The Khalas Tv Blog Punjab ਪੰਜਾਬ ਦੇ ਰੇਲਵੇ ਸਟੇਸ਼ਨ ਤੋਂ ਫੜਿਆ ਗਿਆ ਕਰੋੜਾਂ ਦਾ ਸੋਨਾ!
Punjab

ਪੰਜਾਬ ਦੇ ਰੇਲਵੇ ਸਟੇਸ਼ਨ ਤੋਂ ਫੜਿਆ ਗਿਆ ਕਰੋੜਾਂ ਦਾ ਸੋਨਾ!

ਬਿਉਰੋ ਰਿਪੋਰਟ – ਜਲੰਧਰ (JALANDHAR) ਵਿੱਚ ਰੇਲਵੇ ਸੁਰੱਖਿਆ ਫੋਰਸ (RAF) ਵੱਲੋਂ ਇੱਕ ਵਿਅਕਤੀ ਤੋਂ ਤਕਰੀਬਨ 1.30 ਕਰੋੜ ਰੁਪਏ ਦਾ ਸੋਨਾ ਬਰਾਮਦ (GOLD RECOVER) ਕੀਤਾ ਗਿਆ ਹੈ। ਮੁਲਜ਼ਮ ਨੂੰ RAF ਨੇ ਜਦੋਂ ਫੜਿਆ ਤਾਂ ਸੋਨੇ ਦਾ ਕੋਈ ਪੁਖ਼ਤਾ ਸਬੂਤ ਨਹੀਂ ਮਿਲਿਆ। ਜਿਸ ਦੇ ਬਾਅਦ ਉਸ ਨੂੰ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ। ਉਸ ਦਾ ਸੋਨਾ ਜ਼ਬਤ ਕਰਕੇ ਜਾਣਕਾਰੀ ਫੌਰਨ ਇਨਕਮ ਟੈਕਸ ਵਿਭਾਗ ਨੂੰ ਦਿੱਤੀ। ਸੋਨੇ ਦਾ ਵਜਨ 2.90 ਕਿੱਲੋ ਸੀ।

ਜਾਣਕਾਰੀ ਦੇ ਮੁਤਾਬਿਕ RPF ਦੀ ਚੈਕਿੰਗ ਦੇ ਦੌਰਾਨ 2.90 ਕਿਲੋ ਸੋਨਾ ਬਰਾਮਦ ਕੀਤਾ ਗਿਆ। ਕਾਫੀ ਦੇਰ ਤੋਂ ਇੱਕ ਵਿਅਕਤੀ ਤੋਂ ਪੁੱਛ-ਗਿੱਛ ਕੀਤੀ ਗਈ। ਪਰ ਕੁਝ ਹੱਥ ਨਹੀਂ ਲੱਗਿਆ ਤਾਂ ਥਾਣੇ ਲਿਜਾਇਆ ਅਤੇ ਉੱਚ ਅਧਿਕਾਰੀਆਂ ਵੱਲੋਂ ਪੁੱਛ-ਗਿੱਛ ਕੀਤੀ ਗਈ।

ਰੇਲਵੇ ਪੁਲਿਸ ਫੋਰਸ ਵੱਲੋਂ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਸੋਨਾ ਅੱਜ ਯਾਨੀ ਸੋਮਵਾਰ ਨੂੰ ਬਰਾਮਦ ਕੀਤਾ ਗਿਆ। ਇਸ ਦੀ ਪੁਸ਼ਟੀ ਫਿਰੋਜ਼ਪੁਰ ਮੰਡਲ ਵਿੱਚ ਤਾਇਨਾਤ RPF ਦੇ ਸੀਨੀਅਰ ਕਮਾਂਡੈਂਟ ਰਿਸ਼ੀ ਪਾਂਡੇ ਨੇ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਵਿੱਚ ਬਰਾਮਦੀ ਦੇ ਬਾਅਦ ਫੌਰਨ ਇਨਕਮ ਟੈਕਸ ਵਿਭਾਗ ਵੱਲੋਂ ਜਾਂਚ ਵਿੱਚ ਸ਼ਾਮਲ ਕਰ ਲਿਆ ਗਿਆ ਸੀ।

ਸਾਰੇ ਮਾਮਲੇ ਦੀ ਜਾਂਚ ਤੋਂ ਬਾਅਦ ਪਤਾ ਚੱਲੇਗਾ ਕਿ ਵਿਅਕਤੀ ਸੋਨਾ ਕਿੱਥੇ ਲਿਜਾ ਰਿਹਾ ਸੀ। ਇਸ ਮਾਮਲੇ ਵਿੱਚ ਇਨਕਮ ਟੈਕਸ ਵਿਭਾਗ ਗਹਿਰਾਈ ਨਾਲ ਜਾਂਚ ਕਰ ਰਿਹਾ ਹੈ।

Exit mobile version