The Khalas Tv Blog Punjab ਪੰਜਾਬ ਦੇ 2 ਸ਼ਹਿਰਾਂ ‘ਚੋਂ ਇੱਕੋ ਜਿਹੀ ਖ਼ਬਰ ! ਦੋਵੇਂ ਸ਼ਰਮਿੰਦਗੀ ‘ਤੇ ਸੋਚਣ ਨੂੰ ਮਜ਼ਬੂਰ ਕਰਨ ਵਾਲੀਆਂ !
Punjab

ਪੰਜਾਬ ਦੇ 2 ਸ਼ਹਿਰਾਂ ‘ਚੋਂ ਇੱਕੋ ਜਿਹੀ ਖ਼ਬਰ ! ਦੋਵੇਂ ਸ਼ਰਮਿੰਦਗੀ ‘ਤੇ ਸੋਚਣ ਨੂੰ ਮਜ਼ਬੂਰ ਕਰਨ ਵਾਲੀਆਂ !

 

ਬਿਉਰੋ ਰਿਪੋਰਟ : ਜਲੰਧਰ ਅਤੇ ਮੋਗਾ ਤੋਂ ਨਸ਼ੇ ਨੂੰ ਲੈਕੇ ਜਿਹੜੀਆਂ 2 ਤਸਵੀਰਾਂ ਅਤੇ ਖਬਰਾਂ ਆਇਆ ਹਨ ਉਸ ਵਿੱਚ ਇੱਕ ‘ਉਲਟੀ ਵਾੜ ਖੇਤ ਕਉ ਖਾਈ’ ਵਾਲੀ ਗੱਲ ਨੂੰ ਸੱਚ ਸਾਬਿਤ ਕਰਦੀ ਹੈ । ਨਸ਼ਿਆਂ ਖਿਲਾਫ ਜਿਸ ਪੁਲਿਸ ਮੁਲਾਜ਼ਮ ਨੂੰ ਸਖਤ ਕਾਰਵਾਈ ਕਰਨੀ ਸੀ ਜਲੰਧਰ ਵਿੱਚ ਉਹ ਹੀ ਮੁਲਾਜ਼ਮ ਨਸ਼ੇ ਵਿੱਚ ਧੁੱਤ ਨਜ਼ਰ ਆਇਆ । ਮੁਲਾਜ਼ਮ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅਤੇ ਉਸ ਦਾ ਨਾਂ ਰਾਹੁਲ ਦੱਸਿਆ ਜਾ ਰਿਹਾ ਹੈ। ਉਸ ਦੀ ਹਾਲਤ ਅਜਿਹੀ ਸੀ ਕਿ ਉਸ ਕੋਲ ਖੜੇ ਵੀ ਨਹੀਂ ਹੋਇਆ ਜਾ ਰਿਹਾ ਸੀ ਅਤੇ ਬੋਲ ਵੀ ਨਹੀਂ ਪਾ ਰਿਹਾ ਸੀ । ਲੋਕਾਂ ਨੇ ਉਸ ਨੂੰ ਪਾਣੀ ਪਿਲਾਇਆ ਅਤੇ ਉਸ ਦੀ ਬਾਂਹ ‘ਤੇ ਇੰਜੈਕਸ਼ਨ ਦਾ ਨਿਸ਼ਾਨ ਜਿਸ ਤੋਂ ਲੱਗਦਾ ਹੈ ਕਿ ਉਹ ਚਿੱਟੇ ਦਾ ਨਸ਼ਾ ਵੀ ਕਰਦਾ ਹੈ । ਲੋਕਾਂ ਨੇ ਪੁਲਿਸ ਮੁਲਾਜ਼ਮ ਦੀ ਹਰਕਤਾਂ ਵੀਡੀਓ ਵਿੱਚ ਕੈਦ ਕੀਤੀਆਂ । ਨਸ਼ੇੜੀ ਪੁਲਿਸ ਮੁਲਾਜ਼ਮਾਂ ਦੇ ਨਾਲ ਉਸ ਦੇ ਹੋਰ ਸਾਥੀ ਵੀ ਸਨ ਪਰ ਜਦੋਂ ਹੰਗਾਮਾ ਹੋਇਆ ਤਾਂ ਉਹ ਛੱਡ ਕੇ ਚੱਲੇ ਗਏ ।

ਦਵਾਈ ਦੀ ਵਜ੍ਹਾ ਕਰਕੇ ਹਾਲ ਹੋਇਆ

ਲੋਕਾਂ ਦੇ ਪਾਣੀ ਪਿਲਾਉਣ ਤੋਂ ਬਾਅਦ ਜਦੋਂ ਪੁਲਿਸ ਮੁਲਾਜ਼ਮ ਨੂੰ ਹੋਸ਼ ਆਇਆ ਤਾਂ ਉਸ ਨੇ ਦੱਸਿਆ ਕਿ 5 ਗੋਲੀਆਂ ਖਾਉਣ ਦੀ ਵਜ੍ਹਾ ਕਰਕੇ ਉਸ ਦਾ ਹਾਲ ਹੋਇਆ ਸੀ । ਜਦਕਿ ਲੋਕਾਂ ਦਾ ਕਹਿਣਾ ਸੀ ਜਿਹੜੀ ਦਵਾਈ ਉਸ ਨੇ ਖਾਣ ਦਾ ਦਾਅਵਾ ਕੀਤਾ ਹੈ ਕਿ ਉਸ ਦੀ ਅੱਧੀ ਗੋਲੀ ਖਾਣ ਨਾਲ ਵੀ ਬੁਰਾ ਹੋ ਜਾਂਦਾ ਹੈ। ਪਰ ਉਸ ਨੇ ਤਾਂ 5 ਗੋਲੀਆਂ ਖਾਦੀਆਂ ਸਨ । ਇਸ ਤੋਂ ਪਹਿਲਾਂ ਵੀ 2 ਪੁਲਿਸ ਮੁਲਾਜ਼ਮ ਨਸ਼ਾ ਕਰਕੇ ਹੰਗਾਮਾ ਕਰ ਚੁੱਕੇ ਹਨ । ASI ਰੈਂਕ ਦੇ 2 ਪੁਲਿਸ ਮੁਲਾਜ਼ਮਾਂ ਨੇ ਨਸ਼ੇ ਵਿੱਚ ਧੁੱਤ ਹੋਕੇ ਗੱਡੀਆਂ ਤੋੜ ਦਿੱਤੀਆਂ ਸਨ।

ਮੋਗਾ ਵਿੱਚ ਡਰੱਗ ਦੀ ਓਵਰ ਡੋਜ਼ ਨਾਲ ਮੌਤ

ਮੋਗਾ ਦੇ ਪਿੰਡ ਕੋਟਾ ਮੁਹੰਮਦ ਖਾਨ ਵਿੱਚ 25 ਸਾਲ ਦੇ ਨੌਜਵਾਨ ਦੀ ਡਰੱਗ ਦੀ ਓਵਰ ਡੋਜ਼ ਨਾਲ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਨਾਗੇਂਦਰ ਸਿੰਘ ਦੇ ਰੂਪ ਵਿੱਚ ਹੋਈ ਹੈ। ਇਸ ਮਾਮਲੇ ਵਿੱਚ ਮੋਗਾ ਪੁਲਿਸ ਨੇ ਸਿਮਰਨਜੀਤ ਕੌਰ ਪਿੰਡ ਨੂਰਪੁਰ ਹਕੀਮਾਂ ਅਤੇ ਉਸ ਦੇ 2 ਸਾਥੀਆਂ ਖਿਲਾਫ ਕੇਸ ਦਰਜ ਕੀਤਾ ਹੈ ਅਤੇ ਇੱਕ ਔਰਤ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ।

ਦੋਸਤ ਦੇ ਘਰ ਗਿਆ ਸੀ ਮ੍ਰਿਤਕ

ਪੁਲਿਸ ਨੂੰ ਦਿੱਤੇ ਗਏ ਬਿਆਨ ਵਿੱਚ ਨਾਗੇਂਦਰ ਦੇ ਚਾਚਾ ਲਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਪਿਛਲੇ 4 ਸਾਲ ਤੋਂ ਨਸ਼ੇ ਦਾ ਆਦੀ ਸੀ । ਬੀਤੀ ਰਾਤ ਉਹ ਆਪਣੇ ਦੋਸਤ ਦੇ ਨਾਲ ਨੂਰਪੁਰ ਹਕੀਮਾਂ ਗਿਆ ਸੀ । ਉਸੇ ਦੇ ਘਰ ਵਿੱਚ ਜਿੱਥੋਂ ਇਤਲਾਹ ਮਿਲੀ ਸੀ ਕਿ ਉਸ ਦੇ ਭਤੀਜੇ ਦੀ ਓਵਰ ਡੋਜ਼ ਨਾਲ ਮੌਤ ਹੋ ਗਈ ਹੈ ।

ਵਿਆਹ ਦੇ ਤਿੰਨ ਮਹੀਨੇ ਬਾਅਦ ਮ੍ਰਿਤਕ ਦਾ ਤਲਾਕ ਹੋਇਆ

ਲਖਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਭਤੀਜੇ ਨੂੰ ਉਨ੍ਹਾਂ ਨੇ ਨਸ਼ਾ ਛੁਡਾਉਣ ਦੇ ਲਈ ਕੇਂਦਰ ਵਿੱਚ ਤਕਰੀਬਨ ਤਿੰਨ ਵਾਰ ਭਰਤੀ ਕਰਵਾਇਆ । ਪਰ ਉਹ ਤਿੰਨੋ ਵਾਰ ਨਸ਼ਾ ਨਹੀਂ ਛੱਡ ਸਕਿਆ । ਢਾਈ ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਪਰ 3 ਮਹੀਨੇ ਦੇ ਅੰਦਰ ਦੀ ਤਲਾਕ ਹੋ ਗਿਆ। ਥਾਣਾ ਧਰਮਕੋਟ ਦੇ ਐੱਸਐੱਚਓ ਜਸਵਿੰਦਰ ਸਿੰਘ ਨੇ ਦੱਸਿਆ ਮੌਤ ਦੀ ਵਜ੍ਹਾ ਨਸ਼ੇ ਦੀ ਓਵਰਡੋਜ਼ ਸੀ ।

Exit mobile version