The Khalas Tv Blog Punjab ਮੂਸੇਵਾਲੇ ਦੇ ਇਨਸਾਫ ਲਈ ਫੈਨਸ ਨੇ ਥਾਰ ਨਾਲ ਕੀਤੀ ਮਾੜੀ ਹਰਕਤ ! ਜਵਾਬ ਮੰਗਣ ‘ਤੇ ਦਿੱਤਾ ਬੇਤੁਕਾ ਜਵਾਬ
Punjab

ਮੂਸੇਵਾਲੇ ਦੇ ਇਨਸਾਫ ਲਈ ਫੈਨਸ ਨੇ ਥਾਰ ਨਾਲ ਕੀਤੀ ਮਾੜੀ ਹਰਕਤ ! ਜਵਾਬ ਮੰਗਣ ‘ਤੇ ਦਿੱਤਾ ਬੇਤੁਕਾ ਜਵਾਬ

ਬਿਉਰੋ ਰਿਪੋਰਟ : ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਮਿਲਣ ਵਿੱਚ ਹੋ ਰਹੀ ਹੈ ਦੇਰੀ ਤੋਂ ਨਰਾਜ਼ ਫੈਨਸ ਨੇ ਆਪਣੇ ਨਾਲ ਛੋਟੇ-ਛੋਟੇ ਬੱਚਿਆਂ ਦੀ ਜ਼ਿੰਦਗੀ ਵੀ ਦਾਅ ‘ਤੇ ਦਿੱਤਾ ਹੈ । ਗੁੱਸੇ ਵਿੱਚ ਫੈਨ ਨੇ ਆਪਣੀ ਥਾਰ ਗੱਡੀ ਨੂੰ ਨਹਿਰ ਵਿੱਚ ਸੁੱਟ ਦਿੱਤਾ । ਇਸ ਘਟਨਾ ਦੇ ਵਕਤ ਨਹਿਰ ਵਿੱਚ ਨਹਾਉਂਦੇ ਬੱਚੇ ਵੀ ਵਾਲ-ਵਾਲ ਬਚੇ। ਬੱਚਿਆਂ ਨੇ ਥਾਰ ਗੱਡੀ ਨੂੰ ਆਪਣੇ ਵੱਲ ਆਉਂਦੇ ਹੋਏ ਵੇਖਿਆ ਅਤੇ ਭੱਜ ਗਏ । ਇਹ ਘਟਨਾ ਜਲੰਧਰ ਦੇ ਬਸਤੀ ਬਾਵਾ ਖੇਲ ਨਹਿਰ ਦੇ ਕੋਲ ਹੋਈ ।

ਬੱਚਿਆਂ ਦੇ ਭੱਜ ਦੇ ਹੀ ਜਿੱਥੇ ਨਹਿਰ ਦੀ ਪੌੜੀਆਂ ਬਣਿਆ ਸਨ ਉੱਥੇ ਨੌਜਵਾਨ ਨੇ ਗੱਡੀ ਸਿੱਧੇ ਨਹਿਰ ਵਿੱਚ ਸੁੱਟ ਦਿੱਤੀ । ਘਟਨਾ ਦੇ ਬਾਅਦ ਮੌਕੇ ‘ਤੇ ਲੋਕ ਇਕੱਠੇ ਹੋ ਗਏ ਅਤੇ ਹੰਗਾਮਾ ਵੀ ਹੋਇਆ। ਹਾਦਸੇ ਦੇ ਬਾਅਦ ਲੋਕਾਂ ਨੇ ਫੌਰਨ ਪੁਲਿਸ ਨੂੰ ਇਤਲਾਹ ਕੀਤੀ। ਜਦੋਂ ਪੁਲਿਸ ਪਹੁੰਚੀ ਤਾਂ ਹਾਲਾਤਾ ਨੂੰ ਵੇਖਣ ਤੋਂ ਬਾਅਦ ਕ੍ਰੇਨ ਦੀ ਮਦਦ ਨਾਲ ਥਾਰ ਨੂੰ ਬਾਹਰ ਕੱਢਿਆ ਗਿਆ । ਇਸ ਤੋਂ ਇਲਾਵਾ ਪੁਲਿਸ ਥਾਰ ਵਿੱਚ ਬੈਠੇ ਨੌਜਵਾਨਾਂ ਨੂੰ ਵੀ ਆਪਣੇ ਨਾਲ ਲੈ ਗਈ । ਥਾਰ ਨੂੰ ਨਹਿਰ ਵਿੱਚ ਡਿਗਾਏ ਜਾਣ ਤੋਂ ਬਾਅਦ ਜਦੋਂ ਹੰਗਾਮਾ ਹੋਇਆ ਤਾਂ ਨੌਜਵਾਨਾਂ ਨੇ ਕਿਹਾ ਅਸੀਂ ਮੂਸੇਵਾਲਾ ਦੇ ਫੈਨ ਹਾਂ ਅਤੇ ਉਸ ਲਈ ਇਨਸਾਫ ਦੀ ਲੜਾਈ ਲੜ ਰਹੇ ਹਾਂ ।

ਨਹਿਰ ਵਿੱਚ ਥਾਰ ਸੁੱਟਣ ਵਾਲੇ ਵਕੀਲ ਹਰਪ੍ਰੀਤ ਸਿੰਘ ਨੇ ਕਿਹਾ ਸਿੱਧੂ ਮੂ੍ਸੇਵਾਲਾ ਨੂੰ ਇਨਸਾਫ ਨਹੀਂ ਮਿਲਿਆ ਹੈ । ਉਸ ਦੇ ਮਾਪੇ ਕਾਤਲਾਂ ਦੇ ਬਾਰੇ ਦੱਸ ਰਹੇ ਹਨ ਉਨ੍ਹਾਂ ਨੂੰ ਫੜਿਆ ਨਹੀਂ ਜਾ ਰਿਹਾ ਹੈ । ਇਸੇ ਲਈ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਦੇ ਲਈ ਉਨ੍ਹਾਂ ਨੇ ਨਹਿਰ ਵਿੱਚ ਥਾਰ ਗੱਡੀ ਸੁੱਟੀ । ਉਨ੍ਹਾਂ ਨੇ ਇਸ ਨਾਲ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ । ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਇਸ ਨਾਲ ਕਿਸੇ ਦਾ ਨੁਕਸਾਨ ਵੀ ਹੋ ਸਕਦਾ ਸੀ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਤੁਹਾਡੇ ਸਾਹਮਣੇ ਸਹੀ ਸਲਾਮਤ ਹਾਂ। ਨਹਿਰ ਵਿੱਚ ਨਹਾਉਂਦੇ ਹੋਏ ਬੱਚਿਆਂ ਬਾਰੇ ਉਨ੍ਹਾਂ ਨੇ ਕਿਹਾ ਜਿੱਥੇ ਥਾਰ ਸੁੱਟੀ ਗਈ ਉੱਥੇ ਕੋਈ ਨਹੀਂ ਸੀ । ਜਦੋਂ ਉਨ੍ਹਾਂ ਪੁੱਛਿਆ ਗਿਆ ਕੀ ਥਾਰ ਸੁੱਟਣ ਨਾਲ ਕੀ ਸਿੱਧੂ ਮੂ੍ਸੇਵਾਲਾ ਨੂੰ ਇਨਸਾਫ ਮਿਲ ਜਾਵੇਗਾ ? ਉਨ੍ਹਾਂ ਕਿਹਾ ਕਿ ਸਿਰਫ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਗੱਡੀ ਦੇ ਖਰਾਬ ਹੋਣ ਬਾਰੇ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਨਵੀਂ ਆ ਜਾਵੇਗੀ । ਸਿੱਧੂ ਮੂਸੇਵਾਲਾ ਵਾਪਸ ਨਹੀਂ ਆਵੇਗਾ। ਮੂਸੇਵਾਲਾ ਦੀ ਗੱਡੀ ‘ਤੇ ਗੋਲੀਆਂ ਮਾਰੀ ਗਈਆਂ ਸਨ,ਥਾਰ ਉਨ੍ਹਾਂ ਨੇ ਆਪਣੇ ਦੋਸਤਾਂ ਦੇ ਨਾਲ ਨਹਿਰ ਵਿੱਚ ਸੁੱਟੀ ਸੀ ।

ਸਿੱਧੂ ਮੂਸੇਵਾਲਾ ਦੇ ਲੱਖਾਂ ਫੈਨਸ ਦੇ ਮਨ ਵਿੱਚ ਹੁਣ ਵੀ ਇਹ ਸਵਾਲ ਹੈ ਕਿ ਉਸ ਦੇ ਪਰਿਵਾਰ ਨੂੰ ਕਦੋਂ ਇਨਸਾਫ ਮਿਲੇਗਾ ਅਤੇ ਅਸਲੀ ਕਾਤਲ ਕਦੋਂ ਫੜੇ ਜਾਣਗੇ । ਸਿੱਧੂ ਦੇ ਮਾਪੇ ਵੀ ਇਹ ਹੀ ਮੰਗ ਕਰ ਰਹੇ ਹਨ। ਪਰ ਜਿਸ ਤਰ੍ਹਾਂ ਨਾਲ ਨੌਜਵਾਨਾਂ ਨੇ ਥਾਰ ਨੂੰ ਨਹਿਰ ਵਿੱਚ ਸੁੱਟ ਕੇ ਇਨਸਾਫ ਦੀ ਮੰਗ ਕੀਤੀ ਹੈ ਉਸ ਨੂੰ ਸ਼ਾਇਦ ਸਿੱਧੂ ਦੇ ਮਾਪੇ ਵੀ ਸਹੀ ਨਹੀਂ ਮੰਨਣਗੇ ਕਿਉਂਕਿ ਉਹ ਨਹੀਂ ਚਾਉਣਗੇ ਇਨਸਾਫ ਦੀ ਇਸ ਲੜਾਈ ਵਿੱਚ ਕਿਸੇ ਹੋਰ ਨੌਜਵਾਨ ਜਾਂ ਕਿਸੇ ਬੇਕਸੂਰ ਦੀ ਜਾਨ ਜਾਏ।

Exit mobile version