The Khalas Tv Blog Punjab ‘ਸੱਚ ਬੋਲਣ ਵਾਲੇ ਨੂੰ 18 ਕਰੋੜ ਦਾ ਇਨਾਮ’ ! ਪੰਜਾਬ ਦੇ NRI ਨੇ ਕੀਤਾ ਐਲਾਨ ! ਇਹ ਸ਼ਰਤ ਲਾਗੂ !
Punjab

‘ਸੱਚ ਬੋਲਣ ਵਾਲੇ ਨੂੰ 18 ਕਰੋੜ ਦਾ ਇਨਾਮ’ ! ਪੰਜਾਬ ਦੇ NRI ਨੇ ਕੀਤਾ ਐਲਾਨ ! ਇਹ ਸ਼ਰਤ ਲਾਗੂ !

ਬਿਉਰੋ ਰਿਪੋਰਟ : ਅਮਰੀਕਾ ਦੇ ਕੈਲੀਫੋਨੀਆ ਤੋਂ ਆਏ NRI ਲਖਵਿੰਦਰ ਸਿੰਘ ਸ਼ਾਹ ਨੇ ਆਪਣੇ ਪਰਿਵਾਰ ‘ਤੇ ਬਿਜਨੈੱਸ ਵਿੱਚ 18 ਕਰੋੜ ਦੀ ਧੋਖਾਧੜੀ ਦਾ ਇਲਜ਼ਾਮ ਲਾਗਇਆ ਹੈ । ਸਿਰਫ਼ ਇਨ੍ਹਾਂ ਹੀ ਨਹੀਂ ਲਖਵਿੰਦਰ ਨੇ ਚੁਣੌਤੀ ਦਿੱਤੀ ਹੈ ਕਿ ਜੇਕਰ ਉਹ ਸਾਬਿਤ ਕਰਨ ਕਿ ਉਨ੍ਹਾਂ ਨੇ ਧੋਖਾਧੜੀ ਨਹੀਂ ਕੀਤੀ ਤਾਂ ਉਹ 18 ਕਰੋੜ ਦਾ ਇਨਾਮ ਦੇਣ ਲਈ ਤਿਆਰ ਹਨ । ਲਖਵਿੰਦਰ ਨੇ ਕਿਹਾ ਜਲੰਧਰ ਦੇ ਲੰਮਾ ਪਿੰਡ ਵਿੱਚ ਰਹਿਣ ਵਾਲੇ ਉਨ੍ਹਾਂ ਦੇ ਰਿਸ਼ਤੇਦਾਰ ਕਸ਼ਮੀਰ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਨਾਲ 2 ਲੱਖ ਡਾਲਰ ਦੀ ਠੱਗੀ ਮਾਰੀ ਹੈ । ਹੁਣ ਕਹਿੰਦੇ ਹਨ ਕਿ ਉਨ੍ਹਾਂ ਨੇ ਕੋਈ ਪੈਸਾ ਨਹੀਂ ਲਿਆ ਹੈ,ਬਲਕਿ ਉਲਟਾ ਉਨ੍ਹਾਂ ਨੂੰ ਬਦਨਾਮ ਕਰ ਰਹੇ ਹਨ।

ਲਖਵਿੰਦਰ ਨੇ ਆਪਣੇ ਪਰਿਵਾਰ ‘ਤੇ ਸੱਚ ਬੋਲਣ ਦੇ ਲਈ 2.16 ਲੱਖ ਡਾਲਰ ਯਾਨੀ 18 ਕਰੋੜ ਦਾ ਇਨਾਮ ਰੱਖਿਆ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਦਸਤਾਵੇਜ਼ ਵਿਖਾ ਕੇ ਉਹ ਸਾਬਿਤ ਕਰ ਦੇਣ ਕਿ ਉਨ੍ਹਾਂ ਨੇ ਕੋਈ ਹੇਰਾਫੇਰੀ ਕੀਤੀ ਹੈ ਜਾਂ ਫਿਰ ਸੱਚ ਦੱਸਣ ਕਿ ਉਨ੍ਹਾਂ ਨੇ ਬਿਜਨੈੱਸ ਵਿੱਚ 2 ਲੱਖ ਡਾਲਰ ਦਾ ਧੋਖਾ ਕੀਤਾ ਹੈ । ਲਖਵਿੰਦਰ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਉਹ ਧੋਖਾਧੜੀ ਨੂੰ ਲੈਕੇ ਕੋਈ ਕੇਸ ਨਹੀਂ ਕਰਨਗੇ ਪਰ ਉਹ ਪਰਿਵਾਰ ਦੇ ਮੂੰਹ ਤੋਂ ਇਹ ਸਭ ਕੁਝ ਸੁਣਨਾ ਚਾਹੁੰਦੇ ਹਨ ।

2 ਲੱਖ ਡਾਲਰ ਵੀ ਲੈ ਲਏ,ਬਿਜਨੈੱਸ ਵਿੱਚ ਨਾਂ ਵੀ ਨਹੀਂ ਪਾਇਆ

NRI ਲਖਵਿੰਦਰ ਨੇ ਕਿਹਾ ਕਿ ਉਸ ਦੇ ਰਿਸ਼ਤੇਦਾਰਾਂ ਨੇ ਉਸ ਕੋਲੋ ਨਵੇਂ ਬਿਜਨੈੱਸ ਸ਼ੁਰੂ ਕਰਨ ਦੇ ਲਈ 2 ਲੱਖ ਡਾਲਰ ਲਏ ਸਨ। ਤੈਅ ਇਹ ਹੋਇਆ ਸੀ ਕਿ ਉਹ ਵੀ ਬਿਜਨੈਸ ਵਿੱਚ ਹਿੱਸੇਦਾਰ ਹੋਣਗੇ। ਪਰ ਰਿਸ਼ਤੇਦਾਰਾਂ ਨੇ ਬਿਜਨੈੱਸ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਬਾਹਰ ਕੱਢ ਦਿੱਤਾ । ਧੋਖੇਧੜੀ ਬਾਰੇ ਉਸ ਵੇਲੇ ਪਤਾ ਚੱਲਿਆ ਜਦੋਂ ਉਨ੍ਹਾਂ ਨੇ ਬਿਜਨੈੱਸ ਬਾਰੇ ਪੁੱਛਿਆ ਤਾਂ ਉਹ ਅਜੀਬ ਵਤੀਰਾ ਕਰਨ ਲੱਗੇ। ਉਸ ਨੂੰ ਕਿਹਾ ਗਿਆ ਹੈ ਕਿ ਉਸ ਕੋਲੋ ਭਾਂਡੇ ਸਾਫ ਕਰਵਾਉ। ਇਸੇ ਦੌਰਾਨ ਲਖਵਿੰਦਰ ਨੂੰ ਕੁਝ ਲੋਕਾਂ ਨੇ ਦੱਸਿਆ ਕਿ ਬਿਜਨੈੱਸ ਵਿੱਚ ਉਸ ਦਾ ਨਾਂ ਹੀ ਨਹੀਂ ਹੈ । ਜਦੋਂ ਉਨ੍ਹਾਂ ਨੇ ਪੁੱਛਿਆ ਤਾਂ ਕੋਈ ਜਵਾਬ ਨਹੀਂ ਮਿਲਿਆ । ਉਨ੍ਹਾਂ ਨੇ ਕਿਹਾ ਪੈਸਾ ਦੇਣ ਦੀ ਥਾਂ ਹੁਣ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ‘ਤੇ ਧੋਖਾਧੜੀ ਦਾ ਇੱਕ ਵੀ ਸਬੂਤ ਲੈਕੇ ਕੋਈ ਆਵੇ ਤਾਂ ਉਹ ਉਸ ਨੂੰ 2.16 ਲੱਖ ਡਾਲਰ ਦਾ ਇਨਾਮ ਦੇਣਗੇ । ਲਖਵਿੰਦਰ ਨੇ ਕਿਹਾ ਅਮਰੀਕਾ ਵਿੱਚ 100 ਸਾਲ ਪੁਰਾਣਾ ਰਿਕਾਰਡ ਕੱਢਿਆ ਜਾ ਸਕਦਾ ਹੈ,ਜਿੰਨਾਂ ਲੋਕਾਂ ਨੇ ਉਸ ਨਾਲ ਧੋਖਾ ਦਿੱਤੀ ਹੈ ਉਹ ਅਮਰੀਕਾ ਵਿੱਚ ਉਸ ਦੀ ਧੋਖਾਧੜੀ ਦਾ ਇੱਕ ਵੀ ਦਸਤਾਵੇਜ਼ ਕੱਢ ਕੇ ਵਿਖਾਉਣ।

Exit mobile version