The Khalas Tv Blog Punjab ਵੱਡੇ ਭਰਾ ਨੇ ਛੋਟੇ ਭਰਾ ‘ਤੇ ਕੀਤਾ ਕਾਤਲਾਨਾ ਹਮਲਾ ! ਕਿਹਾ ‘ਮਾਰਨ ਦੇ ਬਾਅਦ ਹੀ ਖਾਣਾ ਖਾਵਾਂਗਾ !
Punjab

ਵੱਡੇ ਭਰਾ ਨੇ ਛੋਟੇ ਭਰਾ ‘ਤੇ ਕੀਤਾ ਕਾਤਲਾਨਾ ਹਮਲਾ ! ਕਿਹਾ ‘ਮਾਰਨ ਦੇ ਬਾਅਦ ਹੀ ਖਾਣਾ ਖਾਵਾਂਗਾ !

ਬਿਉਰੋ ਰਿਪੋਰਟ : ਜਲੰਧਰ ਦੇ ਨਕੋਦਰ ਵਿੱਚ ਇੱਕ ਵੱਡਾ ਭਰਾ ਆਪਣੇ ਆਪਣੇ ਛੋਟੇ ਭਰਾ ਦੇ ਖੂਨ ਦਾ ਪਿਆਸਾ ਹੋ ਗਿਆ ਹੈ । ਉਸ ਨੇ ਕਿਹਾ ਜਦੋਂ ਤੱਕ ਮੈਂ ਆਪਣੇ ਭਰਾ ਨੂੰ ਮੌਤ ਨਹੀਂ ਉਹ ਖਾਣਾ ਨਹੀਂ ਖਾਏਗਾ। ਪਿੰਡ ਉਗੀ ਵਿੱਚ ਵੱਡਾ ਭਰਾ ਸ਼ਰਾਬ ਪੀ ਕੇ ਘਰ ਪਹੁੰਚਿਆ ਅਤੇ ਅਚਾਨਕ ਕਿਸੇ ਗੱਲ ਨੂੰ ਲੈਕੇ ਪਹਿਲਾਂ ਛੋਟੇ ਭਰਾ ਨਾਲ ਬਹਿਸ ਸ਼ੁਰੂ ਹੋਈ ਫਿਰ ਵੱਡੇ ਭਰਾ ਤਰਸੇਮ ਨੇ ਸਰੀਰਕ ਤੌਰ ‘ਤੇ ਅਸਮਰਥ ਛੋਟੇ ਭਰਾ ਓਮ ਪ੍ਰਕਾਸ਼ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ । ਪਰਿਵਾਰ ਦਾ ਇਲਜ਼ਾਮ ਹੈ ਕਿ ਉਹ ਰਾਤ ਥਾਣੇ ਵਿੱਚ ਗਿਆ ਅਤੇ ਪੁਲਿਸ ਮੁਲਾਜ਼ਮਾਂ ਨੇ ਗੇਟ ਹੀ ਨਹੀਂ ਖੋਲਿਆ । ਉਸ ਦੇ ਬਾਅਦ ਉਹ ਆਪਣੇ ਆਪ ਸਿਵਲ ਹਸਪਤਾਲ ਚੱਲਾ ਗਿਆ ।

ਓਮ ਪ੍ਰਕਾਸ਼ ਦੀ ਮਾਂ ਨੇ ਦੱਸਿਆ ਕਿ ਉਸ ਦਾ ਵੱਡਾ ਪੁੱਤਰ ਤਰਸੇਮ ਪਰਿਵਾਰ ਤੋਂ ਵੱਖ ਰਹਿੰਦਾ ਹੈ ਅਤੇ ਅਕਸਰ ਸ਼ਰਾਬ ਪੀਕੇ ਲੜਦਾ ਹੈ । ਦੇਰ ਰਾਤ ਉਹ ਸ਼ਰਾਬ ਪੀਕੇ ਆਇਆ ਅਤੇ ਉਸ ਨੇ ਆਪਣੇ ਛੋਟੇ ਭਰਾ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ । ਮਾਂ ਨੇ ਇਲਜ਼ਾਮ ਲਗਾਇਆ ਕਿ ਉਸ ਦੇ ਸਿਰ ‘ਤੇ ਖੂਨ ਸਵਾਰ ਸੀ। ਉਹ ਬੋਲ ਰਿਹਾ ਸੀ ਕਿ ਅੱਜ ਓਮ ਪ੍ਰਕਾਸ਼ ਨੂੰ ਮਾਰਨ ਦੇ ਬਾਅਦ ਹੀ ਖਾਣਾ ਖਾਏਗਾ।

ਸਭ ਤੋਂ ਛੋਟੇ ਭਰਾ ਨੇ ਓਮ ਪ੍ਰਕਾਸ਼ ਨੂੰ ਬਚਾਇਆ

ਓਮ ਪ੍ਰਕਾਸ਼ ਨੇ ਕਿਹਾ ਕਿ ਸ਼ਰਾਬ ਦੇ ਨਸ਼ੇ ਵਿੱਚ ਜਦੋਂ ਉਸ ਦਾ ਵੱਡਾ ਭਰਾ ਤਰਸੇਮ ਉਸ ਨੂੰ ਕੁੱਟ ਰਿਹਾ ਸੀ ਤਾਂ ਇਨ੍ਹੀ ਦੇਰ ਵਿੱਚ ਉਸ ਦਾ ਛੋਟਾ ਭਰਾ ਆ ਗਿਆ । ਉਸ ਨੇ ਬੜੀ ਮੁਸ਼ਕਿਲ ਦੇ ਨਾਲ ਮੈਨੂੰ ਛੁਡਾਇਆ । ਹਾਲਾਂਕਿ ਇਸ ਦੌਰਾਨ ਵੱਡੇ ਭਰਾ ਨੇ ਛੋਟੇ ਭਰਾ ਨੂੰ ਵੀ ਕੁੱਟਿਆ । ਦੇਰ ਰਾਤ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਆਏ । ਉਸ ਦੀ ਪਿੱਠ,ਬਾਂਹ ਅਤੇ ਟੰਗਾਂ ਤੇ ਗਹਿਰੀ ਸੱਟਾਂ ਲੱਗੀਆਂ।

Exit mobile version