The Khalas Tv Blog Punjab ਇੱਕ ਦਿਨ ਪਹਿਲਾ ਛੁੱਟੀ ‘ਤੇ ਆਇਆ ਜਵਾਨ ! ਪਰ ਫਿਰ ਜੋ ਹੋਇਆ ਉਸ ਨੇ ਕਲੇਜਾ ਬਾਹਰ ਕੱਢ ਦਿੱਤਾ !
Punjab

ਇੱਕ ਦਿਨ ਪਹਿਲਾ ਛੁੱਟੀ ‘ਤੇ ਆਇਆ ਜਵਾਨ ! ਪਰ ਫਿਰ ਜੋ ਹੋਇਆ ਉਸ ਨੇ ਕਲੇਜਾ ਬਾਹਰ ਕੱਢ ਦਿੱਤਾ !

ਬਿਉਰੋ ਰਿਪੋਰਟ – ਜਲਾਲਾਬਾਦ (Jalalabadh) ਤੋਂ ਦਿਲ ਨੂੰ ਹਿੱਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ । 1 ਦਿਨ ਪਹਿਲਾਂ ਕਈ ਮਹੀਨਿਆਂ ਦੇ ਬਾਅਦ ਛੁੱਟੀ ‘ਤੇ ਫੌਜੀ ਨੌਜਵਾਨ ਸੁਨੀਲ ਸਿੰਘ (Army Jawan Died in Accident) ਘਰ ਪਰਤਿਆ ਸੀ । ਰਾਤ ਵੇਲੇ ਪਿੰਡ ਦਾ ਗੇੜਾ ਲਗਾਉਣ ਦਾ ਮਨ ਕੀਤਾ ਤਾਂ ਬੁਲੇਟ ਮੋਟਰਸਾਈਕਲ ਚੁੱਕੀ ਅਤੇ ਚੱਲ ਪਿਆ । ਪਰ ਰੱਬ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ ।

ਜਿਵੇਂ ਹੀ ਪਿੰਡ ਦੀ ਗੇੜੀ ਲਗਾਉਣ ਤੋਂ ਬਾਅਦ ਸੁਨੀਲ ਸਿੰਘ ਘਰ ਪਰਤ ਰਿਹਾ ਸੀ ਕਿ ਉਸ ਦੀ ਬੁਲੇਟ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਈ । ਇਸ ਦੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਇਆ ਹਨ । ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਸੁਨੀਲ ਸਿੰਘ ਦੀ ਮੋਟਰਸਾਈਕਲ ਦੀ ਰਫਤਾਰ ਕਾਫੀ ਤੇਜ਼ ਸੀ,ਬੈਲੰਸ ਵਿਗੜਨ ਦੀ ਵਜ੍ਹਾ ਕਰਕੇ ਉਹ ਕੰਧ ਵਿੱਚ ਜਾਕੇ ਟਕਰਾ ਗਿਆ ਅਤੇ ਜਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ।

ਸੁਨੀਲ ਨੂੰ ਜਿਵੇਂ ਹੀ ਸ੍ਰੀ ਮੁਕਤਸਰ ਸਾਹਿਬ ਹਸਪਤਾਲ ਵਿੱਚ ਲਿਜਾਇਆ ਗਿਆ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਫੌਜੀ ਵਿਆਹਿਆ ਹੋਇਆ ਸੀ ਅਤੇ ਉਸ ਦਾ 10 ਮਹੀਨਿਆਂ ਦਾ ਬੱਚਾ ਹੈ। ਫਿਲਹਾਲ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Exit mobile version