The Khalas Tv Blog Punjab ਜੰਮੂ-ਕਸ਼ਮੀਰ ਤੋਂ ਵੱਡੀ ਖ਼ਬਰ ! ਫੌਜ ਦੇ ਟਰੱਕ ਨੂੰ ਬਣਾਇਆ ਗਿਆ ਨਿਸ਼ਾਨਾ
Punjab

ਜੰਮੂ-ਕਸ਼ਮੀਰ ਤੋਂ ਵੱਡੀ ਖ਼ਬਰ ! ਫੌਜ ਦੇ ਟਰੱਕ ਨੂੰ ਬਣਾਇਆ ਗਿਆ ਨਿਸ਼ਾਨਾ

ਬਿਊਰੋ ਰਿਪੋਰਟ : ਜੰਮੂ-ਕਸ਼ਮੀਰ ਦੇ ਰਾਜੌਰੀ ਸੈਟਰ ਦੇ ਭਮਬੇਰ ਗਲੀ ਅਤੇ ਪੁੱਛ ਦੇ ਵਿੱਚ ਫੌਜ ਦੇ ਟਰੱਕ ‘ਤੇ ਦਹਿਸ਼ਤਗਰਦੀ ਹਮਲਾ ਹੋਇਆ ਹੈ । ਹਮਲੇ ਵਿੱਚ 5 ਜਵਾਨ ਸ਼ਹੀਦ ਹੋ ਗਏ ਹਨ । ਫਾਇਰਿੰਗ ਦੇ ਦੌਰਾਨ ਟਰੱਕ ਵਿੱਚ ਅੱਗ ਲੱਗ ਗਈ। ਅਜਿਹਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਗ੍ਰੇਨੇਡ ਦੇ ਨਾਲ ਹਮਲਾ ਕੀਤਾ ਗਿਆ ਹੈ । ਫੌਜ ਨੇ ਦੱਸਿਆ ਹੈ ਤੇਜ਼ ਮੀਂਹ ਦੀ ਵਜ੍ਹਾ ਕਰਕੇ ਵਿਜ਼ੀਬਿਲਟੀ ਘੱਟ ਸੀ,ਇਸੇ ਦਾ ਫਾਇਦਾ ਚੁੱਕ ਕੇ ਦਹਿਸ਼ਤਗਰਦਾ ਨੇ ਗੋਲੀਬਾਰੀ ਕੀਤੀ। ਸ਼ਹੀਦ ਹੋਏ ਪੰਜੋ ਜਵਾਨ ਕਾਉਂਟਰ ਟੈਰਰਿਸਟ ਆਪਰੇਸ਼ਨ ਵਿੱਚ ਤਾਇਨਾਤ ਸੀ। ਹਮਲੇ ਵਿੱਚ ਇੱਕ ਹੋਰ ਜਵਾਨ ਗੰਭੀਰ ਜਖ਼ਮੀ ਹੋ ਗਿਆ ਹੈ, ਉਸ ਨੂੰ ਰਾਜੌਰੀ ਦੇ ਫੌਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।

ਇਹ ਦਹਿਸ਼ਤਗਰਦੀ ਹਮਲਾ ਪੁੱਛ ਤੋਂ 90 ਕਿਲੋਮੀਟਰ ਦੂਰ ਹੋਇਆ। ਫੌਜ ਦੇ ਟਰੱਕ ਵਿੱਚ ਅੱਗ ਲੱਗਣ ਦੀ ਜਾਣਕਾਰੀ ਮਿਲ ਦੇ ਹੀ ਸਥਾਨਕ ਲੋਕ ਮੌਕੇ ‘ਤੇ ਪਹੁੰਚੇ ਅਤੇ ਅੱਗ ਬੁਝਾਉਣ ਵਿੱਚ ਮਦਦ ਕੀਤੀ । ਇਸੇ ਸਾਲ 11 ਜਨਵਰੀ ਨੂੰ ਜੰਮੂ-ਕਸ਼ਮੀਰ ਦੇ ਕੁਪਵਾੜਾ ਅਤੇ ਮਾਛਿਲ ਸੈਕਟਰ ਵਿੱਚ ਫੌਜ ਦਾ ਅਫਸਰ ਅਤੇ 2 ਜਵਾਨ ਸ਼ਹੀਦ ਹੋਏ ਸਨ। ਇਹ ਤਿੰਨੋ ਜਵਾਨ ਭਾਰਤੀ ਫੌਜ ਦੀ ਚਿਨਾਰ ਕਾਪਰਸ ਫੌਜੀ ਸਨ। ਇੱਕ JCO ਅਤੇ 2 OR ਰੈਂਕ ਦਾ ਇੱਕ ਦਲ ਰੈਗੂਲਰ ਆਪਰੇਸ਼ਨ ਦੇ ਲਈ ਨਿਕਲਿਆ ਸੀ। ਬਰਫ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਗੱਡੀ ਖੱਡ ਵਿੱਚ ਫਿਸਲ ਗਈ ।

ਪਿਛਲੇ ਸਾਲ ਦਸੰਬਰ ਵਿੱਚ 16 ਜਵਾਨ ਸ਼ਹੀਦ ਹੋਏ

ਪਿਛਲੇ ਸਾਲ ਦਸੰਬਰ ਵਿੱਚ ਸਿਕਿਮ ਦੇ ਜੇਮਾ ਵਿੱਚ ਫੌਜ ਦਾ ਟਰੱਕ ਖੱਡ ਵਿੱਚ ਡਿੱਗਿਆ ਸੀ। ਇਸ ਵਿੱਚ 16 ਜਵਾਨ ਸ਼ਹੀਦ ਹੋਏ ਸਨ । ਇੱਕ ਹੋਰ ਦੁਰਘਟਨਾ ਵਿੱਚ ਫੌਜ ਦਾ ਇੱਕ ਹੋਰ ਟਰੱਕ ਮੋੜ ‘ਤੇ ਫਿਸਲ ਗਿਆ ਅਤੇ ਖੱਡ ਵਿੱਚ ਡਿੱਗਣ ਨਾਲ 4 ਜਵਾਨ ਸ਼ਹੀਦ ਹੋ ਗਏ ਸਨ।

Exit mobile version