ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ ਸਵੇਰੇ 8 ਵਜੇ ਗਿਣਤੀ ਸ਼ੁਰੂ ਹੋਈ। ਜੰਮੂ-ਕਸ਼ਮੀਰ ‘ਚ 18 ਸਤੰਬਰ ਤੋਂ 1 ਅਕਤੂਬਰ ਤੱਕ 3 ਪੜਾਵਾਂ ‘ਚ 63.88 ਫੀਸਦੀ ਵੋਟਿੰਗ ਹੋਈ। 10 ਸਾਲ ਪਹਿਲਾਂ ਹੋਈਆਂ ਪਿਛਲੀਆਂ ਚੋਣਾਂ ਯਾਨੀ 2014 ‘ਚ 65 ਫੀਸਦੀ ਵੋਟਿੰਗ ਹੋਈ ਸੀ, ਮਤਲਬ ਇਸ ਵਾਰ 1.12 ਫੀਸਦੀ ਘੱਟ ਵੋਟਿੰਗ ਹੋਈ ਸੀ।
ਜੰਮੂ-ਕਸ਼ਮੀਰ ਭਾਜਪਾ ਦੇ ਪ੍ਰਧਾਨ ਅਤੇ ਨੌਸ਼ਹਿਰਾ ਵਿਧਾਨ ਸਭਾ ਦੇ ਉਮੀਦਵਾਰ ਰਵਿੰਦਰ ਰੈਨਾ ਨੇ ਕਿਹਾ ਕਿ ਭਾਜਪਾ ਨੇ ਜੰਮੂ-ਕਸ਼ਮੀਰ ਦੇ ਲੋਕਾਂ ਲਈ ਕੰਮ ਕੀਤਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਪੂਰੇ ਬਹੁਮਤ ਨਾਲ ਚੋਣਾਂ ਜਿੱਤਾਂਗੇ। ਅਸੀਂ 30-35 ਸੀਟਾਂ ਜਿੱਤਾਂਗੇ। ਭਾਜਪਾ ਦੇ ਸਮਰਥਨ ਵਾਲੇ ਆਜ਼ਾਦ ਉਮੀਦਵਾਰ ਵੀ ਜਿੱਤਣਗੇ।
ਹੁਣ ਤੱਕ ਆਏ ਰੁਝਾਨਾਂ ਮੁਤਾਬਕ ਨੈਸ਼ਨਲ ਕਾਨਫਰੰਸ ਪਾਰਟੀ ਰੁਝਾਨਾਂ ’ਚ ਅੱਗੇ ਚੱਲ ਰਹੀ ਹੈ।
ਇਸ ਨੂੰ ਵੇਖਦਿਆਂ ਪਾਰਟੀ ਦੇ ਸਮਰਥਕ ਜਸ਼ਨ ਮਨਾ ਰਹੇ ਹਨ।
#WATCH | Jammu: On J&K Assembly election result trends, Co-incharge of J&K BJP, Ashish Sood says, " Whatever will be the decision of people, we will accept it but it is too early to say something...there is a lot to happen. BJP has a lot of support from people, the way PM has… pic.twitter.com/m9kNvjvR7v
— ANI (@ANI) October 8, 2024
ਕਿਸ਼ਤਵਾੜ ਸੀਟ ਤੋਂ ਭਾਜਪਾ ਦੀ ਨੌਜਵਾਨ ਉਮੀਦਵਾਰ 29 ਸਾਲਾ ਸ਼ਗੁਨ ਪਰਿਹਾਰ ਅੱਗੇ ਚੱਲ ਰਹੀ ਹੈ। ਸ਼ਗੁਨ ਭਾਜਪਾ ਨੇਤਾ ਅਨਿਲ ਪਰਿਹਾਰ ਦੀ ਭਤੀਜੀ ਹੈ। 2008 ਵਿੱਚ ਹਿਜ਼ਬੁਲ ਮੁਜਾਹਿਦੀਨ ਦੇ ਇੱਕ ਅੱਤਵਾਦੀ ਹਮਲੇ ਵਿੱਚ ਅਨਿਲ ਪਰਿਹਾਰ ਮਾਰਿਆ ਗਿਆ ਸੀ। ਇਸ ਅੱਤਵਾਦੀ ਹਮਲੇ ਵਿੱਚ ਸ਼ਗੁਨ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ।
ਉਰੀ ਵਿਧਾਨ ਸਭਾ ਸੀਟ ਤੋਂ ਨੈਸ਼ਨਲ ਕਾਨਫਰੰਸ ਦੇ ਸੱਜਾਦ ਸ਼ਫੀ ਅੱਗੇ ਚੱਲ ਰਹੇ ਹਨ।
ਸ਼੍ਰੀ ਮਾਤਾ ਵੈਸ਼ਨੋ ਦੇਵੀ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਬਲਦੇਵ ਰਾਜ ਸ਼ਰਮਾ ਅੱਗੇ ਚੱਲ ਰਹੇ ਹਨ।
ਜੂੰਮ ਦੀਆਂ 43 ਸੀਟਾਂ ਵਿੱਚੋਂ BJP -22 'ਤੇ ਅੱਗੇ