The Khalas Tv Blog Punjab ਜਥੇਦਾਰ ਨੇ ਧਰਮ ਪਰਿਵਰਤਨ ‘ਤੇ ਜਤਾਈ ਚਿੰਤਾ
Punjab

ਜਥੇਦਾਰ ਨੇ ਧਰਮ ਪਰਿਵਰਤਨ ‘ਤੇ ਜਤਾਈ ਚਿੰਤਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ। ਇਸ ਮੌਕੇ ਉਨ੍ਹਾਂ ਨੇ ਸਿੱਖ ਕੌਮ ਦੇ ਨਾਂ ਸੰਦੇਸ਼ ਦਿੱਤਾ ਕਿ ਅੱਜ ਵੀ ਭਾਰਤ ਵਿੱਚ ਕੁੱਝ ਲੋਕ ਹਨ ਜੋ ਧਰਮ ਪਰਿਵਰਤਨ ਕਰੀ ਜਾ ਰਹੇ ਹਨ। ਖ਼ਾਸ ਤੌਰ ‘ਤੇ ਪੰਜਾਬ ਦੇ ਸਰਹੱਦੀ ਸੂਬਿਆਂ ਵਿੱਚ ਸਿੱਖ, ਹਿੰਦੂ ਧਰਮ ਦੇ ਲੋਕਾਂ ਨੂੰ ਧਰਮ ਪਰਿਵਰਤਨ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਫਰਕ ਸਿਰਫ ਇੰਨਾ ਹੈ ਕਿ ਮੁਗਲ ਦੌਰ ਵਿੱਚ ਡਰ, ਜ਼ਬਰਦਸਤੀ ਨਾਲ ਧਰਮ ਪਰਿਵਰਤਨ ਹੋ ਰਿਹਾ ਸੀ ਅਤੇ ਅੱਜ ਬਹੁਤ ਚੁਸਤੀ ਫੁਰਤੀ ਦੇ ਨਾਲ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ। ਜਥੇਦਾਰ ਨੇ ਧਰਮ ਪਰਿਵਰਤਨ ਪਿੱਛੇ ਲੱਗੀਆਂ ਤਾਕਤਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Exit mobile version