ਬਿਊਰੋ ਰਿਪੋਰਟ : ਨਸ਼ੇ ਨੂੰ ਲੈ ਕੇ ਪੰਜਾਬ ਵਿੱਚ ਹੁਣ ਤੱਕ ਦੀ 2 ਸਭ ਤੋਂ ਖ਼ੌਫ਼ਨਾਕ ਤਸਵੀਰਾਂ ਸਾਹਮਣੇ ਆਇਆ ਹਨ । ਜਿਸ ਨੂੰ ਵੇਖ ਅਤੇ ਸੁਣ ਕੇ ਹਰੇਕ ਮਾਪੇ ਦਾ ਕਲੇਜਾ ਚੀਰਿਆ ਜਾਵੇਗਾ, ਪਰ ਪਤਾ ਨਹੀਂ ਪੁਲਿਸ ਪ੍ਰਸ਼ਾਸਨ ਨੂੰ ਕਿਉਂ ਨਹੀਂ ਵਿਖਾਈ ਦੇ ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਤਸਵੀਰਾਂ ਪੰਜਾਬ ਦੇ ਅਜਿਹੇ 2 ਸ਼ਹਿਰਾਂ ਤੋਂ ਆਈ ਹੈ, ਜਿਸ ਵਿੱਚ ਇੱਕ ਨੂੰ ਸੂਬੇ ਦਾ ਮਾਨਚੈਸਟਰ ਕਿਹਾ ਜਾਂਦਾ ਹੈ ਦੂਜੇ ਨੂੰ ਸਪੋਰਟ ਦਾ ਹੱਬ । ਲੁਧਿਆਣਾ ਅਤੇ ਜਲੰਧਰ ਦੀਆਂ 2 ਔਰਤਾਂ ਨੂੰ ਨਸ਼ੇ ਵਿੱਚ ਸ਼ਰੇਆਮ ਜ਼ਬਰਦਸਤੀ ਧੱਕਣ ਦੀਆਂ ਤਸਵੀਰਾਂ ਹੈਰਾਨ ਕਰਨ ਵਾਲਿਆਂ ਹਨ। ਸਭ ਤੋਂ ਪਹਿਲਾਂ ਜਲੰਧਰ ਦੀ ਗੱਲ ਕਰਦੇ ਹਾਂ ਇੱਥੇ ਹੋਸ਼ ਉਡਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਜਲੰਧਰ ਸ਼ਹਿਰ ਦੇ ਬਸਤੀਆਂ ਖੇਤਰ ਵਿੱਚ ਪੈਣ ਵਾਲੇ ਜਨਕ ਨਗਰ ਵਿੱਚ ਕੁੱਤਾ ਘੁਮਾਉਣ ਨਿਕਲੀ ਇੱਕ ਕੁੜੀ ਨੂੰ ਜ਼ਬਰਦਸਤੀ ਨਸ਼ੇੜੀਆਂ ਨੇ ਫੜ ਕੇ ਨਸ਼ੇ ਦਾ ਟੀਕਾ ਲਾ ਦਿੱਤਾ। ਇਹ ਨਸ਼ੇੜੀ ਆਪ ਨਸ਼ਾ ਕਰ ਰਹੇ ਸਨ, ਇਸ ਦੌਰਾਨ ਉਨ੍ਹਾਂ ਦੀ ਨਜ਼ਰ ਇੱਕ ਕੁੜੀ ‘ਤੇ ਪਈ ਤਾਂ ਉਸ ਦਾ ਮੂੰਹ ਬੰਦ ਕਰਕੇ ਧੱਕੇ ਨਾਲ ਕੋਨੇ ‘ਤੇ ਲੈ ਗਏ ਅਤੇ ਨਸ਼ੇ ਦਾ ਇੰਜੈੱਕਸ਼ਨ ਲਾ ਦਿੱਤਾ। ਬੜੀ ਮੁਸ਼ਕਿਲ ਨਾਲ ਕੁੜੀ ਨਸ਼ੇੜੀਆਂ ਦੇ ਚੁੰਗਲ ਤੋਂ ਬਚੀ ਅਤੇ ਘਰ ਪਹੁੰਚੀ। ਪੂਰੀ ਤਰ੍ਹਾਂ ਨਾਲ ਸਹਿਮੀ ਕੁੜੀ ਨੂੰ ਜਦੋਂ ਪਰਿਵਾਰ ਨੇ ਪੁੱਛਿਆ ਤਾਂ ਉਸ ਨੇ ਨਸ਼ੇੜੀਆਂ ਦੀ ਕਰਤੂਤ ਦੱਸੀ ।
ਇਸ ਦੇ ਬਾਅਦ ਮੁਹੱਲੇ ਦੇ ਲੋਕਾਂ ਨੇ 2 ਨਸ਼ੇੜੀਆਂ ਨੂੰ ਫੜਿਆ ਅਤੇ ਫਿਰ ਚੰਗੀ ਤਰ੍ਹਾਂ ਉਨ੍ਹਾਂ ਦਾ ਕੁਟਾਪਾ ਚਾੜਿਆ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ। ਕੁੜੀ ਨਾਲ ਵਾਪਰੀ ਇਹ ਘਟਨਾ ਬਹੁਤ ਹੀ ਖ਼ੌਫ਼ਨਾਕ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਨਸ਼ੇੜੀ ਸਿਰਫ਼ ਆਪਣੇ ਲਈ ਹੀ ਨਹੀਂ ਬਲਕਿ ਹੁਣ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਲੱਗ ਗਏ ਹਨ। ਜਲੰਧਰ ਤੋਂ ਸਾਹਮਣੇ ਆਈ ਇਹ ਵਾਰਦਾਤ ਖ਼ੌਫ਼ਨਾਕ ਹੈ ਅਤੇ ਚਿੰਤਾ ਵਿੱਚ ਪਾਉਣ ਵਾਲੀ ਹੈ।
ਨਗਰ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਨਸ਼ੇ ਨੂੰ ਲੈ ਕੇ ਬਹੁਤ ਬੁਰਾ ਹਾਲ ਹੈ। ਆਟੋ ਵਿੱਚ ਸਵਾਰ ਹੋਕੇ ਨੌਜਵਾਨ 10 ਤੋਂ 12 ਬੰਦਿਆਂ ਦੇ ਟੋਲਿਆਂ ਵਿੱਚ ਆਉਂਦੇ ਹਨ ਅਤੇ ਚਿੱਟੇ ਦਾ ਨਸ਼ਾ ਸ਼ਰੇਆਮ ਕਰਦੇ ਹਨ। ਉਹ ਕਈ ਵਾਰ ਪੁਲਿਸ ਨੂੰ ਦੱਸ ਚੁੱਕੇ ਹਨ ਪਰ ਕੋਈ ਐਕਸ਼ਨ ਨਹੀਂ ਹੁੰਦਾ ਹੈ।
ਕੁੜੀ ਨੂੰ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ
ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਨਸ਼ੇ ਦੀ ਆਦੀ ਨੌਜਵਾਨਾਂ ਨੇ ਜਿਸ ਕੁੜੀ ਨੂੰ ਨਸ਼ੇ ਦਾ ਜ਼ਬਰਦਸਤੀ ਟੀਕਾ ਲਗਾਇਆ ਹੈ, ਉਸ ਨੇ ਦੱਸਿਆ ਕਿ 2 ਨੌਜਵਾਨਾਂ ਨੇ ਉਸ ਦੀ ਬਾਂਹ ਮੋੜੀ ਅਤੇ ਦੂਜੇ ਨੇ ਟੀਕਾ ਲਗਾਇਆ । ਦੋਵਾਂ ਨੇ ਆਪਣੇ ਮੂੰਹ ‘ਤੇ ਕੱਪੜਾ ਬੰਨ੍ਹਿਆ ਹੋਇਆ ਸੀ । ਕੁੜੀ ਬਹੁਤ ਹੀ ਮੁਸ਼ਕਿਲ ਨਾਲ ਉਨ੍ਹਾਂ ਦੇ ਹੱਥੋ ਬਚੀ। ਮੁਹੱਲੇ ਦੇ ਲੋਕਾਂ ਦਾ ਕਹਿਣਾ ਹੈ ਜਿਸ ਤਰ੍ਹਾਂ ਨਾਲ ਨਸ਼ੇੜੀਆਂ ਨੇ ਇੰਜੈੱਕਸ਼ਨ ਲਗਾਇਆ ਹੈ, ਉਹ ਕੁੜੀ ਨੂੰ ਚੁੱਕ ਕੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ ।
ਕੁੜੀ ਨੂੰ ਪਰਿਵਾਰ ਨੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ। ਹਸਪਤਾਲ ਨੇ ਕੁੜੀ ਦੇ ਬਲੱਡ ਸੈਂਪਲ ਲੈ ਲਏ ਹਨ ਅਤੇ ਲੈਬ ਵਿੱਚ ਟੈਸਟਿੰਗ ਦੇ ਲਈ ਭੇਜ ਦਿੱਤਾ ਹੈ। ਜਿਸ ਤਰ੍ਹਾਂ ਨਸ਼ੇੜੀ ਇੱਕ ਹੀ ਇੰਜੈੱਕਸ਼ਨ ਨਾਲ ਨਸ਼ੇ ਦੀ ਵਰਤੋਂ ਕਰਦੇ ਹਨ, AIDS ਵਰਗੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੁੰਦੇ ਹਨ । ਅਜਿਹੇ ਵਿੱਚ ਨਸ਼ੇੜੀਆਂ ਦੀ ਇਹ ਹਰਕਤ ਦਿਲ ਨੂੰ ਦਹਿਲਾਉਣ ਵਾਲੀ ਹੈ। ਸਿਰਫ਼ ਪੀੜਤ ਕੁੜੀ ਦੇ ਹੀ ਨਹੀਂ ਬਲਕਿ ਪੂਰੇ ਪਰਿਵਾਰ ਦੇ ਸਾਹ ਸੁੱਕੇ ਹੋਏ ਹਨ ।
ਮੁਹੱਲੇ ਵਾਲਿਆਂ ਨੇ ਦੱਸਿਆ ਨਸ਼ੇੜੀਆਂ ਦੀ ਵਜ੍ਹਾ ਕਰਕੇ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਜੇਕਰ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਮਾਰਨ ਨੂੰ ਦੋੜ ਦੇ ਹਨ ਅਤੇ ਘਰਾਂ ਦੇ ਸ਼ੀਸ਼ੇ ਤੋੜ ਦਿੰਦੇ ਹਨ। ਸਨਅਤੀ ਸ਼ਹਿਰ ਲੁਧਿਆਣਾ ਤੋਂ ਵੀ ਇੱਕ ਔਰਤ ਦੀ ਨਸ਼ੇ ਦੀ ਦੂਜੀ ਭਿਆਨਕ ਤਸਵੀਰ ਸਾਹਮਣੇ ਆਈ ਹੈ। ਉਹ ਵੀ ਡਰਾਉਣ ਵਾਲੀ ਹੈ ।
ਲੁਧਿਆਣਾ ਤੋਂ ਨਸ਼ੇ ਵਿੱਚ ਧੁੱਤ ਔਰਤ
ਲੁਧਿਆਣਾ ਦੇ ਬੱਸ ਸਟੈਂਡ ਦੇ ਬਾਹਰੋਂ ਚਿੱਟੇ ਦੇ ਨਸ਼ੇ ਵਿੱਚ ਟੱਲੀ ਔਰਤ ਦਾ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੇ ਪੁਲਿਸ ਨੂੰ ਸਵਾਲਾਂ ਵਿੱਚ ਖੜ੍ਹਾ ਕਰ ਦਿੱਤਾ ਹੈ । ਜਵਾਹਰ ਨਗਰ ਏਰੀਆ ਵਿੱਚ ਖੁੱਲ੍ਹੇਆਮ ਚਿੱਟਾ ਵਿਕ ਰਿਹਾ ਹੈ । ਵੀਡੀਓ ਵਿੱਚ ਔਰਤ ਦੱਸ ਰਹੀ ਹੈ ਕਿ ਉਹ ਬੱਸ ਸਟੈਂਡ ‘ਤੇ ਜਿਸਮਫ਼ਰੋਸ਼ੀ ਕਰਦੀ ਹੈ ਅਤੇ ਹੈਬੋਵਾਲ ਦੀ ਰਹਿਣ ਵਾਲੀ ਹੈ, ਉਸ ਦੇ 3 ਬੱਚੇ ਹਨ ।
ਨੌਜਵਾਨਾਂ ਨੇ ਨਸ਼ੇ ਵਿੱਚ ਧੱਕਿਆ
ਔਰਤ ਨੇ ਦੱਸਿਆ ਕਿ ਨੌਜਵਾਨਾਂ ਨੇ ਉਸ ਨੂੰ ਨਸ਼ੇ ਵਿੱਚ ਧੱਕਿਆ ਹੈ । ਜਿਸ ਦੀ ਵਜ੍ਹਾ ਕਰਕੇ ਉਸ ਦੇ ਹਾਲਾਤ ਇਹ ਬਣ ਗਏ ਹਨ । ਚਿੱਟਾ ਖ਼ਰੀਦਣ ਦੇ ਲਈ ਉਸ ਨੂੰ ਆਪਣਾ ਜਿਸਮ ਤੱਕ ਵੇਚਣਾ ਪੈ ਰਿਹਾ ਹੈ। ਔਰਤ ਨੇ ਵੀਡੀਓ ਵਿੱਚ ਕੰਨ ਫੜ ਕੇ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਉਸ ਨੂੰ ਨਸ਼ੇ ਦੀ ਦਲਦਲ ਤੋਂ ਬਚਾਇਆ ਜਾਵੇ ਤਾਂਕਿ ਉਹ ਆਪਣੇ ਪਰਿਵਾਰ ਨਾਲ ਚੰਗਾ ਜੀਵਨ ਬਿਤਾ ਸਕੇ ।
ਬੱਸ ਸਟੈਂਡ ‘ਤੇ ਅਸਾਨੀ ਨਾਲ ਨਸ਼ਾ ਵਿਕ ਜਾਂਦਾ ਹੈ
ਔਰਤ ਨੇ ਦੱਸਿਆ ਕਿ ਬੱਸ ਸਟੈਂਡ ਦੇ ਨਜ਼ਦੀਕ ਨਸ਼ਾ ਅਸਾਨੀ ਨਾਲ ਮਿਲ ਜਾਂਦਾ ਹੈ । ਕੁਝ ਦਿਨ ਪਹਿਲਾਂ ਵੀ ਜਵਾਹਰ ਨਗਰ ਵਿੱਚ ਚਿੱਟਾ ਵੇਚਣ ਦੇ ਕਾਫ਼ੀ ਵੀਡੀਓ ਸਾਹਮਣੇ ਆ ਚੁੱਕੇ ਹਨ । ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਵਾਇਰਲ ਹੋ ਰਹੇ ਹਨ ਕਿ ਨੌਜਵਾਨ ਨਸ਼ਾ ਵੇਚ ਰਹੇ ਹਨ ।
ਆਲ਼ੇ-ਦੁਆਲੇ ਦੇ ਲੋਕ ਪਰੇਸ਼ਾਨ
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਬੱਸ ਸਟੈਂਡ ਦੇ ਬਾਹਰ ਪੂਰਾ ਦਿਨ ਨਸ਼ੇੜੀ ਕੁੜੀਆਂ ਦੀ ਭੀੜ ਰਹਿੰਦੀ ਹੈ । ਨਸ਼ੇ ਵਿੱਚ ਟੱਲੀ ਕੁੜੀਆਂ ਜਿਸਮ ਦਾ ਸੌਦਾ ਕਰਦੀ ਹਨ। ਕੁਝ ਲੋਕ ਪਰਿਵਾਰ ਦੇ ਨਾਲ ਬੱਸ ਸਟੈਂਡ ‘ਤੇ ਖੜੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਸਿੱਧੇ ਹੋਟਲ ਜਾਣ ਦਾ ਆਫ਼ਰ ਕਰਦੀ ਹਨ। ਇਸ ਦੌਰਾਨ ਕਈ ਵਾਰ ਵਿਵਾਦ ਵੀ ਹੋ ਚੁੱਕਿਆ ਹੈ। ਕੁੜੀਆਂ ਦੇ ਨਾਲ ਕੁਝ ਨੌਜਵਾਨ ਵੀ ਸ਼ਾਮਲ ਹਨ, ਜੋ ਮੋਹਰਾ ਬਣਾ ਕੇ ਨਸ਼ੇ ਦੀ ਸਮਗਲਿੰਗ ਦਾ ਕੰਮ ਵੀ ਕਰਵਾਉਂਦੇ ਹਨ ।
MLA ਗੋਗੀ ਨੇ ਕਿਹਾ ਕਿ ਉਹ ਨਸ਼ੇ ਵਿੱਚ ਪੀੜਤ ਕੁੜੀ ਦਾ ਇਲਾਜ ਕਰਵਾਉਣਗੇ
ਆਪ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਬੱਸ ਸਟੈਂਡ ਦੇ ਬਾਹਰ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਫ਼ੌਰਨ ਐਕਸ਼ਨ ਲਿਆ ਜਾਵੇਗਾ । ਜੋ ਕੁੜੀਆਂ ਨਸ਼ੇ ਦੀ ਦਲਦਲ ਵਿੱਚ ਫਸੀਆਂ ਹਨ । ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇਗਾ । ਪੁਲਿਸ ਨੂੰ ਨਸ਼ਾ ਸਮਗਲਰਾਂ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਨੂੰ ਕਿਹਾ ਹੈ। ਜੋ ਨਸ਼ੇ ਦਾ ਕਾਰੋਬਾਰ ਕਰਦੇ ਹਨ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।