The Khalas Tv Blog India ਭਾਜਪਾ ਨੇ 2 ਘੰਟੇ ਬਾਅਦ ਹੀ ਵਾਪਸ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ!
India

ਭਾਜਪਾ ਨੇ 2 ਘੰਟੇ ਬਾਅਦ ਹੀ ਵਾਪਸ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ!

ਬਿਉਰੋ ਰਿਪੋਰਟ: ਭਾਜਪਾ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ 44 ਉਮੀਦਵਾਰਾਂ ਦੀ ਪਹਿਲੀ ਸੂਚੀ ਵਾਪਸ ਲੈ ਲਈ ਹੈ। ਪਾਰਟੀ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਨਵੀਂ ਸੂਚੀ ਜਾਰੀ ਕਰੇਗੀ।

ਭਾਜਪਾ ਨੇ ਆਪਣੀ ਪਹਿਲੀ ਸੂਚੀ ਵਿੱਚ 14 ਮੁਸਲਿਮ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਸਨ। ਭਾਜਪਾ ਨੇ ਤਿੰਨ ਪੜਾਵਾਂ ਲਈ ਵੱਖਰੀਆਂ ਸੂਚੀਆਂ ਜਾਰੀ ਕੀਤੀਆਂ ਹਨ। ਪਹਿਲੇ ਪੜਾਅ ਲਈ ਜਾਰੀ ਕੀਤੀ ਗਈ ਸੂਚੀ ਵਿੱਚ 15 ਉਮੀਦਵਾਰਾਂ ਦੇ ਨਾਂ ਸਨ। ਇਸ ਦੇ ਨਾਲ ਹੀ ਦੂਜੇ ਪੜਾਅ ਲਈ ਜਾਰੀ ਕੀਤੀ ਗਈ ਸੂਚੀ ਵਿੱਚ 10 ਉਮੀਦਵਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਤੀਜੇ ਪੜਾਅ ਲਈ ਜਾਰੀ ਉਮੀਦਵਾਰਾਂ ਦੀ ਸੂਚੀ ਵਿੱਚ 19 ਨਾਂ ਸ਼ਾਮਲ ਸਨ।

ਇਸ ਤੋਂ ਤੁਰੰਤ ਬਾਅਦ ਨਿਊਜ਼ ਏਜੰਸੀ ਏਐਨਆਈ ਨੇ ਦੱਸਿਆ ਕਿ ਪਾਰਟੀ ਕੁਝ ਬਦਲਾਅ ਤੋਂ ਬਾਅਦ ਨਵੀਂ ਸੂਚੀ ਜਾਰੀ ਕਰੇਗੀ।

3 ਮਸ਼ਹੂਰ ਚਿਹਰਿਆਂ, ਦੋ ਸਾਬਕਾ ਉਪ ਮੁੱਖ ਮੰਤਰੀ ਨਿਰਮਲ ਸਿੰਘ, ਕਵਿੰਦਰ ਗੁਪਤਾ ਅਤੇ ਜੰਮੂ-ਕਸ਼ਮੀਰ ਦੇ ਪਾਰਟੀ ਪ੍ਰਧਾਨ ਰਵਿੰਦਰ ਰੈਨਾ ਦੇ ਨਾਂ ਹਟਾਈ ਗਈ ਸੂਚੀ ਵਿੱਚ ਨਹੀਂ ਸਨ। ਜੰਮੂ-ਕਸ਼ਮੀਰ ਦੇ ਮੀਡੀਆ ਇੰਚਾਰਜ ਸੱਜਾਦ ਨੇ ਮੀਡੀਆ ਨੂੰ ਦੱਸਿਆ ਕਿ ‘ਟਾਇਪੋਗ੍ਰਾਫਿਕਲ ਗਲਤੀ ਕਾਰਨ 44 ਉਮੀਦਵਾਰਾਂ ਦੀ ਪਿਛਲੀ ਸੂਚੀ ਰੱਦ ਕਰ ਦਿੱਤੀ ਗਈ ਹੈ। ਨਵੀਂ ਸੂਚੀ ਜਲਦੀ ਹੀ ਜਾਰੀ ਕੀਤੀ ਜਾਵੇਗੀ।’

Exit mobile version