The Khalas Tv Blog India ਜਥੇਦਾਰ ਨੇ ਭਾਰਤ ਸਰਕਾਰ ਦੀ ਕੀਤੀ ਮੁਗਲਾਂ ਨਾਲ ਤੁਲਨਾ
India Punjab

ਜਥੇਦਾਰ ਨੇ ਭਾਰਤ ਸਰਕਾਰ ਦੀ ਕੀਤੀ ਮੁਗਲਾਂ ਨਾਲ ਤੁਲਨਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 1984 ਸਿੱਖ ਕਤ ਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ 1, 2 ਅਤੇ 3 ਨਵੰਬਰ ਸਿੱਖ ਕੌਮ ਲਈ ਬਹੁਤ ਹੀ ਅਸਹਿ ਹਨ ਕਿਉਂਕਿ 1984 ਵਿੱਚ 1, 2 ਅਤੇ 3 ਨਵੰਬਰ ਨੂੰ ਆਜ਼ਾਦ ਭਾਰਤ ਦੇ ਅੰਦਰ ਦਿੱਲੀ ਸਮੇਤ ਭਾਰਤ ਦੇ ਹੋਰ ਬਹੁਤ ਸਾਰੇ ਸ਼ਹਿਰਾਂ ਵਿੱਚ ਸਿੱਖਾਂ ਨੂੰ ਕੋਹ-ਕੋਹ ਕੇ ਮਾ ਰਿਆ ਗਿਆ ਸੀ, ਇਸਤਰੀਆਂ ਦੇ ਨਾਲ ਬਲਾ ਤਕਾਰ ਕੀਤਾ ਗਿਆ, ਸਿੱਖਾਂ ਦੀ ਜਾਇਦਾਦ ਲੁੱਟੀ ਗਈ ਅਤੇ ਇਹ ਸਾਰਾ ਕੁੱਝ ਸਰਕਾਰੀ ਸਰਪ੍ਰਸਤੀ ਹੇਠ ਹੋਇਆ। ਉਸ ਵੇਲੇ ਦਿੱਲੀ ਦੇ ਅੰਦਰ ਕਾਂਗਰਸ ਦੀ ਸਰਕਾਰ ਸੀ ਅਤੇ ਉਸਦੀ ਸਰਪ੍ਰਸਤੀ ਵਿੱਚ ਇਹ ਸਾਰਾ ਕੁੱਝ ਹੋਇਆ। ਲੋਕਤੰਤਰਿਕ ਮੁਲਕ ਵਿੱਚ ਰਾਜ ਕਰ ਰਹੀ ਪਾਰਟੀ ਦੀ ਸ਼ਹਿ ਦੇ ਉੱਤੇ ਕਤ ਲੇਆਮ, ਨਸਲ ਕੁਸ਼ੀ ਹੋਣ ਤੋਂ ਵੱਧ ਮਾੜਾ ਹੋਰ ਕੁੱਝ ਨਹੀਂ ਹੋ ਸਕਦਾ। ਇਨ੍ਹਾਂ ਦਿਨਾਂ ਵਿੱਚ ਅਸੀਂ ਇਸ ਨਸਲ ਕੁਸ਼ੀ ਨੂੰ ਯਾਦ ਕਰਦੇ ਹਾਂ। ਸਿੱਖਾਂ ਦੇ ਦਰਦ ਨੂੰ ਮਹਿਸੂਸ ਕਰਦੇ ਹਾਂ।

ਮੌਜੂਦਾ ਅਤੇ ਮੁਗਲ ਸਰਕਾਰ ਦੀ ਕੀਤੀ ਤੁਲਨਾ

ਜਥੇਦਾਰ ਨੇ ਇਤਿਹਾਸ ਦੀਆਂ ਕਿਤਾਬਾਂ ਦਾ ਹਵਾਲਾ ਦਿੰਦਿਆਂ ਅੱਜ ਦੇ ਸਮੇਂ ਦੀ ਲੋਕਤੰਤਰਿਕ ਸਰਕਾਰ ਅਤੇ ਮੁਗਲ ਸਮੇਂ ਦੀ ਤਾਨਾਸ਼ਾਹੀ ਸਰਕਾਰ ਦੀ ਤੁਲਨਾ ਕਰਦਿਆਂ ਕਿਹਾ ਕਿ ਅਸੀਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਮੁਗਲ ਦੌਰ ਵਿੱਚ ਇਸ ਤਰ੍ਹਾਂ ਦੇ ਹੋਏ ਕ ਤਲ ਪੜਦੇ ਸਨ ਪਰ ਉਦੋਂ ਤਾਨਾਸ਼ਾਹੀ ਸਰਕਾਰ ਸੀ ਪਰ ਹੁਣ ਲੋਕਤੰਤਰਿਕ ਮੁਲਕ ਦੇ ਅੰਦਰ ਅਤੇ ਆਪਣੇ-ਆਪ ਨੂੰ ਆਜ਼ਾਦ ਕਹਾਉਂਦੇ ਦੇਸ਼ ਦੇ ਅੰਦਰ ਸਰਕਾਰੀ ਸਰਪ੍ਰਸਤੀ ਹੇਠ ਇਸ ਤਰ੍ਹਾਂ ਦਾ ਕਤ ਲੇਆਮ ਹੋਣਾ, ਵਹਿਸ਼ੀਆਣਾ ਨੰਗਾ ਨਾਚ ਨੱਚਿਆ ਜਾਣਾ, ਇਸ ਤੋਂ ਵੱਡਾ ਸ਼ਰਮਨਾਕ ਸਾਕਾ ਹੋਰ ਕੋਈ ਹੋ ਨਹੀਂ ਸਕਦਾ। ਇਹ ਸਾਡੇ ਦਿਲਾਂ ਉੱਤੇ ਉੱਕਰਿਆ ਹੈ।

ਟਾਈਟਲਰ ਦੀ ਨਿਯੁਕਤੀ ‘ਤੇ ਚੁੱਕੇ ਸਵਾਲ

ਜਥੇਦਾਰ ਨੇ ਕਾਂਗਰਸ ਵੱਲੋਂ 1984 ਦੇ ਸਿੱਖ ਕਤ ਲੇਆਮ ਦੇ ਕਥਿਤ ਦੋਸ਼ੀ ਜਗਦੀਸ਼ ਟਾਈਟਲਰ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪਰਮਾਨੈਂਟ ਇਨਵਾਇਟੀ ਨਿਯੁਕਤ ਕਰਨ ‘ਤੇ ਵੀ ਤੰਜ ਕੱਸਿਆ ਹੈ। ਜਥੇਦਾਰ ਨੇ ਕਿਹਾ ਕਿ 1984 ਕਤ ਲੇਆਮ ਦੇ ਦੋਸ਼ੀ ਇੱਕ ਕਾਂਗਰਸੀ ਆਗੂ ਟਾਈਟਲਰ ਨੂੰ ਕਾਂਗਰਸ ਪਾਰਟੀ ਵੱਲੋਂ ਉੱਚਾ ਅਹੁਦਾ ਦੇਣਾ ਸਿੱਖਾਂ ਦੇ ਜ਼ਖ਼ਮਾਂ ਉੱਤੇ ਲੂਣ ਛਿੜਕਣ ਵਾਲੀ ਗੱਲ ਹੈ। ਇਸਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। 1, 2 ਅਤੇ 3 ਨਵੰਬਰ ਦਾ ਸਾਕਾ ਹਰ ਇੱਕ ਸਿੱਖ ਦੇ ਦਿਲਾਂ ਉੱਤੇ ਉੱਕਰਿਆ ਹੋਇਆ ਹੈ ਅਤੇ ਹਰ ਸਾਲ ਇਹ ਨਸੂਰ ਫੁੱਟਦਾ ਹੈ ਪਰ ਇਸ ਵਾਰ ਇਸ ਫੁੱਟਦੇ ਹੋਏ ਨਸੂਰ ਉੱਤੇ ਕਾਂਗਰਸ ਨੇ ਟਾਈਟਲਰ ਦੀ ਨਿਯੁਕਤੀ ਕਰਕੇ ਸਿੱਖ ਹਿਰਦਿਆਂ ਉੱਤੇ ਹੋਏ ਜ਼ਖ਼ਮਾਂ ‘ਤੇ ਲੂਣ ਛਿੜਕਣ ਦਾ ਯਤਨ ਕੀਤਾ ਹੈ, ਜੋ ਕਿ ਬੇਹੱਦ ਹੀ ਮੰਦਭਾਗਾ ਵਰਤਾਰਾ ਹੈ।

Exit mobile version