The Khalas Tv Blog Punjab ਜਲੰਧਰ : ਸਕੂਲ ਤੋਂ ਆ ਰਹੀ ਵਿਦਿਆਰਥਣ ! 3 ਨੌਜਵਾਨ ਰਸਤੇ ਨਾਲ ਚੱਲਣ ਲੱਗੇ !
Punjab

ਜਲੰਧਰ : ਸਕੂਲ ਤੋਂ ਆ ਰਹੀ ਵਿਦਿਆਰਥਣ ! 3 ਨੌਜਵਾਨ ਰਸਤੇ ਨਾਲ ਚੱਲਣ ਲੱਗੇ !

ਬਿਊਰੋ ਰਿਪੋਰਟ : ਜਲੰਧਰ ਵਿੱਚ ਇੱਕ ਨਾਬਾਲਿਗ ਨਾਲ ਜੋ ਹੋਇਆ ਉਹ ਮਾਪਿਆਂ ਲਈ ਚਿੰਤਾ ਦਾ ਵਿਸ਼ਾ ਹੈ,ਧੀਆਂ ਦੀ ਸੁਰੱਖਿਆ ਨੂੰ ਲੈਕੇ ਚੌਕਸ ਹੋਣ ਦੀ ਜ਼ਰੂਰਤ ਹੈ। ਸ਼ਹਿਰ ਦੇ ਦਾਨਿਸ਼ਮੰਦਾ ਇਲਾਕੇ ਵਿੱਚ ਨਾਬਾਲਿਗ ਕੁੜੀ ਦੁਪਹਿਰ ਵੇਲੇ ਸਕੂਲ ਤੋਂ ਘਰ ਆ ਰਹੀ ਸੀ । ਰਸਤੇ ਵਿੱਚ 3 ਨੌਜਵਾਨਾਂ ਨੇ ਉਸ ਨੂੰ ਘੇਰਾ ਪਾ ਲਿਆ । ਉਸ ਨੂੰ ਜ਼ਬਰਨ ਆਪਣੇ ਨਾਲ ਲੈ ਗਏ, ਤਿੰਨ ਨੌਜਵਾਨਾਂ ਨੇ ਨਾਬਾਲਿਗ ਦੇ ਨਾਲ ਜ਼ਬਰ ਜਨਾਹ ਵਰਗਾ ਘਿਨੌਣਾ ਕੰਮ ਕੀਤਾ ।

ਪਹਿਲੇ ਕੁੱਟਮਾਰ ਕੀਤੀ,ਫਿਰ ਚੁੱਕ ਕੇ ਨਾਲ ਲੈ ਗਏ

ਲੋਕਾ ਨੇ ਦੱਸਿਆ ਕਿ ਬਸਤੀ ਦਾਨਿਸ਼ਮੰਦਾ ਵਿੱਚ ਜਦੋਂ ਕੁੜੀ ਨੂੰ 3 ਨੌਜਵਾਨਾਂ ਨੇ ਘੇਰਿਆ ਅਤੇ ਨਾਲ ਚੱਲਣ ਦੇ ਲਈ ਕਿਹਾ ਤਾਂ ਕੁੜੀ ਨੇ ਮਨਾ ਕਰ ਦਿੱਤਾ । ਇਸ ਦੇ ਬਾਅਦ ਨੌਜਵਾਨਾਂ ਨੇ ਕੁੜੀ ਨਾਲ ਕੁੱਟਮਾਰ ਕੀਤੀ । ਉਸ ਦੇ ਬਾਅਦ ਉਸ ਨੂੰ ਜਬਰਨ ਚੁੱਕ ਕੇ ਲੈ ਗਏ । ਤਿੰਨਾਂ ਨੇ ਕੁੜੀ ਦੇ ਨਾਲ ਜ਼ਬਰਦਸਤੀ ਕੀਤੀ ਅਤੇ ਫਿਰ ਕੁੜੀ ਨੂੰ ਉੱਥੇ ਹੀ ਛੱਡ ਕੇ ਚੱਲੇ ਗਏ ।

ਘਟਨਾ ਦੇ ਬਾਅਦ ਕੁੜੀ ਕਾਫੀ ਡਰੀ ਹੋਈ ਹੈ

ਕੁੜੀ ਨੇ ਘਰ ਪਹੁੰਚ ਆਪ ਬੀਤੀ ਪਰਿਵਾਰ ਨੂੰ ਦੱਸੀ,ਪਰਿਵਾਰ ਨਾਲ ਕੁੜੀ ਨੂੰ ਲੈਕੇ ਪੁਲਿਸ ਥਾਣਾ ਡਿਵੀਜਨ ਨੰਬਰ 5 ਪਹੁੰਚਿਆ। ਘਟਨਾ ਦੇ ਬਾਅਦ ਤੋਂ ਕੁੜੀ ਕਾਫੀ ਸਹਿਮੀ ਹੋਈ ਸੀ । ਪੁਲਿਸ ਨੇ ਮੈਡੀਕਲ ਦੇ ਲਈ ਕੁੜੀ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ । ਪੀੜ੍ਹਤ ਨੇ ਦੱਸਿਆ ਕਿ ਤਿੰਨੋਂ ਨੌਜਵਾਨਾਂ ਨੇ ਉਸ ਨੂੰ ਕੁੱਟਿਆ ਅਤੇ ਫਿਰ ਜ਼ਬਰਦਸਤੀ ਕੀਤੀ ।

Exit mobile version