The Khalas Tv Blog Punjab ਜਲੰਧਰ ’ਚ ਦਿਲ ਨੂੰ ਹਿਲਾ ਦੇਣ ਵਾਲੀ ਖ਼ਬਰ! ਪਤੀ-ਪਤਨੀ ਨੇ ਚੁੱਕਿਆ ਖ਼ੌਫਨਾਕ ਕਦਮ!
Punjab

ਜਲੰਧਰ ’ਚ ਦਿਲ ਨੂੰ ਹਿਲਾ ਦੇਣ ਵਾਲੀ ਖ਼ਬਰ! ਪਤੀ-ਪਤਨੀ ਨੇ ਚੁੱਕਿਆ ਖ਼ੌਫਨਾਕ ਕਦਮ!

ਬਿਉਰੋ ਰਿਪੋਰਟ – ਜਲੰਧਰ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਕਾਰੋਬਾਰੀ ਪਤੀ-ਪਤਨੀ ਨੇ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਤੋਂ ਬਾਅਦ ਪਤੀ ਦੀ ਮੌਤ ਹੋ ਗਈ ਜਦਕਿ ਪਤਨੀ ਹਸਪਤਾਲ ਵਿੱਚ ਜ਼ਿੰਦਗੀ ਦੀ ਜੰਗ ਲੜ ਰਹੀ ਹੈ। ਉਨ੍ਹਾਂ ਦਾ ਇਲਾਜ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ।

ਦੋਵਾਂ ਪਤੀ-ਪਤਨੀ ਨੇ ਜ਼ਹਿਰੀਲੀ ਚੀਜ਼ ਖਾਣ ਵੇਲੇ 2 ਪੇਜਾਂ ਦਾ ਨੋਟ ਲਿਖਿਆ ਸੀ। ਜਿਸ ਵਿੱਚ ਦੋਵਾਂ ਨੇ ਫੋਕਲ ਪੁਆਇੰਟ ਦੇ ਸਟੋਰੈਕਸ ਬੈਟਰੀ ਦੇ ਮਾਲਿਕ ’ਤੇ ਪਰੇਸ਼ਾਨ ਕਰਨ ਦਾ ਇਲਜ਼ਾਮ ਲਾਇਆ ਹੈ। ਇਸ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਥਾਣਾ ਡਿਵੀਜਨ ਨੰਬਰ-8 ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਸ਼ੁਰੂਆਤੀ ਜਾਂਚ ਵਿੱਚ ਪੁਲਿਸ ਨੂੰ ਪਤਾ ਚੱਲਿਆ ਹੈ ਕਿ ਈਸ਼ਾ ਵਛੇਰ ਜਲੰਧਰ ਦੇ ਅਮਰ ਨਗਰ ਦੀ ਰਹਿਣ ਵਾਲੀ ਹੈ। ਉਨ੍ਹਾਂ ਦਾ ਕਾਰੋਬਾਰ ਵੀ ਫੋਕਰ ਪੁਆਇੰਟ ਵਿੱਚ ਹੀ ਹੈ। ਜਿੱਥੇ ਉਹ ਗੈਰੇਡ ਬੈਟਰੀ ਦੇ ਨਾਂ ਨਾਲ ਕਾਰੋਬਾਰ ਚਲਾਉਂਦੇ ਹਨ। ਉਨ੍ਹਾਂ ਦੀ ਫਰਮ ਬੈਟਰੀ ਬਣਾਉਣ ਦਾ ਕੰਮ ਕਰਦੀ ਹੈ।

ਪੁਲਿਸ ਵਿੱਚ ਦਰਜ ਕੇਸ ਵਿੱਚ ਈਸ਼ਾ ਵਛੇਰ ਦੇ ਪੁੱਤਰ ਵਿਭੋਰ ਨੇ ਕਿਹਾ ਉਨ੍ਹਾਂ ਦੀ ਫਰਮ ਵੱਲੋਂ ਸਟੋਰੇਕਸ ਬੈਟਰੀ ਨੂੰ ਮਾਲ ਸਪਲਾਈ ਹੁੰਦਾ ਸੀ। ਉਨ੍ਹਾਂ ਨੇ ਸਟੋਰੇਕਸ ਬੈਟਰੀ ਦੇ ਮਾਲਿਕਾਂ ਨੂੰ ਤਕਰੀਬਨ 90 ਲੱਖ ਰੁਪਏ ਲੈਣੇ ਸਨ। ਪਿਛਲੇ ਕਾਫੀ ਸਮੇਂ ਤੋਂ ਜਦੋਂ ਵੀ ਉਸ ਦੇ ਪਿਤਾ ਪੈਸੇ ਮੰਗਦੇ ਸਨ ਤਾਂ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾਂਦਾ ਸੀ। ਜਿਸ ਤੋਂ ਦੁਖੀ ਹੋਕੇ ਮਾਪਿਆਂ ਨੇ ਅਜਿਹਾ ਕਦਮ ਚੁੱਕਿਆ ਹੈ।

Exit mobile version