The Khalas Tv Blog Punjab ਇਤਿਹਾਸਕ ਯਾਦਗਾਰ ਜਲ੍ਹਿਆਂਵਾਲਾ ਬਾਗ ਦੀ ਉਸਾਰੀ ਹੋਈ ਮੁਕੰਮਲ, 15 ਅਗਸਤ ਨੂੰ ਖੋਲ੍ਹੇ ਜਾਣ ਦੀ ਉਮੀਦ
Punjab

ਇਤਿਹਾਸਕ ਯਾਦਗਾਰ ਜਲ੍ਹਿਆਂਵਾਲਾ ਬਾਗ ਦੀ ਉਸਾਰੀ ਹੋਈ ਮੁਕੰਮਲ, 15 ਅਗਸਤ ਨੂੰ ਖੋਲ੍ਹੇ ਜਾਣ ਦੀ ਉਮੀਦ

‘ਦ ਖ਼ਾਲਸ ਬਿਊਰੋ :- 15 ਫਰਵਰੀ ਨੂੰ ਅਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਨੂੰ ਅੰਦਰੂਨੀ ਨਵੀਂ ਉਸਾਰੀ ਦੇ ਕਾਰਜ ਲਈ ਬੰਦ ਕਰ ਦਿੱਤਾ ਸੀ ਤੇ ਹੁਣ ਇਸ ਦੀ ਚੱਲ ਰਹੀ ਉਸਾਰੀ ਦਾ ਮੁਕੰਮਲ ਹੋਣ ਦਾ ਸਮਾਂ ਅੰਤਿਮ ਪੜਾਅ ’ਤੇ ਹੈ, ਅਤੇ ਇਸ ਨੂੰ ਖੋਲ੍ਹਣ ਦਾ ਟੀਚਾ 31 ਜੁਲਾਈ ਤੱਕ ਰੱਖਿਆ ਗਿਆ ਹੈ। 15 ਅਗਸਤ ਨੂੰ ਜਲ੍ਹਿਆਂਵਾਲਾ ਬਾਗ ਲੋਕਾਂ ਵਾਸਤੇ ਖੋਲ੍ਹੇ ਜਾਣ ਦੀ ਉਮੀਦ ਹੈ।

ਕੇਂਦਰੀ ਸੱਭਿਆਚਾਰਕ ਮਾਮਲੇ ਵਿਭਾਗ ਤੇ ਭਾਰਤੀ ਪੁਰਾਤੱਤਵ ਵਿਭਾਗ ਦੀ ਇਕ ਟੀਮ ਤੋਂ ਮਿਲੀ ਜਾਣਕਾਰੀ ਮੁਤਾਬਿਕ 13 ਜੁਲਾਈ ਨੂੰ ਜਲ੍ਹਿਆਂਵਾਲਾ ਬਾਗ ਦੇ ਕਾਰਜ ਦੀ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ ਹੈ ਤੇ ਸਮੀਖਿਆ ਮਗਰੋਂ ਹੀ ਇਸ ਬਾਰੇ ਅਗਲਾ ਫ਼ੈਸਲਾ ਲਿਆ ਜਾਵੇਗਾ। ਇਹ ਇਤਿਹਾਸਕ ਅਸਥਾਨ 15 ਫਰਵਰੀ ਨੂੰ ਲੋਕਾਂ ਵਾਸਤੇ ਬੰਦ ਕਰ ਦਿੱਤਾ ਗਿਆ ਸੀ ਤੇ ਇਸ ਨੂੰ 12 ਅਪਰੈਲ ਨੂੰ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ, ਪਰੰਤੂ ਕੋਰੋਨਾ ਮਹਾਂਮਾਰੀ ਕਾਰਨ ਇਸ ਦਾ ਉਸਾਰੀ ਕੰਮ ‘ਤੇ ਕੁੱਝ ਦੇਰ ਲਈ ਰੋਕ ਦਿੱਤਾ ਗਿਆ ਸੀ। ਕੰਮ ‘ਚ ਔਂਕੜ ਕਾਰਨ ਜਲ੍ਹਿਆਂਵਾਲਾ ਬਾਗ ਨੂੰ ਖੋਲ੍ਹਣ ਦੀ ਤਰੀਕ ਵਧਾ ਦਿੱਤੀ ਗਈ ਸੀ। ਹਾਲਾਂਕਿ ਇਸ ਨੂੰ ਖੋਲ੍ਹਣ ਦੀ ਅਗਲੀ ਮਿਤੀ 15 ਜੂਨ ਰੱਖੀ ਗਈ ਸੀ ਪਰ ਊਦੋਂ ਵੀ ਕੰਮ ਮੁਕੰਮਲ ਨਾ ਹੋਣ ਕਾਰਨ ਹੁਣ ਇਸ ਦੀ ਖੌਲ੍ਹਣ ਦੀ ਮਿਤੀ 31 ਜੁਲਾਈ ਮਿੱਥੀ ਗਈ ਹੈ।

ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਮੈਂਬਰ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਦੱਸਿਆ ਕਿ ਉਨ੍ਹਾਂ ਨੇ ਟਰੱਸਟ ਕੋਲ ਇਹ ਸੁਝਾਅ ਰੱਖਿਆ ਕਿ ਇਸ ਇਤਿਹਾਸਕ ਯਾਦਗਾਰ ਨੂੰ ਹੁਣ ਲੋਕਾਂ ਵਾਸਤੇ ਰੋਜ਼ ਰਾਤ 9 ਵਜੇ ਤੱਕ ਖੋਲ੍ਹਿਆ ਜਾਵੇ, ਜਿਸ ਦਾ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ। ਲਗਪਗ 19 ਕਰੋੜ ਰੁਪਏ ਦੀ ਕੇਂਦਰੀ ਯੋਜਨਾ ਨਾਲ ਇੱਥੇ ਯਾਤਰੀਆਂ ਵਾਸਤੇ ਵਧੇਰੇ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮੁੱਚਾ ਕੰਮ ਭਾਰਤੀ ਪੁਰਾਤੱਤਵ ਵਿਭਾਗ ਦੀ ਨਿਗਰਾਨੀ ਹੇਠ ਕੀਤਾ ਗਿਆ। ਮਲਿਕ ਨੇ ਦੱਸਿਆ ਕਿ ਹੁਣ ਬਾਗ਼ ’ਚ ਆਉਣ – ਜਾਣ ਵਾਸਤੇ ਦੋ ਵੱਖ-ਵੱਖ ਰਸਤੇ ਬਣਾਏ ਗਏ ਹਨ। ਆਧੁਨਿਕ ਲਾਈਟਾਂ ਸਥਾਪਤ ਕੀਤੀਆਂ ਗਈਆਂ ਹਨ। ਨਵੀ ਲੈਂਡ ਸਕੇਪਿੰਗ ਕੀਤੀ ਗਈ ਹੈ ਤੇ ਯਾਦਗਾਰ ਨੇੜੇ ਚਿੱਟੇ ਲਿਲੀ ਫੁੱਲ ਵਰਗਾ ਤਲਾਬ ਬਣਾਇਆ ਗਿਆ ਹੈ।

Exit mobile version