The Khalas Tv Blog International NRI ਔਰਤ ਨੂੰ ਧਮਕੀ ! ‘ਡਿੱਬੇ ‘ਚ ਵਿਦੇਸ਼ ਨਹੀਂ ਜਾਣਾ ਤਾਂ ਇਹ ਕੰਮ ਬੰਦ ਕਰ ਦਿਓ’!
International Punjab

NRI ਔਰਤ ਨੂੰ ਧਮਕੀ ! ‘ਡਿੱਬੇ ‘ਚ ਵਿਦੇਸ਼ ਨਹੀਂ ਜਾਣਾ ਤਾਂ ਇਹ ਕੰਮ ਬੰਦ ਕਰ ਦਿਓ’!

 

ਬਿਉਰੋ ਰਿਪੋਰਟ – ਜਲੰਧਰ ਦੀ NRI ਔਰਤ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ । ਫੋਨ ਕਰਕੇ ਉਸ ਨੂੰ ਕਿਹਾ ਗਿਆ ‘ਤੁਸੀਂ ਆਪਣਾ ਕੇਸ ਵਾਪਸ ਲੈ ਲਿਓ ਨਹੀਂ ਤਾਂ ਡਿੱਬੇ ਵਿੱਚ ਵਿਦੇਸ਼ ਜਾਉਗੀ’ । ਪੁਲਿਸ ਮੁਲਜ਼ਮ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ।

ਨਿਊ ਜਵਾਹਰ ਨਗਰ ਦੀ ਰਹਿਣ ਵਾਲੀ NRI ਔਰਤ ਨੇ ਪੁਲਿਸ ਨੂੰ ਦਿੱਤੇ ਗਏ ਬਿਆਨ ਵਿੱਚ ਕਿਹਾ ਹੈ ਕਿ UK ਦੇ ਨੰਬਰ ਤੋਂ ਧਮਕੀ ਵਾਲੀ ਕਾਲ ਆਈ ਸੀ । ਜਿਸ ਵਿੱਚ ਮੁਲਜ਼ਮ ਨੇ ਕਿਹਾ ਸੀ ਕਿ ਤੁਹਾਡੇ ਕੋਲ ਸਿਰਫ਼ 7 ਦਿਨ ਹੀ ਹਨ । ਕੋਰਟ ਵਿੱਚ ਚੱਲ ਰਹੇ 7 ਕੇਸਾਂ ਨੂੰ ਜਲਦ ਤੋਂ ਜਲਦ ਵਾਪਸ ਲੈ ਲਿਓ । ਨਹੀਂ ਤਾਂ ਤੁਹਾਡੇ ਤੋਂ ਪਹਿਲਾਂ ਪਰਿਵਾਰ ਨੂੰ ਨੁਕਸਾਨ ਪਹੁੰਚਾਇਆ ਜਾਵੇਗਾ ।

ਕਾਲ ਆਉਣ ਤੋਂ ਬਾਅਦ ਪੀੜ੍ਹਤ ਨੇ ਫੌਰਨ ਪੁਲਿਸ ਨੂੰ ਸ਼ਿਕਾਇਤ ਕੀਤੀ । ਪੁਲਿਸ ਨੇ ਜਾਂਚ ਦੇ ਬਾਅਦ ਸ਼ੁੱਕਰਵਾਰ ਨੂੰ ਕੇਸ ਦਰਜ ਕਰ ਲਿਆ ਹੈ । ਪੁਲਿਸ ਮਾਮਲੇ ਦੀ ਜਾਂਚ ਲਈ ਟੈਕਨੀਕਲ ਟੀਮ ਦਾ ਸਹਾਰਾ ਲੈ ਰਹੀ ਹੈ ।

ਜਲੰਧਰ ਦੇ ਪਾਸ਼ ਇਲਾਕੇ ਨਿਊ ਜਵਾਹਰ ਨਗਰ ਦੀ ਰਹਿਣ ਵਾਲੀ NRI ਔਰਤ ਨੇ ਕਿਹਾ ਕਿ ਉਸ ਦੀ ਉਮਰ ਤਕਰੀਬਨ 45 ਸਾਲ ਹੈ ਉਸ ਦੇ 2 ਬੱਚੇ ਹਨ । ਦੋਵੇ ਫਿਲਹਾਲ ਇੰਗਲੈਂਡ ਰਹਿੰਦੇ ਹਨ ਉਹ ਆਪ ਵੀ ਇੰਗਲੈਂਡ ਦੀ ਨਾਗਰਿਕ ਹੈ । ਚੰਡੀਗੜ੍ਹ ਦੇ ਸੈਕਟਰ -8 ਵਿੱਚ ਉਸ ਦਾ ਘਰ ਹੈ । ਫਿਲਹਾਲ ਉਹ ਜਲੰਧਰ ਵਿੱਚ ਰਹਿੰਦੀ ਹੈ ।

NRI ਔਰਤ ਨੇ ਦੱਸਿਆ ਕਿ ਮਾਤਾ ਪਿਤਾ ਅਤੇ ਭੈਣ ਜੀਜਾ ਦੇ ਨਾਲ ਜਾਇਦਾਦ ਦਾ ਵਿਵਾਦ ਚੱਲ ਰਿਹਾ ਹੈ । ਚੰਡੀਗੜ੍ਹ ਸਥਿਤ ਉਨ੍ਹਾਂ ਦੀ ਪੁਸ਼ਤੈਨੀ ਕੋਠੀ ਨੂੰ ਉਨ੍ਹਾਂ ਦੇ ਪਰਿਵਾਰ ਨੇ ਬਿਨਾਂ ਦੱਸੇ ਵੇਚ ਦਿੱਤਾ । ਅਜਿਹੇ ਤਕਰੀਬਨ 7 ਕੇਸ ਕੋਰਟ ਵਿੱਚ ਚੱਲ ਰਹੇ ਹਨ ।

Exit mobile version