The Khalas Tv Blog Punjab 2 ਸੱਕੇ ਭਰਾਵਾਂ ਨਾਲ ਕੀ ਹੋਇਆ ? ਜਿਸ ਦੀ ਵਜ੍ਹਾ ਕਰਕੇ ਜ਼ਿੰਦਗੀ ਤੋਂ ਨਾਖੁਸ਼ ਹੋ ਗਏ !
Punjab

2 ਸੱਕੇ ਭਰਾਵਾਂ ਨਾਲ ਕੀ ਹੋਇਆ ? ਜਿਸ ਦੀ ਵਜ੍ਹਾ ਕਰਕੇ ਜ਼ਿੰਦਗੀ ਤੋਂ ਨਾਖੁਸ਼ ਹੋ ਗਏ !

ਬਿਉਰੋ ਰਿਪੋਰਟ : ਜਲੰਧਰ ਵਿੱਚ 2 ਸੱਕੇ ਭਰਾਵਾਂ ਨੇ ਬਿਆਸ ਦਰਿਆ ਵਿੱਚ ਛਾਲ ਮਾਰ ਦਿੱਤੀ ਹੈ । ਇਲਜ਼ਾਮ ਪੁਲਿਸ ‘ਤੇ ਲੱਗੇ ਹਨ । ਜਲੰਧਰ ਥਾਣੇ ਦੇ show ‘ਤੇ ਇਲਜ਼ਾਮ ਹੈ ਕਿ ਉਸ ਨੇ ਜ਼ਲੀਲ ਕੀਤਾ ਸੀ ਇਸੇ ਲਈ ਦੋਵੇਂ ਭਰਾਵਾਂ ਨੇ ਤਲਵੰਡੀ ਚੌਧਰੀਆ ਅਧੀਨ ਆਉਂਦੇ ਗੋਇੰਦਵਾਲ ਸਾਹਿਬ ਪੁਲ ਦੇ ਕੋਲ ਦਰਿਆ ਵਿੱਚ ਛਾਲ ਮਾਰੀ ਹੈ । ਪਰਿਵਾਰ ਅਤੇ ਪੁਲਿਸ ਦੋਵੇਂ ਸੱਕੇ ਭਰਾਵਾਂ ਦੀ ਤਲਾਸ਼ ਕਰ ਰਹੇ ਹਨ।

ਸ਼ਿਕਾਇਤਕਰਤਾ ਮਾਨਵਦੀਪ ਸਿੰਘ ਨੇ ਦੱਸਿਆ ਕਿ 14 ਅਗਸਤ ਨੂੰ ਆਪਣੇ ਦੋਸਤ ਦੀ ਭੈਣ ਪਰਮਿੰਦਰ ਕੌਰ ਅਤੇ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 1 ਜਲੰਧਰ ਵਿੱਚ ਪੰਚਾਇਤ ਕਰਨ ਦੇ ਲਈ ਗਏ ਸਨ । ਉਨ੍ਹਾਂ ਦੇ ਨਾਲ ਮਾਨਵਜੀਤ ਸਿੰਘ ਢਿੱਲੋਂ ਅਤੇ ਉਸ ਦੇ 2 ਦੋਸਤ ਵੀ ਸਨ । ਮਾਨਵਦੀਪ ਸਿੰਘ ਨੇ ਇਲਜ਼ਾਮ ਲਗਾਇਆ ਕਿ ਥਾਣੇ ਜਾਣ ਤੋਂ ਪਹਿਲਾਂ ਜਦੋਂ sho  ਨਵਦੀਪ ਸਿੰਘ ਨਾਲ ਫ਼ੋਨ ‘ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਬਹੁਤ ਹੀ ਮਾੜੇ ਤਰੀਕੇ ਨਾਲ ਬੋਲੇ ਅਤੇ 16 ਅਗਸਤ ਨੂੰ ਥਾਣੇ ਵਿੱਚ ਆਉਣ ਲਈ ਕਿਹਾ । 16 ਅਗਸਤ ਨੂੰ ਉਹ ਕਿਸੇ ਹੋਰ ਕੰਮ ‘ਤੇ ਬਾਹਰ ਗਏ ਸੀ । ਇਸ ਲਈ ਭਗਵੰਤ ਸਿੰਘ,ਮਾਨਵਜੀਤ ਸਿੰਘ ਢਿੱਲੋਂ ਉਸ ਦੇ ਦੋਸਤਾਂ ਦੀ ਮਾਂ ਦਵਿੰਦਰ ਕੌਰ ਅਤੇ ਬਲਵਿੰਦਰ ਸਿੰਘ ਦੀ ਪਤਨੀ ਅਤੇ ਹੋਰ ਰਿਸ਼ਤੇਦਾਰ ਪੁਲਿਸ ਸਟੇਸ਼ਨ ਪਹੁੰਚੇ । ਉੱਥੇ ਦੂਜਾ ਪੱਖ ਵੀ ਮੌਜੂਦ ਸੀ। ਇਸ ਦੌਰਾਨ ਕਾਫ਼ੀ ਬਹਿਸ ਹੋਈ ।

ਇਸੇ ਵਿਚਾਲੇ ਮੁੰਡੇ ਵਾਲੇ ਪੱਖ ਨੇ ਪਰਮਿੰਦਰ ਕੌਰ ਅਤੇ ਮਾਨਵਜੀਤ ਢਿੱਲੋਂ ਦੇ ਨਾਲ ਮਾੜਾ ਵਤੀਰਾ ਕੀਤਾ । ਪਰ ਪੁਲਿਸ ਮੁਲਾਜ਼ਮਾਂ ਨੇ ਦੂਜੇ ਪੱਖ ਨੂੰ ਬਾਹਰ ਭੇਜਣ ਥਾਂ ਉਨ੍ਹਾਂ ਨੂੰ ਭੇਜ ਦਿੱਤਾ । ਕੁਝ ਦੇਰ ਬਾਅਦ ਪੁਲਿਸ ਮੁਲਾਜ਼ਮ ਮਾਨਵਜੀਤ ਸਿੰਘ ਢਿੱਲੋਂ ਨੂੰ sho ਨਵਦੀਪ ਸਿੰਘ ਕੋਲ ਲੈ ਗਏ । ਫਿਰ ਥਾਣੇ ਦੇ ਅੰਦਰ ਚੀਕਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਪਰਿਵਾਰ ਅੰਦਰ ਗਿਆ ਤਾਂ ਪੁਲਿਸ ਨੇ ਉਨ੍ਹਾਂ ਦੇ ਸਾਹਮਣੇ ਮਾਨਵਜੀਤ ਸਿੰਘ ਢਿੱਲੋਂ ਨੂੰ ਚਪੇੜਾਂ ਮਾਰੀਆਂ । ਜਿਸ ਦੀ ਵਜ੍ਹਾ ਕਰਕੇ ਉਸ ਦੀ ਪੱਗ ਉਤਰ ਗਈ ਅਤੇ ਉਹ ਜ਼ਖ਼ਮੀ ਹੋ ਗਿਆ।

ਮਾਨਵਦੀਪ ਸਿੰਘ ਮੁਤਾਬਿਕ ਰਾਤ ਤਕਰੀਬਨ 8 ਵਜੇ ਮਾਨਵਜੀਤ ਸਿੰਘ ਢਿੱਲੋਂ ‘ਤੇ DDR ਦਰਜ ਕਰਕੇ ਉਸ ਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ । ਇਸ ਬਾਰੇ ਵਿੱਚ ਜਦੋਂ ਮਾਨਵਜੀਤ ਦੇ ਭਰਾ ਜਸਬੀਰ ਨੂੰ ਪਤਾ ਚੱਲਿਆ ਤਾਂ ਉਸ ਨੇ ਇਸ ਨੂੰ ਦਿਲ ‘ਤੇ ਲੈ ਲਿਆ । ਅਗਲੀ ਸ਼ਾਮ ਨੂੰ ਮਾਨਵਜੀਤ ਢਿੱਲੋਂ ਨੂੰ ਜ਼ਮਾਨਤ ਮਿਲ ਗਈ ਅਤੇ ਉਹ ਘਰ ਆ ਗਿਆ । ਉਸ ਦਿਨ ਜਸਬੀਰ ਬਿਨਾਂ ਦੱਸੇ ਘਰ ਤੋਂ ਨਿਕਲ ਗਿਆ । ਮਾਨਵਜੀਤ ਨੇ ਜਸਬੀਰ ਨੂੰ ਫ਼ੋਨ ਕੀਤਾ ਤਾਂ ਉਸ ਨੇ ਕਿਹਾ show ਨੇ ਆਪਣੇ ਅਹੁਦੇ ਦਾ ਨਜਾਇਜ਼ ਫ਼ਾਇਦਾ ਚੁੱਕਿਆ ਹੈ । ਉਸ ਦਾ ਮਨ ਕਰ ਰਿਹਾ ਹੈ ਕਿ ਉਹ ਦਰਿਆ ਵਿੱਚ ਛਾਲ ਮਾਰ ਦੇਵੇ । ਫ਼ੋਨ ‘ਤੇ ਗੱਲ ਕਰਦੇ ਕਰਦੇ ਮਾਨਵਜੀਤ ਵੀ ਬਿਆਸ ਵਿੱਚ ਬਣੇ ਗੋਇੰਦਵਾਲ ਸਾਹਿਬ ਵਾਲੇ ਪੁਲ ‘ਤੇ ਪਹੁੰਚ ਗਿਆ । ਇਸੇ ਦੌਰਾਨ ਜਸਬੀਰ ਨੇ ਪੁਲ ਤੋਂ ਛਾਲ ਮਾਰ ਦਿੱਤੀ ਅਤੇ ਇਸ ਤੋਂ ਬਾਅਦ ਮਾਨਵਜੀਤ ਨੇ ਵੀ ਛਾਲ ਮਾਰ ਦਿੱਤੀ ।

ਇਸ ਘਟਨਾ ਦੀ ਜਾਣਕਾਰੀ ਜਿਵੇਂ ਹੀ ਥਾਣਾ ਤਲਵੰਡੀ ਚੌਧਰਿਆ ਪੁਲਿਸ ਨੂੰ ਮਿਲੀ ਉਹ ਮੌਕੇ ‘ਤੇ ਪਹੁੰਚੇ ਅਤੇ ਮਾਨਵਜੀਤ ਅਤੇ ਜਸਬੀਰ ਦੀ ਤਲਾਸ਼ ਸ਼ੁਰੂ ਕਰ ਦਿੱਤੀ । ਕੁੜੀ ਦੇ ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਕੋਲੋਂ ਇਨਸਾਫ਼ ਦੀ ਮੰਗ ਕੀਤੀ । ਉਨ੍ਹਾਂ ਨੇ ਮੰਗ ਕੀਤੀ ਕਿ sho  ਖ਼ਿਲਾਫ਼ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਥਾਣੇਦਾਰ ਨੇ ਇਲਜ਼ਾਮਾਂ ਨੂੰ ਖ਼ਾਰਜ ਕੀਤਾ

sho  ਨਵਦੀਪ ਸਿੰਘ ਨੇ ਕਿਹਾ ਕਿ ਪੁਲਿਸ ‘ਤੇ ਲਗਾਏ ਗਏ ਇਲਜ਼ਾਮ ਬੇਬੁਨਿਆਦ ਹਨ । ਮਾਨਵਜੀਤ ਨੇ ਪੰਚਾਇਤ ਦੇ ਦੌਰਾਨ ਲੇਡੀ ਕਾਂਸਟੇਬਲ ਜਗਜੀਤ ਕੌਰ ਨਾਲ ਬਦਸਲੂਕੀ ਕੀਤੀ ਸੀ । ਜਿਸ ਦੀ ਗਵਾਈ ਕੁੜੀ ਵਾਲੇ ਪੱਖ ਨੇ ਲਿਖਿਤ ਵਿੱਚ ਦਿੱਤੀ ਸੀ। ਜਿਸ ਦੇ ਬਾਅਦ ਮਹਿਲਾ ਕਾਂਸਟੇਬਲ ਦੀ ਸ਼ਿਕਾਇਤ ‘ਤੇ ਕਾਰਵਾਈ ਕੀਤੀ ਗਈ । ਉਨ੍ਹਾਂ ਨੇ ਸ਼ੱਕ ਜਤਾਇਆ ਹੈ ਜਿਨ੍ਹਾਂ ਲੋਕਾਂ ਦੇ ਨਾਲ ਮਾਨਵਜੀਤ ਸਿੰਘ ਸੀ,ਉਨ੍ਹਾਂ ਲੋਕਾਂ ਨੇ ਹੀ ਉਸ ਨੂੰ ਉਕਸਾਇਆ ਜਿਸ ਦੇ ਬਾਅਦ ਉਸ ਨੇ ਅਜਿਹਾ ਕਦਮ ਚੁੱਕਿਆ ਹੈ । ਜਿਨ੍ਹਾਂ ਦੇ ਨਾਲ ਸੀ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ । ਪੂਰੀ ਘਟਨਾ ਪੁਲਿਸ ਨੂੰ ਡਰਾਉਣ ਦੇ ਲਈ ਹੋਈ ਸੀ । ਥਾਣਾ ਸੁਲਤਾਨਪੁਰ ਲੋਧੀ ਦੇ DSP ਬਬਨਦੀਪ ਸਿੰਘ ਨੇ ਕਿਹਾ ਲਿਖਤ ਵਿੱਚ ਸ਼ਿਕਾਇਤ ਮਿਲੀ ਹੈ । ਜਿਸ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬਿਆਸ ਵਿੱਚ ਦੋਵਾਂ ਨੌਜਵਾਨਾਂ ਦੀ ਤਲਾਸ਼ ਜਾਰੀ ਹੈ । ਜਾਂਚ ਦੇ ਬਾਅਦ ਮੁਲਜ਼ਮਾਂ ਖ਼ਿਲਾਫ਼ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ ।

Exit mobile version