The Khalas Tv Blog Punjab ਇੱਕ ਹੀ ਝਟਕੇ ‘ਚ ਪੰਜਾਬ ਦੇ ਤਿੰਨ ਘਰਾਂ ਨਾਲ ਹੋਇਆ ਮਾੜਾ !
Punjab

ਇੱਕ ਹੀ ਝਟਕੇ ‘ਚ ਪੰਜਾਬ ਦੇ ਤਿੰਨ ਘਰਾਂ ਨਾਲ ਹੋਇਆ ਮਾੜਾ !

ਬਿਊਰੋ ਰਿਪੋਰਟ : ਪੰਜਾਬ ਵਿੱਚ ਦਿਲ ਨੂੰ ਕੰਬਾਊਨ ਵਾਲੀ ਘਟਨਾ ਸਾਹਮਣੇ ਆਈ ਹੈ । ਜਲੰਧਰ ਵਿੱਚ ਮਿੰਟਾਂ ਵਿੱਚ ਤਿੰਨ ਘਰ ਉਜੜ ਗਏ ਹਨ । ਤਿੰਨ ਨੌਜਵਾਨਾਂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਬਾਈਕ ‘ਤੇ ਜਾ ਰਹੇ ਸਨ ਅਚਾਨਕ ਅੱਗੋ ਟਰੈਕਟਰ ਟਰਾਲੀ ਆ ਗਈ ਜਿਸ ਦੀ ਵਜ੍ਹਾ ਕਰਕੇ ਤਿੰਨੋ ਨੌਜਵਾਨ ਉਸ ਵਿੱਚ ਜਾ ਕੇ ਵੱਜੇ ਅਤੇ ਉਨ੍ਹਾਂ ਦੀ ਮੌਤ ਹੋਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਪ੍ਰਭਦੀਪ ਸਿੰਘ,ਬਲਜੀਤ ਸਿੰਘ ਅਤੇ ਵਿਨੇ ਦੇ ਰੂਪ ਵਿੱਚ ਹੋਈ ਹੈ ।

ਲੋਕਾਂ ਮੁਤਾਬਿਕ ਹਾਦਸਾ ਇੰਨਾਂ ਜ਼ਿਆਦਾ ਭਿਆਨਕ ਸੀ ਕਿ ਮੋਟਰ ਸਾਈਕਲ ਦੇ ਪਰਖੱਚੇ ਉੱਡ ਗਏ, 2 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਉਨ੍ਹਾਂ ਵਿਚੋਂ 2 ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਇੱਕ ਨੇ ਇਲਾਜ ਦੇ ਦੌਰਾਨ ਦਮ ਤੋੜਿਆ । ਲੋਕਾਂ ਮੁਤਾਬਿਕ ਇੱਕ ਨੌਜਵਾਨ ਦੀ ਬਾਂਹ ਸਰੀਰ ਤੋਂ ਵੱਖ ਹੋ ਗਈ ਜਦਕਿ ਦੂਜੇ ਨੌਜਵਾਨ ਦਾ ਖੋਪੜੀ ਖੁੱਲ੍ਹ ਕੇ ਬਾਹਰ ਆ ਗਈ। ਜਦਕਿ ਤੀਜੇ ਨੌਜਵਾਨ ਦੀ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਮੌਤ ਹੋ ਗਈ। ਤਿੰਨੋ ਨੋਜਵਾਨ ਸ਼ਾਹਕੋਟ ਦੇ ਪਿੰਡ ਨੰਗਲ ਅੰਬੀਆਂ ਦੇ ਰਹਿਣ ਵਾਲੇ ਸਨ ।

ਰਾਤ ਵੇਲੇ ਮੋਟਰ ਸਾਈਕਲ ‘ਤੇ ਸਫਰ ਕਰਨਾ ਖਤਰਨਾਕ ਹੁੰਦਾ ਹੈ ਉਹ ਵੀ ਉਦੋਂ ਜਦੋਂ ਇੱਕ ਮੋਟਰ ਸਾਈਕਲ ‘ਤੇ ਤਿੰਨ ਲੋਕ ਸਵਾਰ ਹੋਣ । ਜੇਕਰ ਅਚਾਨਕ ਕੋਈ ਗੱਡੀ ਆ ਜਾਵੇ ਤਾਂ ਬ੍ਰੇਕ ਅਤੇ ਬੈਲੰਸ ਬਣਾਉਣਾ ਮੁਸ਼ਕਿਲ ਹੁੰਦਾ ਹੈ । ਅਜਿਹਾ ਹੀ ਕੁਝ ਸ਼ਾਹਕੋਟ ਦੇ ਤਿੰਨ ਨੌਜਵਾਨਾਂ ਨਾਲ ਹੋਇਆ ਹੋਵੇਗਾ । ਸਾਨੂੰ ਜੇਕਰ ਸੜਕ ਦੇ ਚੱਲਣ ਦਾ ਅਧਿਕਾਰ ਹੈ ਤਾਂ ਨਿਯਮਾਂ ਦਾ ਪਾਲਨ ਵਿੱਚ ਕਰਨਾ ਚਾਹੀਦਾ ਹੈ ਕਿਉਂਕਿ ਕਿਸੇ ਇੱਕ ਦੀ ਗਲਤੀ ਕਈਆਂ ਦੀ ਜਾਨ ‘ਤੇ ਭਾਰੀ ਪੈ ਸਕਦੀ ਹੈ । ਇਸੇ ਲਈ ਰੋਡ ‘ਤੇ ਸਫਰ ਕਰਦੇ ਸਮੇਂ ਟਰੈਫਿਕ ਦੇ ਨਿਯਮਾਂ ਦਾ ਪਾਲਨ ਜ਼ਰੂਰ ਕਰੋ ਕਿਉਂਕਿ ਸਵਾਲ ਸਾਡੀ ਤੁਹਾਡੀ ਸਭ ਦੀ ਜ਼ਿੰਦਗੀ ਦਾ ਹੈ ।

Exit mobile version