The Khalas Tv Blog Punjab ਪੰਜਾਬ ਪੁਲਿਸ ਦੇ 6 ਪੁਲਿਸ ਮੁਲਾਜ਼ਮ ਵਿਦੇਸ਼ ਵਿੱਚ ਗਾਇਬ ! ਜਲੰਧਰ ਪੁਲਿਸ ਨੇ ਚੁੱਕਿਆ ਵੱਡਾ ਕਦਮ
Punjab

ਪੰਜਾਬ ਪੁਲਿਸ ਦੇ 6 ਪੁਲਿਸ ਮੁਲਾਜ਼ਮ ਵਿਦੇਸ਼ ਵਿੱਚ ਗਾਇਬ ! ਜਲੰਧਰ ਪੁਲਿਸ ਨੇ ਚੁੱਕਿਆ ਵੱਡਾ ਕਦਮ

ਬਿਉਰੋ ਰਿਪੋਰਟ : ਪੰਜਾਬ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਤਾਇਨਾਤ 6 ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ । ਇਹ ਸਾਰੇ ਛੁੱਟੀ ਮੰਗ ਕੇ ਕੈਨੇਡਾ ਅਤੇ ਆਸਟ੍ਰੇਲੀਆ ਗਏ ਸਨ ਅਤੇ ਫਿਰ ਵਾਪਸ ਨਹੀਂ ਆਏ। ਜਲੰਧਰ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇ ਵੱਲੋਂ ਮੁਲਾਜ਼ਮਾਂ ਖਿਲਾਫ ਇਸ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ । ਜਿੰਨਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ ਉਨ੍ਹਾਂ ਵਿੱਚ 2 ਹੈਡ ਕਾਂਸਟੇਬਲ,ਇੱਕ ਔਰਤ ਕਾਂਸਟੇਬਲ,ਇੱਕ ਸੀਨੀਅਰ ਕਾਂਸਟੇਬਲ ਅਤੇ 2 ਕਾਂਸਟੇਬਲ ਸ਼ਾਮਲ ਹਨ ।

ਪੁਲਿਸ ਕਮਿਸ਼ਨ ਨੇ ਮੌਜੂਦਾ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਇਸ ਸਖਤ ਕਾਰਵਾਈ ਨਾਲ ਇਹ ਇਸ਼ਾਰਾ ਕੀਤਾ ਹੈ ਕਿ ਫੋਰਸ ਵਿੱਚ ਅਜਿਹੇ ਗੈਰ ਅਨੁਸ਼ਾਸਨ ਨੂੰ ਬਰਖਾਸ਼ਤ ਨਹੀਂ ਕੀਤਾ ਜਾਵੇਗਾ। ਪਿਛਲੇ ਮਹੀਨੇ ਵੀ ਸਵਪਨ ਸ਼ਰਮਾ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਦਾ ਅਹੁਦਾ ਸੰਭਾਲਿਆ ਸੀ । ਉਸ ਵੇਲੇ ਉਨ੍ਹਾਂ ਕੋਲ ਸ਼ਿਕਾਇਤ ਪਹੁੰਚੀ ਸੀ ਕਿ ਲੰਮੇ ਵਕਤ ਤੋਂ ਪਲਿਸ ਦੇ ਮੁਲਾਜ਼ਮ ਡਿਉਟੀ ਤੋਂ ਗੈਰ ਹਾਜ਼ਰ ਹਨ । ਉਹ ਛੁੱਟੀ ਲੈਕੇ ਵਿਦੇਸ਼ ਕਿਸੇ ਰਿਸ਼ਤੇਦਾਰ ਦੇ ਵਿਆਹ ‘ਤੇ ਗਏ ਸਨ ਮੁੜ ਕੇ ਵਾਪਸ ਨਹੀਂ ਆਏ ਹਨ ।

ਸਰਕਾਰੀ ਮੁਲਾਜ਼ਮਾਂ ਦਾ ਛੁੱਟੀ ਲੈਕੇ ਵਿਦੇਸ਼ ਜਾਣਾ ਅਤੇ ਫਿਰ ਮੁੜ ਕੇ ਨਾ ਆਉਣਾ,ਇਹ ਰੁਝਾਨ ਸਿਰਫ਼ ਪੰਜਾਬ ਪੁਲਿਸ ਦੇ ਅੰਦਰ ਹੀ ਸਾਹਮਣੇ ਨਹੀਂ ਆਇਆ ਹੈ ਬਲਕਿ ਕਈ ਕਈ ਹੋਰ ਵਿਭਾਗਾਂ ਵਿੱਚ ਇਹ ਵੇਖਿਆ ਗਿਆ ਹੈ। ਕੁਝ ਸਮੇਂ ਪਹਿਲਾਂ ਪੰਜਾਬ ਸਰਕਾਰ ਨੇ ਇਸ ਦੇ ਖਿਲਾਫ ਸਖਤ ਗਾਈਡ ਲਾਈਨਾਂ ਵੀ ਕੱਢਿਆ ਅਤੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆਂ ਵੀ ਸੀ । ਕਾਂਗਰਸ ਵੇਲੇ ਹੋਏ ਕਥਿੱਤ ਅਨਾਜ ਘੁਟਾਲੇ ਦੇ ਵੱਡੇ ਅਫਸਰ ਇਸੇ ਤਰ੍ਹਾਂ ਭ੍ਰਿਸ਼ਟਾਚਾਰ ਨੂੰ ਅੰਜਾਮ ਦੇਕੇ ਕੈਨੇਡਾ ਅਤੇ ਦੂਜੇ ਮੁਲਕਾਂ ਵਿੱਚ ਚੱਲੇ ਗਏ ਅਤੇ ਉੱਥੇ ਦੀ ਨਾਗਰਿਕਤਾ ਹਾਸਲ ਕਰ ਲਈ । ਉਨ੍ਹਾਂ ਦੇ ਖਿਲਾਫ ਕੁਝ ਸਮੇਂ ਪਹਿਲਾਂ ਪੰਜਾਬ ਵਿਜੀਲੈਂਸ ਬਿਉਰੋ ਨੇ ਸਖਤ ਕਾਰਵਾਈ ਕਰਦੇ ਹੋਏ ਜਾਇਦਾਦ ਨੂੰ ਵੀ ਅਟੈਚ ਕੀਤਾ ਸੀ

Exit mobile version