ਮੁਹਾਲੀ : ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਉਨ੍ਹਾਂ ਨੂੰ ਅਕਾਲ ਤਖਤ ਦੇ ਜਥੇਦਾਰ ਤੋਂ ਹਟਾਉਣ ਦੀਆਂ ਚਲ ਰਹੀਆਂ ਚਰਚਾਵਾਂ ਤੇ ਸਾਫ ਕਹਿ ਦਿੱਤੇ ਹੈ ਕਿ ਉਨ੍ਹਾਂ ਨੂੰ ਕੋਈ ਚਿੰਤਾ ਨਹੀਂ ਹੈ, ਉਨ੍ਹਾਂ ਆਪਣੇ ਕੱਪੜੇ ਬੈਗ ਚ ਪਾ ਕੇ ਰੱਖੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਮੇਰੀਆਂ ਸੇਵਾਵਾਂ ਖਤਮ ਹੋ ਜਾਂਦੀਆਂ ਤਾਂ ਇਹ ਗੁਰੂ ਦੇ ਹੁਕਮ ਨਾਲ ਹੋਣਗੀਆਂ ਤੇ ਜੇ ਸੇਵਾ ਜਾਰੀ ਰਹਿੰਦੀ ਹੈ ਤਾਂ ਉਹ ਵੀ ਗੁਰੂ ਦੇ ਹੁਕਮ ਨਾਲ ਹੋਵੇਗੀ, ਪਰ ਉਹ ਇਕ ਗੱਲ ਕਹਿ ਦੇਣੀ ਚਾਹੁੰਦੇ ਹਨ ਕਿ ਇਸ ਘਰ ਚ ਦਾਅਵੇ ਨਹੀਂ ਚਲਦੇ।ਇਸ ਘਰ ਚ ਗੁਰੂ ਦੀ ਕਿਰਪਾ ਹੋਵੇ ਤਾਂ ਸੇਵਾ ਮਿਲਦੀ ਹੈ।
ਜਿਨ੍ਹਾਂ ਗੁਰੂ ਦਾ ਹੁਕਮ ਹੋਵੇਗਾ ਉਨ੍ਹਾਂ ਸੇਵਾ ਕਰੇਗਾਂ। 7 ਮੈਂਬਰੀ ਕਮੇਟੀ ਵਿਚੋਂ ਪੰਜ ਮੈਂਬਰੀ ਕਮੇਟੀ ਵੱਲੋਂ ਅਕਾਲੀ ਦਲ ਦੇ ਭਰਤੀ ਪ੍ਰਕਿਰਿਆ ਵਿਚ ਸਹਿਯੋਗ ਨਾ ਕਰਨ ਤੇ ਉੁਨ੍ਹਾਂ ਕਿਹਾ ਕਿ ਪਿਛਲੇੇ ਦਿਨੀ ਸਾਨੂੰ ਇਕ ਪੱਤਰ ਮਿਲਿਆ ਕੀ ਅਕਾਲੀ ਦਲ ਭਰਤੀ ਲਈ ਕੋਈ ਸਹਿਯੋਗ ਨਹੀਂ ਕਰ ਰਿਹਾ। ਜਥੇਦਾਰ ਨੇ ਕਿਹਾ ਕਿ ਅਸੀਂ ਸਹਿਯੋਗ ਕਰਨ ਵਾਸਤੇ ਕੋਈ ਹੁਕਮ ਜਾਰੀ ਨਹੀਂ ਕੀਤਾ, ਬਲਕਿ 7 ਮੈਂਬਰੀ ਕਮੇਟੀ ਨੂੰ ਆਪਣਾ ਕੰਮ ਕਰਨ ਲਈ ਹੁਕਮ ਕੀਤਾ ਸੀ।
7 ਮੈਂਬਰੀ ਕਮੇਟੀ ਭਰਤੀ ਪ੍ਰਕਿਰਿਆ ਸ਼ੁਰੂ ਕਰੇ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ 7 ਮੈਂਬਰਾਂ ਵਿਚੋਂ ਦੋ ਮੈਂਬਰਾਂ ਨੇ ਅਸਤੀਫਾ ਦਿੱਤਾ ਸੀ ਪਰ ਅਜੇ ਤੱਕ ਸਾਡੇ ਕੋਲ ਕੇਵਲ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਹੀ ਪਹੁੰਚਿਆ ਹੈ, ਕਿਰਪਾਲ ਸਿੰਘ ਬਡੂੰਗਰ ਦਾ ਨਹੀਂ, ਬਾਕੀ 5 ਮੈਂਬਰਾਂ 2 ਦਸੰਬਰ ਦੇ ਹੁਕਮ ਮੁਤਾਬਕ ਭਰਤੀ ਪ੍ਰਕਿਰਿਆ ਸ਼ੁਰੂ ਕਰਨ। ਜੇਕਰ ਅਸਤੀਫਾ ਦੇਣ ਵਾਲੇ ਦੋਵੇਂ ਮੈਂਬਰ ਕਮੇਟੀ ਦਾ ਹਿੱਸਾ ਨਹੀਂ ਬਣਦੇ ਤਾਂ ਆਉਣ ਵਾਲੇ ਦਿਨਾਂ ਵਿਚ ਪੰਜ ਸਿੰਘ ਸਾਹਿਬਾਨਾਂ ਨਾਲ ਮੀਟਿੰਗ ਕਰਕੇ 5 ਮੈਂਬਰਾਂ ਵਿਚੋਂ ਕਿਸੇ 1 ਨੂੰ ਕਮੇਟੀ ਦੇ ਕਰਾਵੀਨੇਡਰ ਬਣਾ ਦਿੱਤਾ ਜਾਵੇਗਾ।
ਅਕਾਲੀ ਦਲ ਵੱਲੋਂ ਕੀਤੀ ਗਈ ਭਰਤੀ ਤੇ ਬੋਲਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅਕਾਲ ਤਖਤ ਦੇ ਹੁਕਮ ਮੁਤਾਬਕ ਅਜੇ ਭਰਤੀ ਸ਼ੁਰੂ ਨਹੀਂ ਹੋਈ ਹੈ, ਇਸ ਕਰਕੇ 5 ਮੈਂਬਰਾਂ ਨੂੰ ਹੁਕਮ ਕੀਤਾ ਜਾਂਦਾ ਹੈ ਉਹ ਭਰਵੀ ਪ੍ਰਕਿਰਿਆ ਨੂੰ ਸ਼ੁਰੂ ਕਰਨ। ਪੰਜ ਸਿੰਘ ਸਾਹਿਬਾਨਾਂ ਦੀ ਕੁਝ ਕੋ ਦਿਨਾਂ ਵਿਚ ਮੀਟਿੰਗ ਹੋਵੇਗੀ। ਉਨ੍ਹਾਂ ਇਕ ਵਾਰ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਹਾਡੇ ਵਰਗੇ ਗੁਰਸਿੱਖਾਂ ਦੀ ਕੌਮ ਨੂੰ ਬਹੁਤ ਲੋੜ ਹੈ, ਇਸ ਕਰਕੇ ਉਹ ਆਪਣਾ ਅਸਤੀਫਾ ਵਾਪਸ ਲੈ ਕੇ ਸੇਵਾ ਸੰਭਾਲਣ। ਗਿਆਨੀ ਹਰਪ੍ਰੀਤ ਸਿੰਘ ਬਾਰੇ ਉਨ੍ਹਾਂ ਕਿਹਾ ਕਿ ਉਹ 2 ਦਸੰਬਰ ਦੇ ਹੁਕਮਨਾਮੇ ਦਾ ਹਿੱਸਾ ਸਨ ਪਰ ਹੁਣ ਉਹ ਸੁਤੰਤਰ ਹਨ।