The Khalas Tv Blog Punjab ਪੰਜਾਬ ‘ਚ ਬੇਅਦਬੀ ਦੀ ਨਵੀਂ ਘਟਨਾ !ਸੰਗਤ ਦੀ ਹਜ਼ੂਰੀ ‘ਚ ਅੰਗ ਫਾੜੇ ! ਮੁਲਜ਼ਮ ਨੂੰ ਖੰਬੇ ਨਾਲ ਬੰਨ ਕੇ ਬੁਰੀ ਤਰ੍ਹਾਂ ਕੁੱਟਿਆ!
Punjab

ਪੰਜਾਬ ‘ਚ ਬੇਅਦਬੀ ਦੀ ਨਵੀਂ ਘਟਨਾ !ਸੰਗਤ ਦੀ ਹਜ਼ੂਰੀ ‘ਚ ਅੰਗ ਫਾੜੇ ! ਮੁਲਜ਼ਮ ਨੂੰ ਖੰਬੇ ਨਾਲ ਬੰਨ ਕੇ ਬੁਰੀ ਤਰ੍ਹਾਂ ਕੁੱਟਿਆ!

ਬਿਊਰੋ ਰਿਪੋਰਟ : ਪੰਜਾਬ ਵਿੱਚ ਬੇਅਦਬੀ ਕਰਨ ਵਾਲਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਅਜਿਹੀ ਹਰਕਤ ਕਰਨ ਵੇਲੇ ਉਨ੍ਹਾਂ ਦੇ ਹੱਥ ਵੀ ਨਹੀਂ ਕੰਭ ਦੇ ਹਨ । ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਤੋਂ ਜਿੱਥੇ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਹੈ । ਤੜਕੇ ਇੱਕ ਨੌਜਵਾਨ ਰਾਮਾਮੰਡੀ ਦੇ ਬੇਅੰਤ ਨਗਰ ਸਥਿਤ ਗੁਰਦੁਆਰਾ ਸਾਹਿਬ ਵਿੱਚ ਵੜ ਗਿਆ । ਕੁਝ ਦੇਰ ਉਹ ਬੈਠਾ ਰਿਹਾ ਫਿਰ ਗੁਟਕਾ ਸਾਹਿਬ ਨੂੰ ਚੁੱਕ ਕੇ ਗਲੀ ਵਿੱਚ ਆ ਗਿਆ ਵੇਖਦੇ ਹੀ ਵੇਖਦੇ ਉਸ ਨੇ ਪਾਵਨ ਅੰਗਾਂ ਨੂੰ ਫਾੜ ਕੇ ਸੁੱਟਣਾ ਸ਼ੁਰੂ ਕਰ ਦਿੱਤਾ । ਇਸੇ ਦੌਰਾਨ ਗੁਰੂ ਘਰ ਵਿੱਚ ਮੌਜੂਦ ਸੰਗਤ ਨੇ ਮੁਲਜ਼ਮ ਨੂੰ ਰੋਕਿਆ ਪਰ ਉਹ ਭੱਜਣ ਦੀ ਕੋਸ਼ਿਸ਼ ਕਰਨ ਲੱਗਾ । ਪਰ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਫਿਰ ਉਸ ਨਾਲ ਕੁੱਟਮਾਰ ਕੀਤੀ ।

ਮੁਲਜ਼ਮ ਨੂੰ ਪੋਲ ਦੇ ਨਾਲ ਬੰਨ ਦਿੱਤਾ ਗਿਆ

ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਸ਼ਖ਼ਸ ਨੂੰ ਸੰਗਤਾਂ ਨੇ ਪੋਲ ਨਾਲ ਬੰਨ ਦਿੱਤਾ ਅਤੇ ਜਮ ਕੇ ਕੁੱਟਮਾਰ ਕੀਤੀ । ਇਸ ਦੀ ਇਤਲਾਹ ਮਿਲਣ ਤੋਂ ਬਾਅਦ ਮੌਕੇ ‘ਤੇ ਪੁਲਿਸ ਪਹੁੰਚ ਗਈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ । ਹੁਣ ਤੱਕ ਇਹ ਨਹੀਂ ਪਤਾ ਚੱਲਿਆ ਹੈ ਕਿ ਮੁਲਜ਼ਮ ਨੇ ਇਹ ਹਰਕਤ ਕਿਉਂ ਕੀਤੀ ? ਕੀ ਉਹ ਆਪਣੀ ਮਰਜ਼ੀ ਨਾਲ ਆਇਆ ਸੀ ਜਾਂ ਫਿਰ ਕਿਸੇ ਨੂੰ ਉਸ ਨੂੰ ਮਜ਼ਬੂਰ ਕੀਤਾ ਸੀ। ਜਿਸ ਤਰ੍ਹਾਂ ਦੇ ਪੰਜਾਬ ਵਿੱਚ ਹਾਲਾਤ ਹਨ ਥੋੜ੍ਹੀ ਜੀ ਚਿੰਗਾਰੀ ਪੰਜਾਬ ਨੂੰ ਅੱਗ ਵਿੱਚ ਧੱਕੇਲ ਸਕਦੀ ਹੈ । ਅਜਿਹੇ ਲੋਕਾਂ ‘ਤੇ ਨਜ਼ਰ ਰੱਖਣੀ ਜ਼ਰੂਰੀ ਅਤੇ ਪੁਲਿਸ ਨੂੰ ਇਸ ਦੀ ਤੈਅ ਤੱਕ ਜਾਣਾ ਹੋਵੇਗਾ । ਹਰ ਵਾਰ ਦੀ ਤਰ੍ਹਾਂ ਸਿਰਫ਼ ਪਾਗਲ ਕਰਾਰ ਦੇਕੇ ਛੱਡਣਾ ਵੀ ਠੀਕ ਨਹੀਂ ਹੈ। ਕਿਉਂਕਿ ਕਿਧਰੇ ਨਾ ਕਿਧਰੇ ਇਸ ਦਾ ਅਸਰ ਪੰਜਾਬ ਦੇ ਮਾਹੌਲ ‘ਤੇ ਪੈ ਸਕਦਾ ਹੈ । ਬੇਅਦਬੀ ਦੇ ਖਿਲਾਫ਼ ਸਖਤ ਕਾਨੂੰਨੀ ਦੀ ਜ਼ਰੂਰਤ ਹੈ । ਕੈਪਟਨ ਸਰਕਾਰ ਤੋਂ ਲੈਕੇ ਭਗਵੰਤ ਮਾਨ ਸਰਕਾਰ ਕੇਂਦਰ ਸਰਕਾਰ ਨੂੰ ਕਈ ਵਾਰ ਸਖ਼ਤ ਕਾਨੂੰਨੀ ਬਣਾਉਣ ਦੇ ਲਈ IPC ਵਿੱਚ ਤਬਦੀਲੀ ਕਰਨ ਬਾਰੇ ਲਿੱਖ ਚੁਕੀ ਹੈ ਪਰ 4 ਸਾਲ ਬੀਤ ਜਾਣ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ।

Exit mobile version