The Khalas Tv Blog Punjab ਪਰਿਵਾਰ ਦਾ ਇਕਲੌਤਾ ਪੁੱਤ ਸੀ ਸੇਵਕ ਸਿੰਘ ! ਬਿਮਾਰ ਹੋਣ ‘ਤੇ ਵੀ ਮੋਰਚਾ ਸੰਭਾਲਿਆ ! ਪਰ ਮਾਂ ਨਾਲ ਕੀਤਾ ਇਹ ਵਾਅਦਾ ਅਧੂਰਾ ਛੱਡ ਗਿਆ
Punjab

ਪਰਿਵਾਰ ਦਾ ਇਕਲੌਤਾ ਪੁੱਤ ਸੀ ਸੇਵਕ ਸਿੰਘ ! ਬਿਮਾਰ ਹੋਣ ‘ਤੇ ਵੀ ਮੋਰਚਾ ਸੰਭਾਲਿਆ ! ਪਰ ਮਾਂ ਨਾਲ ਕੀਤਾ ਇਹ ਵਾਅਦਾ ਅਧੂਰਾ ਛੱਡ ਗਿਆ

ਬਿਊਰੋ ਰਿਪੋਰਟ : ਜੰਮੂ-ਕਸ਼ਮੀਰ ਦੇ ਪੁੱਛ ਵਿੱਚ ਵੀਰਵਾਰ ਨੂੰ ਦਹਿਸ਼ਤਗਰਦੀ ਹਮਲੇ ਵਿੱਚ ਬਠਿੰਡਾ ਦੇ ਸਿਪਾਹੀ ਸੇਵਕ ਸਿੰਘ ਵੀ ਸ਼ਹੀਦ ਹੋ ਗਿਆ। ਤਲਵੰਡੀ ਸਾਬੋ ਦੇ ਪਿੰਡ ਬਾਘਾ ਦਾ ਰਹਿਣ ਵਾਲਾ ਸ਼ਹੀਦ ਸੇਵਕ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ, ਉਸ ਦੀਆਂ 2 ਭੈਣਾਂ ਸੀ। ਸ਼ਹਾਦਤ ਦੀ ਖ਼ਬਰ ਸੁਣਨ ਤੋਂ ਬਾਅਦ ਪਰਿਵਾਰ ਗਮ ਵਿੱਚ ਡੁੱਬ ਗਿਆ, ਦੋਵਾਂ ਭੈਣਾ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਧਰ ਸ਼ਹੀਦ ਮਾਂ ਵਾਰ-ਵਾਰ ਆਪਣਾ ਹੋਸ਼ ਖੋਹ ਰਹੀ ਹੈ। ਸੇਵਕ ਸਿੰਘ 2018 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। 2 ਮਹੀਨੇ ਪਹਿਲਾਂ ਹੀ ਉਹ ਛੁੱਟੀ ਤੋਂ ਵਾਪਸ ਪਰਤਿਆ ਸੀ। ਜਦੋਂ ਮਾਂ ਨੇ ਸੇਵਕ ਨੂੰ ਕਿਹਾ ਕਿ ਵਿਆਹ ਕਰਵਾਉਣ ਲਈ ਕਿਹਾ ਸੀ ਤਾਂ ਉਸ ਨੇ ਵਾਅਦਾ ਕੀਤਾ ਕਿ ਛੋਟੀ ਭੈਣਾ ਦੇ ਵਿਆਹ ਤੋਂ ਬਾਅਦ ਹੀ ਸਿਹਰਾ ਸਜਾਏਗਾ। ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਸੇਵਕ ਇਸ ਜਨਮ ਵਿੱਚ ਮਾਂ ਨਾਲ ਕੀਤਾ ਵਾਅਦਾ ਪੂਰਾ ਨਾ ਕਰ ਸਕਿਆ, ਘਰ ਤੋਂ ਬਾਰਾਤ ਨਹੀਂ ਨਿਕਲੀ ਬਲਕਿ ਸੇਵਕ ਦੀ ਲਾਸ਼ ਘਰ ਆਈ ਹੈ।

ਪੰਜਾਬ ਦੇ ਚਾਰ ਫੌਜੀਆਂ ਦੇ ਘਰਾਂ ਵਿੱਚ ਵਿਛੇ ਸੱਥਰ, ਜਵਾਨਾਂ ਦੇ ਪਰਿਵਾਰਾਂ ਦੀ ਸਟੋਰੀ…

ਸੇਵਕ ਸਿੰਘ ਦੀ ਭੈਣ ਨੇ ਦੱਸਿਆ ਕਿ ਵੀਰਵਾਰ ਹੀ ਜਦੋਂ ਭਰਾ ਨਾਲ ਗੱਲ ਹੋਈ ਤਾਂ ਉਸ ਨੇ ਦੱਸਿਆ ਕਿ ਬੁਖ਼ਾਰ ਹੈ,ਪਰ ਇਸ ਦੇ ਬਾਵਜ਼ੂਦ ਉਹ ਡਿਊਟੀ ਕਰ ਰਿਹਾ ਸੀ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਸੇਵਕ ਦਾ ਆਪਣੀ ਡਿਊਟੀ ਅਤੇ ਫਰਜ਼ ਨਾਲ ਕਿੰਨਾਂ ਪਿਆਰ ਸੀ। ਸੇਵਕ ਸਿੰਘ ਦੇ ਨਾਲ ਪੰਜਾਬ ਦੇ ਤਿੰਨ ਹੋਰ ਜਵਾਨ ਸ਼ਹੀਦ ਹੋਏ ਹਨ। ਇੰਨਾਂ ਵਿੱਚੋ ਮੋਗਾ ਦੇ ਪਿੰਡ ਚੜਿੱਕ ਦੇ ਕੁਲਵੰਤ ਸਿੰਘ, ਲੁਧਿਆਣਾ ਦੇ ਮਨਦੀਪ ਸਿੰਘ ਅਤੇ 49ਵੀਂ ਰਾਇਫਲਸ ਦੇ ਜਵਾਨ ਹਰਕ੍ਰਿਸ਼ਨ ਸਿੰਘ ਸ਼ਾਮਲ ਹਨ ।

ਫੌਜ ਦੇ ਟਰੱਕ ‘ਤੇ ਗ੍ਰੇਨੇਡ ਹਮਲੇ ਦਾ ਸ਼ੱਕ

ਕਸ਼ਮੀਰ ਵਿੱਚ ਫੌਜ ਦੇ ਟਰੱਕ ‘ਤੇ ਦਹਿਸ਼ਤਗਰਦੀ ਹਮਲੇ ਨੂੰ ਲੈਕੇ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ। ਰੱਖਿਆ ਸੂਤਰਾਂ ਦੇ ਮੁਤਾਬਕ ਇਸੇ ਹਫ਼ਤੇ ਵਿੱਚ ਜਖ਼ਮੀ ਇੱਕ ਜਵਾਨ ਨੇ ਦੱਸਿਆ ਕਿ ਰਾਕੇਟ ਪ੍ਰੋਪੈਲਡ ਗ੍ਰੇਨੇਡ ਅਟੈਕ ਵਿੱਚ ਘੱਟੋ-ਘੱਟ 7 ਦਹਿਸ਼ਤਗਰਦ ਸ਼ਾਮਲ ਹੋ ਸਕਦੇ ਹਨ। ਉਧਰ ਜਵਾਨ ਹੁਣ ਦਹਿਸ਼ਤਗਰਦੀ ਹਮਲੇ ਦੀ ਜਾਂਚ ਦੇ ਲਈ NIA ਅਤੇ 8 ਮੈਂਬਰੀ ਫਾਰੈਂਸਿਕ ਟੀਮ ਪੁੱਛ ਦੇ ਲਈ ਰਵਾਨਾ ਹੋ ਗਈ ਹੈ। ਟੀਮ ਸ਼ੁੱਕਰਵਾਰ ਨੂੰ ਵਾਰਦਾਤ ਵਾਲੀ ਥਾਂ ਭਮਬੇਰ ਗਲੀ ਇਲਾਕੇ ਵਿੱਚ ਪਹੁੰਚ ਜਾਵੇਗੀ । ਬੰਬ ਨਿਰੋਧਕ ਦਸਤਾ ਅਤੇ SOG ਦੀ ਟੀਮ ਵੀ ਪੂਰੇ ਇਲਾਕੇ ਦੀ ਜਾਂਚ ਕਰੇਗੀ। ਭਾਮਬੇਰ ਗਲੀ ਪੁੱਛ ਤੋਂ 90 ਕਿਲੋਮੀਟਰ ਦੂਰ ਲਾਈਨ ਆਫ ਕੰਟਰੋਲ ਤੋਂ 7 ਕਿਲੋਮੀਟਰ ਦੂਰ ਹੈ। ਇੱਥੇ ਬਹੁਤ ਹੀ ਸੰਘਣਾ ਜੰਗਲ ਹੈ, ਇਸੇ ਇਲਾਕੇ ਵਿੱਚ 6 ਤੋਂ 7 ਪਾਕਿਸਤਾਨੀ ਦਹਿਸ਼ਤਗਰਦ ਹੋਣ ਦਾ ਇਨਪੁੱਟ ਹੈ। ਪੂਰੇ ਇਲਾਕੇ ਵਿੱਚ ਸੁਰੱਖਿਆ ਬਲਾਂ ਦਾ ਡ੍ਰੋਨ ਆਪਰੇਸ਼ਨ ਚੱਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਦਹਿਸ਼ਤਗਰਦ 2 ਗਰੁੱਪ ਵਿੱਚ ਵੰਡੇ ਹੋ ਸਕਦੇ ਹਨ।

Exit mobile version