The Khalas Tv Blog Punjab ਗਲੀ ‘ਚ ਖੇਡ ਰਹੇ ਬੱਚਿਆਂ ਕੋਲ ਔਰਤ ਨੇ ਸਕੂਟੀ ਰੋਕੀ ! 500 ਰੁਪਏ ਦਾ ਨੋਟ ਦਿੱਤਾ ! ਫਿਰ ਸਭ ਕੁਝ ਖਤਮ !
Punjab

ਗਲੀ ‘ਚ ਖੇਡ ਰਹੇ ਬੱਚਿਆਂ ਕੋਲ ਔਰਤ ਨੇ ਸਕੂਟੀ ਰੋਕੀ ! 500 ਰੁਪਏ ਦਾ ਨੋਟ ਦਿੱਤਾ ! ਫਿਰ ਸਭ ਕੁਝ ਖਤਮ !

ਬਿਊਰੋ ਰਿਪੋਰਟ : ਜਲੰਧਰ ਤੋਂ ਜਿਹੜੀ ਖ਼ਬਰ ਸਾਹਮਣੇ ਆਈ ਹੈ ਉਹ ਹੋਸ਼ ਉਡਾਉਣ ਦੇ ਨਾਲ ਮਾਪਿਆਂ ਦੇ ਲਈ ਵੱਡਾ ਅਲਰਟ ਹੈ ਜਿੰਨਾਂ ਦੇ ਬੱਚੇ ਗਲੀਆਂ ਵਿੱਚ ਖੇਡ ਦੇ ਹਨ । 6 ਮਹੀਨੇ ਦੇ ਬੱਚੇ ਨੂੰ ਸ਼ਰੇਆਮ ਤਿੰਨ ਗੈਂਗ ਦੇ ਮੈਂਬਰ ਚੋਰੀ ਕਰਕੇ ਲੈ ਗਏ ਉਹ ਵੀ ਘਰ ਦੇ ਬਾਹਰੋਂ । ਗੈਂਗ ਦੇ 3 ਮੈਂਬਰ ਸਕੂਟੀ ‘ਤੇ ਆਏ ਸਨ ਅਤੇ ਉਨ੍ਹਾਂ ਵਿੱਚ ਇੱਕ ਔਰਤ ਵੀ ਸੀ ਜਿਸ ਨੇ ਬੱਚੇ ਨੂੰ ਚੋਰੀ ਕੀਤਾ । ਗੈਂਗ ਦੇ ਮੈਂਬਰਾਂ ਨੇ ਬੱਚਾ ਚੋਰੀ ਕਰਨ ਦਾ ਜਿਹੜੀ ਤਰੀਕਾ ਅਪਣਾਇਆ ਉਹ ਹੈਰਾਨ ਕਰਨ ਵਾਲਾ ਸੀ । ਇਨ੍ਹਾਂ ਦੀ ਇਹ ਹਰਕਤ ਸੀਸੀਟੀਵੀ ਵਿੱਚ ਕੈਦ ਹੋਈ ਹੈ, ਤਸਵੀਰਾਂ ਧੁੰਦਲੀ ਹੋਣ ਦੀ ਵਜ੍ਹਾ ਕਰਕੇ ਸਕੂਟੀ ਦਾ ਨੰਬਰ ਅਤੇ ਗੈਂਗ ਦੇ ਮੈਂਬਰਾਂ ਦੇ ਚਹਿਰੇ ਸਾਫ ਵਿਖਾਈ ਨਹੀਂ ਦੇ ਰਹੇ ਹਨ। ਪੁਲਿਸ ਹੋਰ ਸੀਸੀਟੀਵੀ ਖੰਗਾਲਨ ਨੂੰ ਲੱਗੀ ਹੋਈ ਹੈ ।

500 ਰੁਪਏ ਦੇ ਕੇ ਬੱਚੇ ਨੂੰ ਗਾਇਬ ਕੀਤਾ

ਬੱਚੀ ਚੋਰੀ ਕਰਨ ਦਾ ਮਾਮਲਾ ਜਲੰਧਰ ਦੇ ਵਿਜੇ ਨਗਰ ਦੀ ਗਾਜੀ ਗੁੱਲਾ ਦਾ ਦੱਸਿਆ ਜਾ ਰਿਹਾ ਹੈ । ਬੱਚੀ ਦੇ ਪਿਤਾ ਓਮ ਪ੍ਰਕਾਸ਼ ਦੇ ਦੋਵੇਂ ਬੱਚੇ ਵੀ ਆਪਣੀ 6 ਮਹੀਨੇ ਦੀ ਭੈਣ ਦੇ ਨਾਲ ਗਲੀ ਵਿੱਚ ਬੈਠੇ ਸਨ । ਪਿਤਾ ਅੰਦਰ ਗਏ ਸਕੂਟੀ ‘ਤੇ ਗੈਂਗ ਦੇ ਤਿੰਨ ਮੈਂਬਰ ਆਏ ਜਿਸ ਵਿੱਚ ਇੱਕ ਔਰਤ ਵੀ ਸੀ । ਉਸ ਨੇ ਪਹਿਲਾਂ ਦੋਵੇਂ ਭੈਣ ਭਰਾਵਾਂ ਨੂੰ 500 ਰੁਪਏ ਦਾ ਨੋਟ ਦਿੱਤਾ ਅਤੇ ਚੀਜ਼ ਲਿਆਉਣ ਲਈ ਕਿਹਾ ਜਿਵੇਂ ਹੀ ਉਹ ਨਿਕਲੇ ਔਰਤ ਨੇ ਪਹਿਲਾਂ ਝੂਲੇ ਤੋਂ ਬੱਚੇ ਨੂੰ ਪਿਆਰ ਕਰਨ ਲਈ ਚੁੱਕਿਆ ਫਿਰ ਸਕੂਟੀ ਦੀ ਵਿਚਾਲੇ ਵਾਲੀ ਸੀਟ ਵਿੱਚ ਬੈਠ ਕੇ ਫਰਾਰ ਹੋ ਗਈ । ਇਨ੍ਹਾਂ ਤਿੰਨਾਂ ਦੀ ਹਰਕਤ ਸੀਸੀਟੀਵੀ ਵਿੱਚ ਕੈਦ ਹੋਈ ਹੈ । ਪਰ ਫੁਟੇਜ ਸਾਫ ਨਾ ਹੋਣ ਦੀ ਵਜ੍ਹਾ ਕਰਕੇ ਪੁਲਿਸ ਹੋਰ ਫੁਟੇਜ ਤਲਾਸ਼ ਰਹੀ ਹੈ ।

ਪੁਲਿਸ ਨੇ ਟੀਮਾਂ ਦਾ ਗਠਨ ਕੀਤਾ

ਪੁਲਿਸ ਮੁਤਾਬਿਕ ਸੀਸੀਟੀਵੀ ਵਿੱਚ ਨਜ਼ਰ ਆ ਰਿਹਾ ਹੈ ਕਿ ਗੈਂਗ ਦੇ ਤਿੰਨ ਮੈਂਬਰਾਂ ਵਿੱਚੋਂ ਸਿਰਫ਼ ਔਰਤ ਹੀ ਹੇਠਾਂ ਉਤਰੀ ਸੀ । ਉਸ ਨੇ ਹੀ ਬੱਚੇ ਨੂੰ ਚੁੱਕਿਆ ਅਤੇ ਫਰਾਰ ਹੋ ਗਈ । ਪੁਲਿਸ ਨੇ ਇਸ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਹੈ ਟੀਮਾਂ ਦਾ ਗਠਨ ਕਰ ਦਿੱਤਾ ਹੈ। ਜੋ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ ਬੱਚਾ ਚੋਰ ਗਿਰੋਹ ਦਾ ਪਤਾ ਲੱਗਾ ਰਹੇ ਹਨ ।

Exit mobile version