The Khalas Tv Blog Punjab ਕੀ ਤੁਸੀਂ ਵੀ ਬੈਂਕ ‘ਚ ਕੈਸ਼ ਜਮਾਂ ਕਰਵਾਉਣ ਸਮੇਂ ਇਹ ਗਲਤੀ ਤਾਂ ਨਹੀਂ ਕਰਦੇ ਹੋ ? ਜਲੰਧਰ ਦੇ ਸ਼ਖਸ ਨੇ ਕੀਤੀ 4 ਲੱਖ ਦਾ ਚੂਨਾ ਲੱਗ ਗਿਆ !
Punjab

ਕੀ ਤੁਸੀਂ ਵੀ ਬੈਂਕ ‘ਚ ਕੈਸ਼ ਜਮਾਂ ਕਰਵਾਉਣ ਸਮੇਂ ਇਹ ਗਲਤੀ ਤਾਂ ਨਹੀਂ ਕਰਦੇ ਹੋ ? ਜਲੰਧਰ ਦੇ ਸ਼ਖਸ ਨੇ ਕੀਤੀ 4 ਲੱਖ ਦਾ ਚੂਨਾ ਲੱਗ ਗਿਆ !

ਬਿਊਰੋ ਰਿਪੋਰਟ : ਜਲੰਧਰ ਦੇ ਕੰਪਨੀ ਬਾਗ ਚੌਕ ਵਿੱਚ ਇਲਾਹਾਬਾਦ ਬੈਂਕ ਵਿੱਚ ਦਿਨ-ਦਿਹਾੜੇ ਇੱਕ ਸ਼ਖ਼ਸ ਕੋਲੋ ਬਹੁਤ ਦੀ ਚਲਾਨੀ ਨਾਲ 4 ਲੱਖ ਰੁਪਏ ਲੁੱਟ ਲਏ ਜਦੋਂ ਉਸ ਨੂੰ ਪਤਾ ਚੱਲਿਆ ਤਾਂ ਕਾਫੀ ਦੇਰ ਹੋ ਚੁੱਕੀ ਸੀ । ਘਟਨਾ ਸਵੇਰ ਸਾਢੇ 10 ਵਜੇ ਦੀ ਹੈ । ਸੇਠ ਹੁਕੁਮਚੰਦ ਕਾਲੋਨੀ ਦੇ ਵਿਜੇ ਕੁਮਾਰ ਚੌਪੜਾ ਇਲਾਲਾਬਾਦ ਬੈਂਕ ਵਿੱਚ ਪੈਸੇ ਜਮਾ ਕਰਵਾਉਣ ਦੇ ਲਈ ਪਹੁੰਚੇ ਸਨ । ਵਿਜੇ ਚੌਪੜਾ ਦੀ ਫਗਵਾੜਾ ਗੇਟ ਵਿੱਚ ਰਾਜਨ ਇਲੈਕਟ੍ਰਿਕਲ ਨਾਂ ਦੀ ਦੁਕਾਨ ਹੈ ਉਸੇ ਦਾ ਕੈਸ਼ ਜਮਾ ਕਰਵਾਉਣ ਦੇ ਲਈ ਉਹ ਬੈਂਕ ਪਹੁੰਚੇ ਸਨ।

80 ਸਾਲ ਦੇ ਵਿਜੇ ਚੌਪੜਾ ਇਲਾਹਬਾਦ ਬੈਂਕ ਦੇ ਅੰਦਰ ਪਹੁੰਚੇ ਤਾਂ ਕਾਫੀ ਭੀੜ ਸੀ,ਜਿਸ ਤੋਂ ਬਾਅਦ ਇੱਕ ਨੌਜਵਾਨ ਉਨ੍ਹਾਂ ਦੇ ਕੋਲ ਆਇਆ ਅਤੇ ਕਹਿਣ ਲੱਗਿਆ ਕਿ ਤੁਸੀਂ ਗਲਤ ਫਾਰਮ ਭਰਿਆ ਹੈ,ਮੈਂ ਇਸੇ ਬੈਂਕ ਦਾ ਮੁਲਾਜ਼ਮ ਹਾਂ ਤੁਹਾਡਾ ਫਾਰਮ ਮੁੜ ਤੋਂ ਭਰਾ ਦਿੰਦਾ ਹਾਂ, ਨੌਜਵਾਨ ਦੂਜਾ ਫਾਰਮ ਲੈਕੇ ਆਇਆ ਅਤੇ ਬੋਲਿਆ ਪੈਸੇ ਮੈਨੂੰ ਫੜਾ ਦਿਉ ਤੁਸੀਂ ਫਾਰਮ ਭਰ ਲਿਓ ਫਿਰ ਪੈਸੇ ਜਮਾ ਕਰਵਾ ਦੇਵਾਂਗੇ। ਜਿਵੇਂ ਹੀ ਵਿਜੇ ਚੌਪੜਾ ਫਾਰਮ ਭਰਨ ਲੱਗੇ ਨਾਲ ਖੜਾ ਨੌਜਵਾਨ ਗਾਇਬ ਹੋ ਜਿਸ ਨੂੰ ਉਨ੍ਹਾਂ ਨੇ ਬੈਂਕ ਵਿੱਚ ਪੈਸੇ ਜਮਾ ਕਰਵਾਉਣ ਦੇ ਲਈ 4 ਲੱਖ ਦਿੱਤੇ ਸਨ ।

ਸੀਸੀਟੀਵੀ ਵਿੱਚ ਕੈਦ ਇਹ ਹੀ ਸ਼ਖਸ 4 ਲੱਖ ਲੈਕੇ ਫਰਾਰ ਹੋਇਆ

ਪੁਲਿਸ ਨੂੰ ਕੀਤੀ ਸ਼ਿਕਾਇਤ

ਪੀੜਤ ਵਿਜੇ ਚੌਪੜਾ ਨੇ ਇਸ ਦੀ ਜਾਣਕਾਰੀ ਬੈਂਕ ਦੇ ਮੈਨੇਜਰ ਨੂੰ ਦਿੱਤੀ, ਜਿਸ ਵੇਲੇ ਨੌਜਵਾਨ ਬਜ਼ੁਰਗ ਦੇ ਪੈਸੇ ਲੈਕੇ ਭਜਿਆ ਉਸ ਵੇਲੇ ਗਾਰਡ ਨਹੀਂ ਮੌਜੂਦ ਸੀ, ਜਿਸ ਦੇ ਬਾਅਦ ਵਪਾਰੀ ਅਤੇ ਬੈਂਕ ਨੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ,ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਹੈ । ਪੁਲਿਸ ਨੇ ਬੈਂਕ ਦੀ ਸੀਸੀਟੀਵੀ ਫੁਟੇਜ ਵੀ ਖੰਗਾਲੀ ਹਨ ਤਾਂਕੀ ਮੁਲਜ਼ਮ ਦੀ ਪਛਾਣ ਕੀਤੀ ਜਾ ਸਕੇ । ਵਿਜੇ ਚੌਪੜਾ ਨੇ ਕਿਹਾ ਪਿਛਲੇ 40 ਸਾਲ ਤੋਂ ਉਹ ਬੈਂਕ ਵਿੱਚ ਲੈਣ-ਦੇਣ ਕਰ ਰਿਹਾ ਹੈ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਬੈਂਕ ਦੇ ਅੰਦਰ ਇਸ ਤਰ੍ਹਾਂ ਧੋਖੇ ਨਾਲ ਕੋਈ ਪੈਸੇ ਲੈਕੇ ਫਰਾਰ ਹੋ ਗਿਆ ਹੋਵੇ । ਬੈਂਕ ਦੀ ਸੁਰੱਖਿਆ ਪ੍ਰਬੰਧਕਾਂ ਨੂੰ ਲੈਕੇ ਸਵਾਲ ਉੱਠ ਦੇ ਹੀ ਹਨ ਕਿ ਸੁਰੱਖਿਆ ਮੁਲਾਜ਼ਮ ਗੇਟ ‘ਤੇ ਕਿਉਂ ਨਹੀਂ ਤਾਇਨਾਤ ਪਰ ਕਿਧਰੇ ਨਾਲ ਕਿਧਰੇ ਬਜ਼ੁਰਗ ਦੀ ਵੀ ਵੱਡੀ ਲਾਪਰਵਾਈ ਸਾਹਮਣੇ ਆ ਰਹੀ ਹੈ । ਬਿਨਾਂ ਜਾਣ ਪਛਾਣ ਦੇ ਉਨ੍ਹਾਂ ਨੂੰ 4 ਲੱਖ ਦੀ ਵੱਡੀ ਰਕਮ ਨਹੀਂ ਫੜਾਉਣੀ ਚਾਹੀਦੀ ਸੀ । ਇਸ ਤੋਂ ਇਲਾਵਾ ਬਜ਼ੁਰਗ ਨੂੰ ਇਕੱਲੇ ਇੰਨੀ ਵੱਡੀ ਰਕਮ ਬੈਂਕ ਜਮਾ ਕਰਵਾਉਣ ਲਈ ਇਕੱਲੇ ਭੇਜਣਾ ਵੀ ਵੱਡੀ ਲਾਪਰਵਾਈ ਵੱਲ ਇਸ਼ਾਰਾ ਕਰ ਰਿਹਾ ਹੈ ।

Exit mobile version