The Khalas Tv Blog Punjab ਜਲੰਧਰ ਦੀਆਂ 2 ਕੁੜੀਆਂ ਦੇ ਵਿਆਹ ‘ਚ ਆਇਆ ਨਵਾਂ ਮੋੜ ! ਗ੍ਰੰਥੀ ਸਿੰਘ ਦੇ ਦਾਅਵੇ ਨੇ ਬਦਲੀ ਕਹਾਣੀ !
Punjab

ਜਲੰਧਰ ਦੀਆਂ 2 ਕੁੜੀਆਂ ਦੇ ਵਿਆਹ ‘ਚ ਆਇਆ ਨਵਾਂ ਮੋੜ ! ਗ੍ਰੰਥੀ ਸਿੰਘ ਦੇ ਦਾਅਵੇ ਨੇ ਬਦਲੀ ਕਹਾਣੀ !

ਬਿਉਰੋ ਰਿਪੋਰਟ : ਜਲੰਧਰ ਵਿੱਚ 2 ਕੁੜੀਆਂ ਦੇ ਵਿਆਹ ਦੇ ਦਾਅਵੇ ਵਿੱਚ ਨਵਾਂ ਮੋੜ ਆ ਗਿਆ ਹੈ । ਮੋਹਾਲੀ ਦੇ ਪਿੰਡ ਕਰੋਰਾ ਦੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਨਿਵਾਸ ਦੇ ਰਿਕਾਰਡ ਵਿੱਚ 18 ਅਗਸਤ ਨੂੰ ਮੁੰਡੇ ਅਤੇ ਕੁੜੀ ਦੇ ਵਿਚਾਲੇ ਵਿਆਹ ਦਾ ਰਿਕਾਰਡ ਦਰਜ ਹੈ । ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ 2 ਕੁੜੀਆਂ ਦੇ ਵਿਆਹ ਦੀ ਗੱਲ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਮੇਰੇ ਕੋਲ ਕੁੜੀ-ਮੁੰਡੇ ਦਾ ਅਧਾਰ ਕਾਰਡ ਵੀ ਹੈ । ਜਦਕਿ ਸਵੇਰ ਤੋਂ ਖਬਰਾਂ ਸਨ ਕਿ 2 ਕੁੜੀਆਂ ਦਾ ਵਿਆਹ ਹੋਇਆ ਹੈ।

ਵਕੀਲ ਨੇ ਵੀ ਕਿਹਾ ਕੁੜੀ-ਮੁੰਡੇ ਦਾ ਵਿਆਹ ਹੋਇਆ ਹੈ

ਮਾਮਲੇ ਵਿੱਚ ਪਟੀਸ਼ਨ ਦਰਜ ਕਰਨ ਵਾਲੇ ਵਕੀਲ ਸੰਜੀਵ ਵਿਰਕ ਨੇ ਕਿਹਾ ਕਿ ਅਦਾਲਤ ਵਿੱਚ ਉਨ੍ਹਾਂ ਨੇ ਪਟੀਸ਼ਨ ਦਾਇਰ ਕੀਤੀ ਹੈ । ਉਸ ਵਿੱਚ ਕੁੜੀ ਅਤੇ ਮੁੰਡੇ ਦੇ ਵਿਆਹ ਦੀ ਫੋਟੋ ਲਗਾਈ ਹੈ । 2 ਕੁੜੀਆਂ ਦੇ ਵਿਚਾਲੇ ਵਿਆਹ ਦਾ ਕੋਈ ਮਾਮਲਾ ਨਹੀਂ ਹੈ । ਇਸ ਮਾਮਲੇ ਵਿੱਚ ਅਦਾਲਤ ਨੇ ਜੋ ਹੁਕਮ ਜਾਰੀ ਕੀਤੇ ਸਨ ਦੋਵੇ ਪਟੀਸ਼ਨਕਰਤਾ ਦੇ ਪਿੱਛੇ ਗਲਤੀ ਨਾਲ ਕੌਰ ਲਿਖ ਦਿੱਤਾ ਸੀ। ਇਸ ਕਾਰਨ ਇਹ ਮਾਮਲਾ ਆਪਮ ਵਿੱਚ 2 ਕੁੜੀਆਂ ਦਾ ਬਣ ਗਿਆ । ਅਦਾਲਤ ਦੇ ਨਿਰਦੇਸ਼ਾਂ ਵਿੱਚ ਪਟੀਸ਼ਕਰਤਾਵਾਂ ਦੇ ਨਾਂ ਸਾਹਮਣੇ ਰਣਜੀਤ ਕੌਰ ਅਤੇ ਮਨਦੀਪ ਕੌਰ ਲਿਖਿਆ ਗਿਆ ਸੀ। ਜਿਸ ਵਿੱਚ ਦੋਵਾਂ ਦੀ ਉਮਰ 25 ਅਤੇ 29 ਸਾਲ ਦੱਸੀ ਗਈ ਸੀ । ਇਸੇ ਹੁਕਮ ਦੇ ਮੁਤਾਬਿਕ ਜਲੰਧਰ ਦੇ ssp ਨੂੰ ਸੁਰੱਖਿਆ ਦੇਣ ਦੇ ਨਿਰਦੇਸ਼ ਦਿੱਤੇ ਗਏ ਸਨ।

ਬਠਿੰਡਾ ਵਿੱਚ 2 ਕੁੜੀਆਂ ਦਾ ਵਿਆਹ ਹੋਇਆ ਸੀ

ਪਿਛਲੇ ਮਹੀਨੇ ਬਠਿੰਡਾ ਦੇ ਇੱਕ ਗੁਰੂ ਘਰ ਵਿੱਚ 2 ਕੁੜੀਆਂ ਦੇ ਵਿਆਹ ਦਾ ਮਾਮਲਾ ਆਇਆ ਸੀ । ਜਿਸ ਦਾ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਖਤ ਨੋਟਿਸ ਲਿਆ ਸੀ। ਜਥੇਦਾਰ ਸਾਹਿਬਾਨਾਂ ਨਾਲ ਮੀਟਿੰਗ ਕਰਕੇ ਬਠਿੰਡਾ ਦੇ ਗੁਰਦੁਆਰੇ ਦੀ ਪੂਰੀ ਕਮੇਟੀ ਨੂੰ ਸਖਤ ਸਜ਼ਾ ਸੁਣਾਉਂਦੇ ਹੋਏ ਕਿਹਾ ਸੀ ਕਮੇਟੀ ਦਾ ਕੋਈ ਵੀ ਮੈਂਬਰ ਕਿਸੇ ਵੀ ਗੁਰਦੁਆਰਾ ਸਾਹਿਬ ਦੀ ਭਵਿੱਖ ਵਿੱਚ ਸੇਵਾ ਨਹੀਂ ਸੰਭਾਲ ਸਕਦਾ ਹੈ । ਇਸ ਤੋਂ ਇਲਾਵਾ ਗ੍ਰੰਥੀ,ਰਾਗੀ ਸਿੰਘਾਂ ਨੂੰ 5 ਸਾਲ ਲਈ ਬਲੈਕ ਲਿਸਟ ਕਰ ਦਿੱਤਾ ਸੀ। ਹਾਲਾਂਕਿ ਇਸ ਫੈਸਲੇ ਦਾ ਉਨ੍ਹਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਸੀ ।

ਸੁਪਰੀਮ ਕੋਰਟ ਨੇ ਵੀ ਇਸੇ ਮਹੀਨੇ ਸਮਲਿੰਗੀ ਵਿਆਹ ਨੂੰ ਲੈਕੇ ਫੈਸਲਾ ਦਿੰਦੇ ਹੋਏ ਕਿਹਾ ਸੀ ਦੇਸ਼ ਦੀ ਪਾਰਲੀਮੈਂਟ ਇਸ ‘ਤੇ ਫੈਸਲਾ ਕਰ ਸਕਦੀ ਹੈ। ਮੌਜੂਦਾ ਕਾਨੂੰਨ ਮੁਤਾਬਿਕ ਸਮਰਿੰਗੀ ਰਿਸ਼ਤਿਆਂ ਨੂੰ ਵਿਆਹ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ। ਹਾਲਾਂਕਿ ਚੀਫ ਜਸਟਿਸ ਨੇ ਬੱਚੇ ਨੂੰ ਗੋਦ ਲੈਣ ਦੀ ਇਜਾਜ਼ਤ ਦੇਣ ਦੇ ਸਹਿਮਤੀ ਜਤਾਈ ਸੀ ਪਰ ਤਿੰਨ ਜੱਜਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਇਹ ਵੀ ਰੱਦ ਕਰ ਦਿੱਤਾ ਗਿਆ ਸੀ । 2018 ਵਿੱਚ ਸੁਪਰੀਮ ਕੋਰਟ ਨੇ 356 ‘ਤੇ ਇਤਿਹਾਸਕ ਫੈਸਲਾ ਸੁਣਵਾਉਂਦੇ ਹੋਏ ਸਮਲਿੰਗੀ ਰਿਸ਼ਤੇ ਨੂੰ ਅਪਰਾਧ ਦੀ ਕੈਟਾਗਰੀ ਤੋਂ ਬਾਹਰ ਕੱਢ ਦਿੱਤਾ ਸੀ। ਪਰ ਦੋਵਾਂ ਦੇ ਵਿਆਹ ਦੇ ਰਿਸ਼ਤੇ ‘ਤੇ ਸੁਪਰੀਮ ਕੋਰਟ ਨੇ ਆਪਣੇ ਵੱਲੋਂ ਮਨਜ਼ੂਰੀ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ।

Exit mobile version