The Khalas Tv Blog Punjab ਪਹਿਲਾਂ ਸਨਅਤਕਾਰ ਨੂੰ ਫੋਨ ਆਇਆ,ਫਿਰ ਪੁੱਤਰ ਨੂੰ ! ਬਸ ਫਿਰ ਪੂਰੇ ਪਰਿਵਾਰ ਦਾ ਹੋਇਆ ਬੁਰਾ ਹਾਲ
Punjab

ਪਹਿਲਾਂ ਸਨਅਤਕਾਰ ਨੂੰ ਫੋਨ ਆਇਆ,ਫਿਰ ਪੁੱਤਰ ਨੂੰ ! ਬਸ ਫਿਰ ਪੂਰੇ ਪਰਿਵਾਰ ਦਾ ਹੋਇਆ ਬੁਰਾ ਹਾਲ

ਬਿਊਰੋ ਰਿਪੋਰਟ : ਜਲੰਧਰ ਸ਼ਹਿਰ ਵਿੱਚ ਇੱਕ ਸਨਅਤਕਾਰ ਕੋਲੋ 5 ਕਰੋੜ ਦੀ ਫਿਰੌਤੀ ਮੰਗੀ ਗਈ ਹੈ,ਹਿੰਦ ਪੰਪ ਦੇ ਮਾਲਿਕ ਅਤੇ ਫੋਕਲ ਪੁਆਇੰਟ ਇੰਡਸਟ੍ਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ ਨੂੰ ਵਿਦੇਸ਼ੀ ਨੰਬਰ ਤੋਂ ਐਕਸਟਾਰਸ਼ਨ ਕਾਲ ਆਈ ਹੈ, ਫੋਨ ਕਰਨ ਵਾਲੇ ਵਿਅਕਤੀ ਨੇ ਸੱਗੂ ਨੂੰ ਸਿੱਧੀ ਧਮਕੀ ਦਿੱਤੀ ਹੈ ਜੇਕਰ ਉਨ੍ਹਾਂ ਨੇ ਪੈਸਾ ਨਹੀਂ ਦਿੱਤਾ ਤਾਂ ਉਨ੍ਹਾਂ ਦੇ ਸਿਰ ‘ਤੇ ਗੋਲੀਆਂ ਮਾਰਨਗੇ । ਸਿਰਫ ਇਨ੍ਹਾਂ ਹੀ ਨਹੀਂ ਮੁਲਜ਼ਮ ਨੇ ਇਹ ਵੀ ਕਿਹਾ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਸੱਗੂ ਦੇ ਪਰਿਵਾਰ ਦਾ ਵੀ ਨੁਕਸਾਨ ਹੋਵੇਗਾ, ਹੈਰਾਨੀ ਦੀ ਗੱਲ ਇਹ ਹੈ ਕਿ ਕਾਲ ਸੁਣਨ ਦੇ ਬਾਅਦ ਜਦੋਂ ਨਰਿੰਦਰ ਸੱਗੂ ਨੇ ਆਪਣੇ ਫੋਨ ਬੰਦ ਕਰ ਦਿੱਤਾ ਫਿਰੌਤੀ ਮੰਗਣ ਵਾਲੇ ਨੇ ਉਨ੍ਹਾਂ ਦੇ ਪੁੱਤਰ ਦੇ ਨੰਬਰ ‘ਤੇ ਫੋਨ ਕਰ ਦਿੱਤਾ ।

ਦਹਿਸ਼ਤ ਵਿੱਚ ਪਰਿਵਾਰ,ਦਰਜ ਕਰਵਾਈ FIR

ਨਰਿੰਦਰ ਸਿੰਘ ਸੱਘੂ ਨੇ ਪੁਲਿਸ ਨੂੰ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਰਾਤ ਡੇਢ ਵਜੇ ਫਿਰੌਤੀ ਦੇ ਲਈ ਕਾਲ ਆਈ ਸੀ । ਵਿਦੇਸ਼ੀ ਨੰਬਰ ਤੋਂ ਫਿਰੌਤੀ ਮੰਗਣ ਵਾਲੇ ਨੇ whatsapp ‘ਤੇ ਕਈ ਵਾਰ ਕਾਲ ਕੀਤੇ ਤਾਂ ਅਖੀਰ ਵਿੱਚ ਸੱਗੂ ਨੇ ਫੋਨ ਚੁੱਕ ਲਿਆ, ਧਮਕੀ ਭਰੇ ਫੋਨ ਦੇ ਆਉਣ ਤੋਂ ਬਾਅਦ ਪਰਿਵਾਰ ਵਿੱਚ ਦਹਿਸ਼ਤ ਦਾ ਮਾਹੌਲ ਹੈ,ਸੱਘੂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ।

ਸਾਈਬਰ ਸੈੱਲ ਨੇ ਟ੍ਰੇਸ ‘ਤੇ ਲਗਾਏ ਨੰਬਰ

ਪੁਲਿਸ ਥਾਣਾ ਡਿਵੀਜਨ ਨੰਬਰ 8 ਦੇ ਪ੍ਰਭਾਰੀ ਪ੍ਰਦੀਪ ਕੁਮਾਰ ਨੇ ਕਿਹਾ ਜਿਸ ਨੰਬਰ ‘ਤੇ ਕਾਲ ਆਈ ਸੀ, ਉਸ ਨੂੰ ਸਾਈਬਰ ਸੈੱਲ ਨੂੰ ਦੇ ਦਿੱਤਾ ਗਿਆ ਹੈ, ਨੰਬਰ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ, ਜਲਦ ਹੀ ਪਤਾ ਚਲਾਇਆ ਜਾਵੇਗਾ ਕਿ ਕਿਸ ਨੇ ਧਮਕੀ ਵਾਲੀ ਕਾਲ ਕੀਤੀ ਸੀ ।

Exit mobile version