The Khalas Tv Blog Punjab ਜਲੰਧਰ ਵਿੱਚ ਕੈਂਟਰ ਦਾ ਕਹਿਰ ! ਕਈ ਗੱਡੀਆਂ ਨੂੰ ਮਾਰੀ ਟੱਕਰ,ਰਾਹਗਿਰ ਵੀ ਚਪੇਟ ਵਿੱਚ !
Punjab

ਜਲੰਧਰ ਵਿੱਚ ਕੈਂਟਰ ਦਾ ਕਹਿਰ ! ਕਈ ਗੱਡੀਆਂ ਨੂੰ ਮਾਰੀ ਟੱਕਰ,ਰਾਹਗਿਰ ਵੀ ਚਪੇਟ ਵਿੱਚ !

ਬਿਉਰੋ ਰਿਪੋਰਟ : ਜਲੰਧਰ-ਨਕੋਦਰ ਹਾਈਵੇਅ ‘ਤੇ ਲਾਂਬੜਾ ਦੇ ਕੋਲ ਇੱਕ ਭਿਆਨਕ ਸੜਕ ਹਾਦਸਾ ਹੋਇਆ । ਸ਼ਨਿੱਚਰਵਾਰ ਦੁਪਹਿਰ ਤਕਰੀਬਨ ਸਾਢੇ ਤਿੰਨ ਵਜੇ ਬੇਕਾਬੂ ਕੈਂਟਰ ਡਰਾਈਵਰ ਨੇ ਕਈ ਗੱਡੀਆਂ ਨੂੰ ਟੱਕਰ ਮਾਰੀ । ਕੈਂਟਰ ਨੇ ਪੈਦਲ ਜਾ ਰਹੇ ਵਿਅਕਤੀ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ । ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਅਤੇ 4 ਗੰਭੀਰ ਜਖ਼ਮੀ ਹੋਏ ਹਨ ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਨਵੀਂ ਫਾਰਚੂਨਰ ਵੀ ਪੂਰੀ ਤਰ੍ਹਾਂ ਨਾਲ ਖਤਮ ਹੋ ਗਈ। ਫਾਰਚੂਨਰ ਸਵਾਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ । ਜਖ਼ਮੀ ਲੋਕਾਂ ਨੂੰ ਫੌਰਨ ਪੁਲਿਸ ਅਤੇ ਰਾਹਗਿਰਾਂ ਨੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਹੈ । ਫਿਲਹਾਲ ਮੌਕੇ ‘ਤੇ ਥਾਣਾ ਲਾਂਬੜਾ ਦੀ ਪੁਲਿਸ ਪਹੁੰਚ ਗਈ ਹੈ । ਉਧਰ ਕੈਂਟਰ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

Exit mobile version