਥੇਦਾਰ ਨੂੰ ਧੜੇ ਛੱਡ ਕੇ ਕੌਮ ਦੀ ਅਗਵਾਈ ਕਰਨ ਦੀ ਸਲਾਹ ਦਿੱਤੀ ਤਾਂ ਕਈਆਂ ਨੇ ਹੌਂਸਲਾ ਦਿੱਤਾ। ਇੱਕ ਯੂਜ਼ਰ ਨੇ ਲਿਖਿਆ ਕਿ ਸਿੰਘ ਸਾਹਿਬ ਜੀ, ਪ੍ਰਚਾਰ ਵਹੀਰ ਚਲਾਓ ਤਖਤ ਸਾਹਿਬ ਤੋਂ ਕੌਮ ਨੂੰ ਲਾਮਬੰਧ ਕਰੋ, ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ, ਫੇਰ ਦੇਖਿਓ ਨੌਜਵਾਨ ਕਿੱਦਾਂ ਜੁੜਦੇ ਹਨ।
ਹੋਰ ਵੀ ਬਹੁਤ ਸਾਰੇ ਲੋਕਾਂ ਨੇ ਕੁਮੈਂਟ ਕਰਕੇ ਆਪਣੇ ਵਿਚਾਰ ਦਿੱਤੇ ਹਨ ਜਿਵੇਂ ਕਿ :
- ਕੌਮ ਦੇ ਵਿੱਚ ਹੀ ਗ਼ੱਦਾਰ ਪੈਦਾ ਹੋ ਗਏ, ਜਿਹਨਾਂ ਨੇ ਰਾਜਸੀ ਤਾਕਤ ਹਾਸਲ ਕਰਨ ਲਈ ਸਭ ਕੁਝ ਦਾਅ ਉੱਤੇ ਲਾ ਦਿੱਤਾ।
- ਅਕਾਲ ਪੁਰਖ ਸਿੱਖਾਂ ਦੇ ਸਾਰੇ ਦਲਾਂ ਵਿੱਚ ਰਾਜਸੀ ਨਿਸ਼ਾਨੇ ਪ੍ਰਤੀ ਇਕਸੁਰਤਾ ਤੇ ਇਤਫਾਕ ਪੈਦਾ ਕਰੇ।
- ਬਾਦਲਾ ਦੇ ਕਬਜ਼ੇ ਤੋਂ SGPC ਦੂਰ ਕਰੋ, ਇਸ ਨਾਲ ਬਹੁਤ ਸੰਗਤ ਤੁਹਾਡੇ ਨਾਲ ਜੁੜੇਗੀ ਸਿੰਘ ਸਾਹਿਬ।
- ਬਾਦਲ ਦਲ ਪੰਥ ਦੀਆਂ ਜੜ੍ਹਾਂ ਵਿੱਚ ਤੇਲ ਪਾਉਣ ਵਾਲੇ ਆ
- ਕੌਮ ਦੇ ਲੀਡਰਾਂ ਨੂੰ ਬਦਨਾਮ ਕਰਨ ਵਾਲਿਆਂ ਨੂੰ ਠੋਕਵੇ ਜਵਾਬ ਦੇਣ ਦੇ ਤਰੀਕੇ ਤਲਾਸ਼ੋ ਕਿਉਂਕਿ ਇਲਜਾਮ ਲਾਓਣ ਵਾਲਿਆਂ ਨੇ ਦੁਬਿਧਾ ਖੜ੍ਹੀ ਕੀਤੀ ਹੋਈ ਹੈ।
- ਮੌਕਾ ਵੀ ਹੈ ਦਸਤੂਰ ਵੀ ਏ : ਮੈਦਾਨ ਵੀ ਖਾਲੀ ਏ ਅਕਾਲ ਤਖਤ ਸਾਹਿਬ ਅਗਵਾਈ ਕਰਕੇ ਆਲ ਇੰਡੀਆ ਗੁਰਦੁਆਰਾ ਐਕਟ ਪਾਸ ਕਰਾਉਣ ਅਤੇ ਇੱਕ ਅਰਜੀ ਯੂ ਐਨ ਚ ਲਾ ਕੇ ਸਾਰੇ ਦੁਨੀਆ ਦੇ ਗੁਰੂ ਘਰਾਂ ਨੂੰ ਇੱਕ ਲੜੀ ਵਿੱਚ ਪਰੋਇਆ ਜਾਵੇ। ਇਹ ਸਭ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੇਠ ਇਕੱਠੇ ਹੋ ਕੇ ਹੀ ਹੋਇਆ ਜਾਣਾ।