The Khalas Tv Blog Punjab ਪੰਜਾਬ ਦੀ 2 ਧੀਆਂ ਨੇ UPSC ‘ਚ ਸ਼ਾਨਦਾਰ ਰੈਂਕ ਕੀਤੀ ਹਾਸਲ ! ਇੱਕ ਦੀ ਮਾਂ ਪੰਜਾਬ ਸਰਕਾਰ ‘ਚ IAS ਅਫਸਰ
Punjab

ਪੰਜਾਬ ਦੀ 2 ਧੀਆਂ ਨੇ UPSC ‘ਚ ਸ਼ਾਨਦਾਰ ਰੈਂਕ ਕੀਤੀ ਹਾਸਲ ! ਇੱਕ ਦੀ ਮਾਂ ਪੰਜਾਬ ਸਰਕਾਰ ‘ਚ IAS ਅਫਸਰ

The Punjab government will give a prize money of 51 thousand rupees to the top students in 12th

ਜਲੰਧਰ :  ਜਲੰਧਰ ਰੂਸ਼ਾਲੀ ਕਲੇਰ ਨੇ UPSC ਦੀ ਪ੍ਰੀਖਿਆ ਪਾਸ ਕਰਕੇ ਜਲੰਧਰ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਉਸ ਨੇ ਪ੍ਰਸ਼ਾਸਨਿਕ ਅਧਿਕਾਰੀ ਬਣਨ ਦਾ ਸੁਪਨਾ ਕਿਸੇ ਤੋਂ ਕੋਚਿੰਗ ਲੈਕੇ ਨਹੀਂ ਬਲਕਿ ਆਪਣੇ ਆਪ ਸੈਲਫ ਸਟੱਡੀ ਕਰਕੇ ਪੂਰਾ ਕੀਤਾ। ਰੂਸ਼ਾਲੀ ਨੇ UPSC ਦੀ ਪ੍ਰੀਖਿਆ ਵਿੱਚ 492ਵਾਂ ਰੈਂਕ ਹਾਸਲ ਕੀਤਾ ਹੈ। ਉਸ ਨੇ UPSC ਦਾ ਇਮਤਿਹਾਨ ਦੂਜੀ ਵਾਰ ਦਿੱਤਾ ਸੀ। ਖਾਸ ਗੱਲ ਇਹ ਹੈ ਕਿ ਰੂਸ਼ਾਲੀ ਦੀ ਮਾਂ ਵੀ IAS ਅਫਸਰ ਹੈ ।

ਰੂਸ਼ਾਲੀ ਨੇ ਆਪਣੇ ਮਾਪਿਆਂ ਨੂੰ UPSC ਕਲੀਅਰ ਕਰਨ ਦਾ ਸਿਹਰਾ ਦਿੱਤਾ ਹੈ। ਉਸ ਨੇ ਕਿਹਾ ਰੱਬ ਅਸ਼ੀਰਵਾਦ ਲੈਕੇ ਹੀ ਹਰ ਕੰਮ ਸ਼ੁਰੂ ਕਰਦੀ ਹੈ ਅਤੇ ਇਨਸਾਨ ਨੂੰ ਆਪਣੇ ਕਰਮਾਂ ਦੇ ਯਕੀਨ ਰੱਖਣਾ ਚਾਹੀਦਾ ਹੈ। ਰੂਸ਼ਾਲੀ ਦੀ ਮਾਂ ਬਬੀਤਾ ਕਲੇਰ ਵੀ IAS ਅਫਸਰ ਹੈ ਅਤੇ ਉਹ ਪੰਜਾਬ ਸਰਕਾਰ ਵਿੱਚ ਹੀ ਤਾਇਨਾਤ ਹੈ।

ਰੂਸ਼ਾਲੀ ਨੇ ਕਿਹਾ ਉਸ ਦੀ ਤਿਆਰੀ ਵਿੱਚ ਮਾਂ ਦੇ ਨਾਲ ਪਿਤਾ ਦੀ ਵੀ ਅਹਿਮ ਭੂਮਿਕਾ ਰਹੀ ਹਾਲਾਂਕਿ ਪਿਤਾ ਬਿਜਨੈੱਸਮੈਨ ਨੇ ਪਰ ਉਨ੍ਹਾਂ ਨੇ ਹਮੇਸ਼ਾ ਉਸ ਨੂੰ IAS ਬਣਨ ਦੇ ਲਈ ਪ੍ਰੇਰਣਾ ਦਿੱਤੀ, ਰੂਸ਼ਾਲੀ ਦੇ ਪਿਤਾ ਸਟੀਵਨ ਕਲੇਰ ਆਮ ਆਦਮੀ ਪਾਰਟੀ ਦੇ ਆਗੂ ਵੀ ਹਨ ।

‘ਸਿਹਤ ਅਤੇ ਸਿੱਖਿਆ ਖੇਤਰ ਵਿੱਚ ਕੰਮ ਕਰਨਾ ਚਾਹੁੰਦੀ ਹਾਂ’

ਰੂਸ਼ਾਲੀ ਨੇ ਕਿਹਾ ਵੈਸੇ ਟ੍ਰੇਨਿੰਗ ਦੇ ਬਾਅਦ ਸਰਕਾਰ ਕਿੱਥੇ ਪੋਸਟਿੰਗ ਦਿੰਦੀ ਹੈ ਉਹ ਬਾਅਦ ਵਿੱਚ ਤੈਅ ਹੋਵੇਗਾ ਪਰ ਉਹ ਨਿੱਜੀ ਤੌਰ ‘ਤੇ ਸਿਹਤ ਅਤੇ ਸਿੱਖਿਆ ਨਾਲ ਜੁੜਨਾ ਚਾਹੁੰਦੀ ਹੈ, ਉਸ ਨੇ ਕਿਹਾ ਸਿਹਤਮੰਦ ਸਮਾਜ ਅੱਗੇ ਵਧੇਗਾ ਅਤੇ ਸਿੱਖਿਆ ਉਸ ਨੂੰ ਕਾਮਯਾਬ ਬਣਾਏਗੀ।

ਜਲੰਧਰ ਦੇ ਨਾਲ ਚੰਡੀਗੜ੍ਹ ਵਿੱਚ ਪੜਾਈ ਕੀਤੀ

ਰੂਸ਼ਾਲੀ ਨੇ 10ਵੀਂ ਤੱਕ ਦੀ ਪੜਾਈ ਜਲੰਧਰ ਦੇ ਸੈਂਟ ਸਟੀਫਨ ਸਕੂਲ ਵਿੱਚ ਕੀਤੀ, ਇਸੇ ਦੇ ਬਾਅਦ ਉਸ ਨੇ 12 ਤੱਕ ਦੀ ਪੜਾਈ ਚੰਡੀਗੜ੍ਹ ਤੋਂ ਕੀਤੀ, ਇਸ ਤੋਂ ਬਾਅਦ ਉਸ ਨੇ ਪੰਜਾਬ ਇਲੈਕਟ੍ਰਾਨਿਕਸ ਕਮਿਉਨਿਕੇਸ਼ਨ ਇੰਜੀਨਰਿੰਗ ਕਾਲਜ ਵਿੱਚ ਦਾਖਲਾ ਲਿਆ ਅਤੇ ਡਿਗਰੀ ਪੂਰੀ ਹੋਣ ਤੋਂ ਬਾਅਦ UPSC ਦੀ ਤਿਆਰੀ ਸ਼ੁਰੂ ਕੀਤੀ। ਰੂਸ਼ਾਲੀ ਵਾਂਗ ਚੰਡੀਗੜ੍ਹ ਦੇ ਸੈਕਟਰ 7 ਦੀ ਅੰਕਿਤਾ ਪੰਵਾਰ ਨੇ ਵੀ UPSC ਦਾ ਇਮਤਿਹਾਨ ਸ਼ਾਨਦਾਰ ਰੈਂਕਿੰਗ ਨਾਲ ਪਾਸ ਕੀਤਾ ਹੈ ।

ਅੰਕਿਤਾ ਪੰਵਾਰ ਨੇ 28ਵੀਂ ਰੈਂਕ ਹਾਸਲ ਕੀਤੀ

ਚੰਡੀਗੜ੍ਹ ਦੀ ਅੰਕਿਤਾ ਪੰਵਾਰ ਨੇ ਚੌਥੀ ਵਾਰ UPSC ਦਾ ਇਮਤਿਹਾਨ ਦਿੱਤਾ ਸੀ ਅਤੇ ਇਸ ਵਾਰ ਉਸ ਨੇ 28ਵੀਂ ਰੈਂਕ ਹਾਸਲ ਕੀਤੀ । ਉਸ ਨੇ ਆਪਣੀ ਸਕੂਲੀ ਪੜਾਈ ਚੰਡੀਗੜ੍ਹ ਦੇ ਸੈਕਟਰ -19 ਦੇ ਗਵਰਮੈਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੋਂ ਕੀਤੀ । ਅੰਕਿਤਾ ਨੇ 2013 ਦੀ CBSE 12ਵੀਂ ਪ੍ਰੀਖਿਆ ਵਿੱਚ 97.6 ਫੀਸਦੀ ਅੰਕਾਂ ਦੇ ਨਾਲ ਚੰਡੀਗੜ੍ਹ ਟਾਪ ਕੀਾਤ ਸੀ। ਇਸ ਤੋਂ ਬਾਅਦ ਉਸ ਨੇ IIT ਰੂੜਕੀ ਜੁਆਇਨ ਕਰ ਲਿਆ।

ਅੰਕਿਤਾ ਨੇ 2 ਸਾਲ ਬੈਂਗਲੁਰੂ ਵਿੱਚ ਇੱਕ ਫਰਮ ਵਿੱਚ ਵੀ ਕੰਮ ਕੀਤਾ। ਇਸ ਦੇ ਬਾਅਦ ਸਿਵਲ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ, ਅਕਤੂਬਰ 2019 ਵਿੱਚ ਨੌਕਰੀ ਛੱਡੀ, ਅੰਕਿਤਾ ਦੀ ਦਾਨਿਕਸ ਕਾਰਡਰ ਦੇ ਤਹਿਤ ਟ੍ਰੇਨਿੰਗ ਚੱਲ ਰਹੀ ਸੀ। ਉਸ ਨੇ 2020 ਵਿੱਚ ਦੂਜੀ ਵਾਰ UPSC ਦੀ ਪ੍ਰੀਖਿਆ ਵਿੱਚ 321 ਵਾਂ ਰੈਂਕ ਹਾਸਲ ਕੀਤਾ ਸੀ।

ਉਧਰ ਜੀਰਕਪੁਰ ਦੇ ਡਾਕਟਰ ਆਦਿੱਤਿਆ ਨੇ 70ਵੀਂ ਰੈਂਕ UPSC ਵਿੱਚ ਹਾਸਲ ਕੀਤੀ ਹੈ। ਆਦਿੱਤਿਆ ਨੇ ਪਹਿਲੀ ਵਾਰ ਵਿੱਚ ਹੀ ਇਮਤਿਹਾਨ ਪਾਸ ਕਰ ਲਿਆ ।

ਸੰਗਰੂਰ ਦੇ ਲਹਿਰਾਗਾਗਾ ਵਿੱਚ ਰੋਬਿਨ ਬਾਂਸਲ ਨੇ ਵੀ 135ਵਾਂ ਰੈਂਕ ਹਾਸਲ ਕਰਕੇ ਇਲਾਕੇ ਦਾ ਮਾਨ ਵਧਾਇਆ। ਇਸ ਤੋਂ ਪਹਿਲਾਂ ਰੋਬਿਨ ਬਾਂਸਲ ਦੀ ਛੋਟੀ ਭੈਣ ਇਲਿਜਾ ਬਾਂਸਲ ਨੇ ਵੀ ਮੈਡੀਕਲ ਦੀ ਪ੍ਰੀਖਿਆ ਵਿੱਚ ਦੇਸ਼ ਵਿੱਚ ਪਹਿਲੀ ਥਾਂ ਹਾਸਲ ਕੀਤਾ ਸੀ।

Exit mobile version