The Khalas Tv Blog Punjab ਪ੍ਰਿੰਸੀਪਲ ਹੁੰਦੇ ਹੋਏ ਅਧਿਆਪਕਾਂ ਤੇ ਬੱਚਿਆਂ ਨੂੰ ਆਪ ਬੱਸ ਚਲਾ ਕੇ ਸਕੂਲ ਲਿਆਉਂਦੀ ਸੀ ਨਵਰੂਪ ਕੌਰ ! ਹੁਣ 75 ਸਾਲ ਦੀ ਉਮਰ ‘ਚ ਪਿੰਡ ਦੀ ਸਰਪੰਚ !
Punjab

ਪ੍ਰਿੰਸੀਪਲ ਹੁੰਦੇ ਹੋਏ ਅਧਿਆਪਕਾਂ ਤੇ ਬੱਚਿਆਂ ਨੂੰ ਆਪ ਬੱਸ ਚਲਾ ਕੇ ਸਕੂਲ ਲਿਆਉਂਦੀ ਸੀ ਨਵਰੂਪ ਕੌਰ ! ਹੁਣ 75 ਸਾਲ ਦੀ ਉਮਰ ‘ਚ ਪਿੰਡ ਦੀ ਸਰਪੰਚ !

ਬਿਊਰੋ ਰਿਪੋਰਟ : ਤੁਸੀਂ ਪੰਜਾਬੀ ਗਾਣਾ ਸੁਣਿਆ ਹੋਵੇਗਾ ਦਿਲ ਹੋਣਾ ਚਾਹੀਦਾ ਹੈ ਜਵਾਨ ਉਮਰਾਂ ਵਿੱਚ ਕੀ ਰੱਖਿਆ। ਗਾਇਕ ਨੇ ਭਾਵੇਂ ਇਸ ਗਾਣੇ ਨੂੰ ਪ੍ਰੇਮ ਸਬੰਧਾਂ ਨੂੰ ਲੈ ਕੇ ਗਾਇਆ ਹੋਵੇਗਾ, ਪਰ ਜਲੰਧਰ ਦੀ 75 ਸਾਲ ਦੀ ਨਵਰੂਪ ਕੌਰ ਦਾ ਦਿਲ ਅਤੇ ਦਿਮਾਗ਼ ਉਮਰ ਤੋਂ ਕਈ ਸਾਲ ਅੱਗੇ ਦੀ ਸੋਚ ਰੱਖਦਾ ਹੈ। ਜਵਾਨੀ ਵਿੱਚ ਬੁਢਾਪੇ ਦੀ ਸੋਚ ਵਾਂਗ ਪਿੰਡ ਦੇ ਹਰ ਬੱਚੇ ਦੀ ਬਾਂਹ ਫੜੀ ਅਤੇ ਹੁਣ ਬੁਢਾਪੇ ਵਿੱਚ ਜਵਾਨ ਸ਼ਖ਼ਸ ਵਾਂਗ ਟਰੈਕਟਰ ‘ਤੇ ਚੜ ਕੇ ਖੇਤੀ ਕਰਕੇ ਲੋਕਾਂ ਸਾਹਮਣੇ ਨਵੀਂ ਮਿਸਾਲ ਕਾਇਮ ਕਰ ਰਹੀ ਹੈ ।

ਜਵਾਨੀ ਬੱਚਿਆਂ ਦੇ ਲੇਖੇ ਲਾ ਦਿੱਤੀ

75 ਸਾਲ ਦੀ ਉਮਰ ਵਿੱਚ ਖੇਤੀ ਕਰਨ ਵਾਲੀ ਪ੍ਰਿੰਸੀਪਲ ਨਵਰੂਪ ਕੌਰ ਆਪ ਟਰੈਕਟਰ ਚਲਾਉਂਦੀ ਹੈ,ਖੇਤਾਂ ਵਿੱਚ ਫ਼ਸਲ ਕੱਢ ਕੇ ਮੰਡੀ ਵਿੱਚ ਪਹੁੰਚਾ ਕੇ ਸਾਰਾ ਹਿਸਾਬ-ਕਿਤਾਬ ਕਰਦੀ ਹੈ, ਇਨ੍ਹਾਂ ਹੀ ਨਹੀਂ ਪਿੰਡ ਦੀ ਸਰਪੰਚ ਵੀ ਹੈ ਅਤੇ ਪੂਰੇ ਪਿੰਡ ਨੂੰ ਸੰਭਾਲ ਦੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਇਹ ਤਾਕਤ ਉਨ੍ਹਾਂ ਨੂੰ ਸਿੱਖਿਆ ਤੋਂ ਮਿਲੀ ਅਤੇ ਇਸ ਤੋਂ ਵੱਡਾ ਕੋਈ ਹਥਿਆਰ ਨਹੀਂ ਹੈ ਜੋ ਤੁਹਾਨੂੰ ਤਾਕਤ ਦਿੰਦਾ ਹੈ । ਜਵਾਨੀ ਦੇ ਸਮੇਂ ਉਨ੍ਹਾਂ ਨੇ ਪਿੰਡ ਵਿੱਚ ਇੱਕ ਸਕੂਲ ਖੋਲ੍ਹਿਆ ਸੀ, ਜਿਸ ਦੀ ਪ੍ਰਿੰਸੀਪਲ ਵੀ ਉਹ ਆਪ ਸੀ। ਆਪ ਹੀ ਬੱਸ ਚਲਾਕੇ ਬੱਚਿਆਂ ਅਤੇ ਅਧਿਆਪਕਾਂ ਨੂੰ ਘਰ ਤੋਂ ਲੈ ਕੇ ਜਾਂਦੀ ਸੀ ਅਤੇ ਉਨ੍ਹਾਂ ਨੂੰ ਵਾਪਸ ਛੱਡ ਕੇ ਆਉਂਦੀ ਸੀ । ਸ਼ਾਇਦ ਇਹ ਪਹਿਲੀ ਵਾਰ ਸੁਣਿਆ ਹੋਵੇਗਾ ਕਿ ਪ੍ਰਿੰਸੀਪਲ ਖ਼ੁਦ ਡਰਾਈਵਰ ਬਣੇ ਬੱਚਿਆਂ ਨੂੰ ਲਿਆਉਣ ਅਤੇ ਛੱਡਣ ਦਾ ਕੰਮ ਕਰਦੀ ਹੋਵੇ।

ਆਪਣੇ ਆਪ ਨੂੰ ਕਾਬਲ ਬਣਾਉਣ ਲਈ ਵਿਆਹ ਨਹੀਂ ਕੀਤਾ

ਨਵਰੂਪ ਕੌਰ ਨੇ ਦੱਸਿਆ ਕਿ ਉਹ ਜ਼ਿੰਦਗੀ ਵਿੱਚ ਆਪਣੇ ਆਪ ਨੂੰ ਕਾਬਲ ਬਣਾਉਣ ਅਤੇ ਲੋਕਾਂ ਦੀ ਸੇਵਾ ਕਰਨ ਵਿੱਚ ਇਸ ਕਦਰ ਰੁੱਝੀ ਰਹੀ ਕਿ ਉਸ ਨੂੰ ਆਪਣੇ ਵਿਆਹ ਕਦੇ ਖ਼ਿਆਲ ਹੀ ਨਹੀਂ ਆਇਆ। ਨਵਰੂਪ ਕੌਰ ਨੇ ਮਾਪੇ ਪੜੇ ਲਿਖੇ ਸਨ,ਉਨ੍ਹਾਂ ਨੇ ਸਿੱਖਿਆ ‘ਤੇ ਕਾਫ਼ੀ ਧਿਆਨ ਦਿੱਤਾ। ਭਰਾ ਫ਼ੌਜ ਵਿੱਚ ਚਲਾ ਗਿਆ । ਉਨ੍ਹਾਂ ਨੇ ਪੜਾਈ ਲਿਖਾਈ ਦੇ ਬਾਅਦ ਪਿੰਡ ਦੇ ਬੱਚਿਆਂ ਨੂੰ ਸਿੱਖਿਅਕ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਕੂਲ ਖੋਲ੍ਹਿਆ। ਉਨ੍ਹਾਂ ਦੱਸਿਆ ਕਿ ਮੇਰੇ ਦਿਲ ਵਿੱਚ ਸੀ ਮੈਂ ਪਿੰਡ ਵਿੱਚ ਬੱਚਿਆਂ ਦੇ ਲਈ ਸਕੂਲ ਖੋਲਾ ਤਾਂਕਿ ਉਹ ਵੀ ਚੰਗੇ ਮੁਕਾਮ ਹਾਸਲ ਕਰ ਸਕਣ। ਅੱਜ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਜਿਸ ਮਕਸਦ ਨਾਲ ਉਨ੍ਹਾਂ ਨੇ ਸਕੂਲ ਖੋਲ੍ਹਿਆ ਸੀ, ਉਸ ਵਿੱਚ ਉਹ ਕਾਮਯਾਬ ਰਹੀ ਹੈ। ਉਨ੍ਹਾਂ ਦੇ ਪੜਾਏ ਹੋਏ ਬੱਚੇ ਹੁਣ ਅਫ਼ਸਰ ਬਣ ਗਏ ਹਨ, ਕੋਈ ਵਿਦੇਸ਼ ਵਿੱਚ ਚੰਗੇ ਅਹੁਦੇ ‘ਤੇ ਹਨ। ਨਵਰੂਪ ਕੌਰ ਨੇ ਦੱਸਿਆ ਜਦੋਂ ਉਹ ਬੱਚਿਆਂ ਦੀ ਕਾਮਯਾਬੀ ਬਾਰੇ ਸੁਣ ਦੇ ਹਨ ਤਾਂ ਦਿਲ ਨੂੰ ਸਕੂਨ ਮਿਲ ਦਾ ਹੈ ਅਤੇ ਹੋਰ ਮਿਹਨਤ ਕਰਨ ਦੀ ਤਾਕਤ ਮਿਲ ਦੀ ਹੈ।

ਸਕੂਲ ਬੰਦ ਕਰਕੇ ਸ਼ੁਰੂ ਕੀਤੀ ਖੇਤੀ

ਨਵਰੂਪ ਕੌਰ ਨੇ ਦੱਸਿਆ ਕਿ ਸਕੂਲ ਬੰਦ ਹੋਣ ਦੇ ਬਾਅਦ ਮੈਂ ਖੇਤੀ ਕਰਨੀ ਸ਼ੁਰੂ ਕੀਤੀ,ਉਨ੍ਹਾਂ ਦੱਸਿਆ ਕਿ ਮੈਨੂੰ ਇਸ ਕੰਮ ਵਿੱਚ ਬਹੁਤ ਸਕੂਨ ਮਿਲ ਦਾ ਹੈ,ਅਕਸਰ ਲੋਕ ਪੁੱਛ ਦੇ ਹਨ ਕਿ ਤੁਸੀਂ 75 ਸਾਲ ਦੀ ਉਮਰ ਵਿੱਚ ਟਰੈਕਟਰ ਕਿਵੇਂ ਚਲਾ ਲੈਂਦੇ ਹੋ ਤਾਂ ਮੈਂ ਕਿਹਾ ਇਸ ਨਾਲ ਮੇਰਾ ਸਰੀਰ ਚੱਲਦਾ ਹੈ ਅਤੇ ਜੇਕਰ ਮੈਂ ਕੰਮ ਨਾ ਕਰਾ ਤਾਂ ਆਪਣੇ ਆਪ ਨੂੰ ਬਿਮਾਰ ਮਹਿਸੂਸ ਕਰਨਾ ਸ਼ੁਰੂ ਕਰ ਦੇਵਾਂਗੀ। ਨਵਰੂਪ ਕੌਰ ਨੇ ਦੱਸਿਆ ਕਿ ਉਹ ਕੋਈ ਦਵਾਈ ਨਹੀਂ ਖਾਂਦੀ ਹੈ,ਸਿਰਫ਼ ਕੁਦਰਤੀ ਪ੍ਰੋਟੀਨ ਹੀ ਖਾਂਦੀ ਹਾਂ। ਉਨ੍ਹਾਂ ਨੇ ਕਿਹਾ ਅੱਜ ਦੀ ਨੌਜਵਾਨ ਪੀੜੀ ਨੂੰ ਇਹ ਹੀ ਕਰਨਾ ਚਾਹੀਦਾ ਹੈ । ਜੋ ਕੰਮ ਉਹ ਕਰਨਾ ਚਾਹੁੰਦੇ ਹਨ ਉਸ ਨੂੰ ਪੂਰੇ ਮਨ ਨਾਲ ਕਰਨ ਅਤੇ ਕਦੇ ਵੀ ਨੈਗੇਟਿਵ ਸੋਚ ਨਾ ਲੈ ਕੇ ਆਉਣ।

Exit mobile version