The Khalas Tv Blog Punjab ਕਟਾਸਰਾਜ ਦੇ ਦਰਸ਼ਨਾਂ ਲਈ ਜਥਾ ਰਵਾਨਾ
Punjab

ਕਟਾਸਰਾਜ ਦੇ ਦਰਸ਼ਨਾਂ ਲਈ ਜਥਾ ਰਵਾਨਾ

ਬਿਉਰੋ ਰਿਪੋਰਟ – ਪਾਕਿਸਤਾਨ (Pakistan) ਵਿਚਲੇ ਕਟਾਸਰਾਜ ਮੰਦਿਰ (Katakraj Mandir) ਦੇ ਦਰਸ਼ਨਾਂ ਦੀ ਹਮੇਸ਼ਾ ਹਿੰਦੂ ਭਾਈਚਾਰੇ ਨੂੰ ਤਾਂਘ ਰਹਿੰਦੀ ਹੈ। ਅੱਜ ਦੇਸ਼ ਭਰ ਵਿਚੋਂ 72 ਸ਼ਰਧਾਲੂ ਕਟਾਸਰਾਜ ਦੇ ਦਰਸ਼ਨਾਂ ਲਈ ਪਾਕਿਸਤਾਨ ਗਏ ਹਨ। ਇਹ ਸਾਰੇ ਸ਼ਰਧਾਲੂ ਪਹਿਲਾਂ ਅੰਮ੍ਰਿਤਸਰ ਦੇ ਦੁਰਗਿਆਨਾ ਮੰਦਿਰ ਇਕਠੇ ਹੋਏ ਸਨ ਅਤੇ ਫਿਰ ਵਾਹਗਾ ਬਾਰਡਰ ਲਈ ਪਾਕਿਸਤਾਨ ਗਏ। ਇਹ ਸਾਰੇ ਦਰਸ਼ਨ ਕਰਕੇ 25 ਦਸੰਬਰ ਨੂੰ ਵਾਪਸ ਪਰਤਣਗੇ।

ਇਸ ਸਬੰਧੀ ਕੁੱਲ 116 ਲੋਕਾਂ ਨੇ ਪਾਕਿਸਤਾਨ ਦੇ ਵੀਜ਼ੇ ਲਈ ਅਪਲਾਈ ਕੀਤਾ ਸੀ ਪਰ ਕੇਵਲ 82 ਲੋਕਾਂ ਨੂੰ ਵੀਜ਼ਾ ਮਿਲਿਆ ਹੈ ਅਤੇ ਇਸ ਤੋਂ ਬਾਅਦ ਦੂਜਾ ਜਥਾ ਸ਼ਿਵਰਾਤਰੀ ਮੌਕੇ ਪਾਕਿਸਤਾਨ ਜਾਵੇਗਾ।

ਇਹ ਵੀ ਪੜ੍ਹੋ – ਸੰਸਦ ‘ਚ ਪੌੜੀਆਂ ਤੋਂ ਡਿੱਗੇ ਭਾਜਪਾ ਸੰਸਦ ਮੈਂਬਰ ਪ੍ਰਤਾਪ ਸਾਰੰਗੀ, ਸਿਰ ‘ਤੇ ਲੱਗੀ ਸੱਟ, ਕਿਹਾ- ਰਾਹੁਲ ਨੇ ਮੈਨੂੰ ਧੱਕਾ ਦਿੱਤਾ

 

Exit mobile version