The Khalas Tv Blog Punjab ਪ੍ਰਵਾਸੀਆਂ ’ਤੇ ਪਾਬੰਦੀ ਵਿਵਾਦ ਤੋਂ ਬਾਅਦ ਪਿੰਡ ਜੰਡਪੁਰ ਨੇ ਬਦਲਿਆ ਨਿਯਮ! ਹੁਣ ਪ੍ਰਵਾਸੀ ਸ਼ਬਦ ਹਟਾਕੇ ਇਸ ਦੀ ਵਰਤੋਂ ਕੀਤੀ
Punjab

ਪ੍ਰਵਾਸੀਆਂ ’ਤੇ ਪਾਬੰਦੀ ਵਿਵਾਦ ਤੋਂ ਬਾਅਦ ਪਿੰਡ ਜੰਡਪੁਰ ਨੇ ਬਦਲਿਆ ਨਿਯਮ! ਹੁਣ ਪ੍ਰਵਾਸੀ ਸ਼ਬਦ ਹਟਾਕੇ ਇਸ ਦੀ ਵਰਤੋਂ ਕੀਤੀ

ਬਿਉਰੋ ਰਿਪੋਰਟ – ਮੁਹਾਲੀ ਦੇ ਪਿੰਡ ਜੰਡਪੁਰ ਵਿੱਚ ਨੌਜਵਾਨ ਸਭਾ ਵੱਲੋਂ ਪ੍ਰਵਾਸੀਆਂ ਲਈ ਬਣਾਏ ਗਏ ਨਿਯਮਾਂ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਹੁਣ ਇਸ ਵਿੱਚ ਸੋਧ ਕੀਤੀ ਗਈ ਹੈ। ਪਿੰਡ ਵਿੱਚ ਜਿਹੜੇ 11 ਨਿਯਮ ਪ੍ਰਵਾਸੀਆਂ ਦੇ ਲਈ ਤੈਅ ਕੀਤੇ ਸਨ ਉਸ ਬੋਰਡ ਨੂੰ ਹੁਣ ਬਦਲ ਕੇ ਪ੍ਰਵਾਸੀ ਦੀ ਥਾਂ ਕਿਰਾਏਦਾਰ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਨਾਲ ਬੋਰਡ ਦੇ ਉੱਤੇ ਅਪੀਲ ਸ਼ਬਦ ਦੀ ਵਰਤੋਂ ਕੀਤੀ ਗਈ ਹੈ।

ਬੋਰਡ ਲਗਾਉਣ ਵਾਲੇ ਨੌਜਵਾਨਾਂ ਦਾ ਕਹਿਣਾ ਹੈ ਕਿ ਅਸੀਂ ਪਿੰਡ ਦੀ ਸੁਰੱਖਿਆ ਅਤੇ ਸਾਫ-ਸਫਾਈ ਨੂੰ ਲੈਕੇ ਕੁਝ ਨਿਯਮ ਬਣਾਏ ਸਨ ਪਰ ਉਸ ਨੂੰ ਗ਼ਲਤ ਤਰੀਕੇ ਨਾਲ ਪ੍ਰਚਾਰ ਕੀਤਾ ਗਿਆ ਜਿਸ ਤੋਂ ਬਾਅਦ ਅਸੀਂ ਪ੍ਰਵਾਸੀ ਸ਼ਬਦ ਨੂੰ ਬਦਲ ਕੇ ਕਿਰਾਏਦਾਰ ਸ਼ਬਦ ਦੀ ਵਰਤੋਂ ਕੀਤੀ ਹੈ। ਨੌਜਵਾਨਾਂ ਨੇ ਕਿਹਾ ਇਸ ਲਈ ਨਿਯਮ ਬਣਾਏ ਸਨ ਕਿਉਂਕਿ ਬਾਹਰੋਂ ਆਉਣ ਵਾਲੇ ਲੋਕ ਕਿਸੇ ਵੀ ਥਾਂ ’ਤੇ ਗੁਟਕਾ ਖਾ ਕੇ ਸੁੱਟ ਦਿੰਦੇ ਸੀ, ਇਲਾਕੇ ਦੀ ਕਾਨੂੰਨੀ ਹਾਲਤ ਖ਼ਰਾਬ ਹੋ ਰਹੀ ਸੀ। ਅਸੀਂ ਤਾਂ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਨਿਯਮ ਜਾਰੀ ਕਰਦੇ ਹੋਏ ਅਪੀਲ ਕੀਤੀ ਸੀ ਕਿ ਤੁਸੀਂ ਕਿਰਾਏਦਾਰ ਰੱਖਣ ਤੋਂ ਪਹਿਲਾਂ ਉਸ ਦੀ ਜਾਣ ਪੜਤਾਲ ਜ਼ਰੂਰ ਕਰਵਾਉ।

ਪੰਜਾਬ ਵਿੱਚ ਜੰਡਪੁਰ ਦੀ ਨੌਜਵਾਨ ਸਭਾ ਦੇ 11 ਨਿਯਮ

1. ਕਿਰਾਏਦਾਰ ਦੀ ਵੈਰੀਫਿਕੇਸ਼ਨ ਕਰਵਾਉਣਾ ਮਕਾਨ ਮਾਲਿਕ ਦੀ ਜ਼ਿੰਮੇਵਾਰੀ ਹੈ।
2. ਕਿਰਾਏਦਾਰ ਅਤੇ ਪਿੰਡ ਵਾਲਿਆਂ ਵੱਲੋਂ ਜਨਤਕ ਥਾਵਾਂ ’ਤੇ ਪਾਨ-ਗੁਟਕਾ ਨਹੀਂ ਖਾ ਸਕੇਗਾ। ਸਿਗਰਟ ਅਤੇ ਬੀੜੀਆਂ ਪੀਣ ’ਤੇ ਪਾਬੰਦੀ ਹੋਵੇਗੀ।
3. ਜਿਸ ਥਾਂ ’ਤੇ ਕਿਰਾਏਦਾਰ ਰਹਿੰਦੇ ਹਨ, ਉਸ ਥਾਂ ’ਤੇ ਡਸਟਬਿਨ ਹੋਣਾ ਜ਼ਰੂਰੀ ਹੋਵੇਗਾ। ਇਸ ਦੀ ਜ਼ਿੰਮੇਵਾਰੀ ਮਕਾਨ ਮਾਲਕ ਦੀ ਹੋਵੇਗੀ।
4. ਰਾਤ ਨੂੰ ਕਿਰਾਏਦਾਰ ਜਾਂ ਪਿੰਡ ਵਾਲੀ ਬਿਨਾਂ ਕਿਸੇ ਕੰਮ ਪਿੰਡਾਂ ਦੀਆਂ ਗਲੀਆਂ ਵਿੱਚ ਨਹੀਂ ਘੁੰਮ ਸਕਣਗੇ।
5. ਕਿਰਾਏਦਾਰ ਦੇ ਇੱਕ ਕਮਰੇ ਵਿੱਚ ਦੋ ਤੋਂ ਵੱਧ ਲੋਕ ਨਹੀਂ ਰਹਿ ਸਕਣਗੇ। ਸਾਰੇ ਕਿਰਾਏਦਾਰਾਂ ਦੀ ਤਸਦੀਕ ਜ਼ਰੂਰੀ ਹੋਵੇਗੀ।
6. ਕਿਰਾਏਦਾਰ ਪਿੰਡ ਵਿੱਚ ਅੰਡਰਵੀਅਰ ਜਾਂ ਬਨਿਆਣ ਪਾ ਕੇ ਨਾ ਘੁੰਮਣ।
7. ਕਿਰਾਏਦਾਰਾਂ ਦੇ ਵਾਹਨਾਂ ਲਈ ਪਾਰਕਿੰਗ ਜ਼ਰੂਰੀ ਹੋਵੇਗੀ। ਸੜਕ ’ਤੇ ਕਿਸੇ ਦਾ ਵਾਹਨ ਨਹੀਂ ਖੜ੍ਹਾ ਕੀਤਾ ਜਾਵੇਗਾ।
8. ਪਾਣੀ ਦੀ ਸਮੱਸਿਆ ਦੇ ਮੱਦੇਨਜ਼ਰ ਇੱਕ ਘਰ ਨੂੰ ਸਿਰਫ਼ ਇੱਕ ਕੁਨੈਕਸ਼ਨ ਦਿੱਤਾ ਜਾਵੇਗਾ।
9. ਜੇਕਰ ਕੋਈ ਕਿਰਾਏਦਾਰ ਵਿਅਕਤੀ ਪਿੰਡ ਵਿੱਚ ਕਿਸੇ ਅਪਰਾਧ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਜਾਂ ਕੋਈ ਅਪਰਾਧ ਕਰਦਾ ਹੈ ਤਾਂ ਉਸਦਾ ਜਿੰਮੇਵਾਰ ਮਕਾਨ ਮਾਲਕ ਹੋਵੇਗਾ।
10. ਪਿੰਡ ਵਿੱਚ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਨੌਜਵਾਨ ਬਿਨਾਂ ਦਸਤਾਵੇਜ਼ਾਂ ਅਤੇ ਨੰਬਰ ਪਲੇਟ ਤੋਂ ਵਾਹਨ ਨਹੀਂ ਚਲਾ ਸਕੇਗਾ।
11. ਪਿੰਡ ਦੇ ਕਿਸੇ ਵੀ ਘਰ ਵਿੱਚ ਵਿਆਹ ਜਾਂ ਬੱਚੇ ਦੇ ਜਨਮ ’ਤੇ ਖੁਸਰਿਆਂ ਨੂੰ 2100 ਰੁਪਏ ਦੀ ਵਧਾਈ ਰਾਸ਼ੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ – ਰਾਜੋਆਣਾ ਨਾਲ SGPC ਪ੍ਰਧਾਨ ਤੇ ਜਥੇਦਾਰ ਸ੍ਰੀ ਅਕਾਲ ਸਾਹਿਬ ਦੀ ਅਹਿਮ ਮੀਟਿੰਗ! ਕੇਂਦਰੀ ਗ੍ਰਹਿ ਮੰਤਰੀ ’ਤੇ ਲਗਾਏ ਇਹ ਇਲਜ਼ਾਮ
Exit mobile version