The Khalas Tv Blog Punjab ਮਾਂ ਤੇ ਧੀ ਨਾਲ ਹੋਇਆ ਮਾੜਾ ! ਪਿਤਾ ਨੇ ਦੱਸਿਆ ਕਿਸ ਨੇ ਕੀਤਾ ਇਹ ਹਾਲ
Punjab

ਮਾਂ ਤੇ ਧੀ ਨਾਲ ਹੋਇਆ ਮਾੜਾ ! ਪਿਤਾ ਨੇ ਦੱਸਿਆ ਕਿਸ ਨੇ ਕੀਤਾ ਇਹ ਹਾਲ

ਬਿਉਰੋ ਰਿਪੋਰਟ : ਜਲੰਧਰ ਦੇ ਪਾਤਰਾ ਖੇਤਰ ਵਿੱਚ ਪੈਂਦੇ ਪਿੰਡ ਭੁਜਬਲ ਵਿੱਚ ਖੂਨੀ ਖੇਡ ਖੇਡਿਆ ਗਿਆ ਹੈ । 2 ਬਾਈਕ ਸਵਾਰ ਆਏ ਅਤੇ ਮਾਂ-ਧੀ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਏ । ਸਿਰਫ਼ ਇਨ੍ਹਾਂ ਹੀ ਨਹੀਂ ਹਮਲਾਵਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਾਅਦ ਮਾਂ ਦੀ ਲਾਸ਼ ਨੂੰ ਅੱਗ ਵੀ ਲੱਗਾ ਦਿੱਤੀ ਅਤੇ ਫਰਾਰ ਹੋ ਗਏ । ਜਦਕਿ ਧੀ ਦੀ ਲਾ ਸ਼ ਖੂਨ ਨਾਲ ਭਿੱਜੀ ਹੋਈ ਛੱਡ ਗਏ । ਪਰਿਵਾਰ ਨੇ ਕਤ ਲ ਦਾ ਇਲਜ਼ਾਮ ਅਮਰੀਕਾ ਵਿੱਚ ਰਹਿੰਦੇ ਜਵਾਈ ‘ਤੇ ਲਗਾਇਆ ਹੈ। ਘਟਨਾ ਦੇ ਬਾਅਦ ਪੂਰੇ ਇਲਾਕੇ ਵਿੱਚ ਡਰ ਦਾ ਮਾਹੌਲ ਹੈ । ਮੌਕੇ ‘ਤੇ ਜਾਂਚ ਦੇ ਲਈ ਜਲੰਧਰ ਦਿਹਾਤੀ ਦੇ SSP ਮੁਖਵਿੰਦਰ ਸਿੰਘ ਭੁੱਲਰ ਪਹੁੰਚੇ ਹਨ । ਮ੍ਰਿਤਕ ਮਾਂ ਦੀ ਪਛਾਣ ਅਮਰ ਨਗਰ ਦੀ ਰਹਿਣ ਵਾਲੀ ਰਣਜੀਤ ਕੌਰ ਦੇ ਰੂਪ ਵਿੱਚ ਹੋਈ ਹੈ ।

ਮ੍ਰਿਤਕ ਨੂੰ ਪੈਟਰੋਲ ਪਾਕੇ ਸਾੜਿਆ ਗਿਆ

ਪੁਲਿਸ ਨੇ ਮ੍ਰਿਤਕ ਦੇ ਪਿਤਾ ਜਗਤਾਰ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਕਤ ਲ ਦਾ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਘਟਨਾ ਮੰਗਲਵਾਰ ਸਵੇਰ ਦੀ ਹੈ । ਜਦੋਂ ਅਣਪਛਾਤੇ ਹਮਲਾਵਰ ਆਏ ਅਤੇ ਜਗਤਾਰ ਦੀ ਪਤਨੀ ਅਤੇ ਉਸ ਦੀ ਧੀ ਨੂੰ ਗੋਲੀਆਂ ਮਾਰ ਦਿੱਤੀਆਂ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇ ਕਾਤ ਲ ਫਰਾਰ ਹੋ ਗਏ। ਸ਼ੁਰੂਆਤੀ ਜਾਂਚ ਵਿੱਚ ਪਤਾ ਚੱਲਿਆ ਹੈ ਕਿ ਮੁਲਜ਼ਮਾਂ ਨੇ ਪੈਟਰੋਲ ਪਾਕੇ ਲਾਸ਼ਾਂ ਸਾੜੀਆਂ। ਪਰਿਵਾਰ ਦੇ ਮੁਤਾਬਿਕ ਧੀ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ । ਜਿਸ ਦੇ ਬਾਅਦ ਦੋਵੇ ਪਤੀ-ਪਤਨੀ ਦੇ ਵਿਚਾਲੇ ਵਿਵਾਦ ਹੋ ਗਿਆ ਸੀ । ਦੋਵਾਂ ਦਾ ਇੱਕ ਬੱਚਾ ਵੀ ਹੈ ।

ਸੀਸੀਟੀਵੀ ਵਿੱਚ ਕੈਦ ਹੋਏ ਦੋਵੇ ਬਾਈਕ ਸਵਾਰ

ਜਗਤਾਰ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਮੁਲਜ਼ਮਾਂ ਨੇ ਜਾਣ ਤੋਂ ਪਹਿਲਾਂ ਉਸ ਦੀ ਪਤਨੀ ਦੇ ਸਰੀਰ ‘ਤੇ ਅੱਗ ਲੱਗਾ ਕੇ ਜਲਾਉਣ ਦੀ ਕੋਸਿਸ਼ ਕੀਤੀ ਸੀ। ਨਾਲ ਹੀ ਉਸ ਨੇ ਇਲਜ਼ਾਮ ਲਗਾਇਆ ਹੈ ਕਿ ਇਹ ਹਮਲਾ ਅਮਰੀਕਾ ਵਿੱਚ ਰਹਿ ਰਹੇ ਉਸ ਉਨ੍ਹਾਂ ਦੇ ਜਵਾਈ ਨੇ ਕਰਵਾਇਆ ਹੈ । ਜਿਸ ਨੂੰ ਲੈਕੇ ਪੁਲਿਸ ਜਾਂਚ ਕਰ ਰਹੀ ਹੈ । ਫਿਲਹਾਲ ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਬਾਈਕ ਵਿੱਚ ਸਵਾਰ ਹੋਕੇ ਆਏ ਨੌਜਵਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ ।

Exit mobile version