The Khalas Tv Blog India ਜੈਸ਼ਕੰਰ ਨੇ ਰੂਸ ਦੇ ਵਿਦੇਸ਼ ਮੰਤਰੀ ਨਾਲ ਕੀਤੀ ਗੱਲਬਾਤ
India

ਜੈਸ਼ਕੰਰ ਨੇ ਰੂਸ ਦੇ ਵਿਦੇਸ਼ ਮੰਤਰੀ ਨਾਲ ਕੀਤੀ ਗੱਲਬਾਤ

‘ਦ ਖ਼ਾਲਸ ਬਿਊਰੋ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਰੂਸ ਦੇ ਵਿਦੇਸ਼ ਮੰਤਰੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਗੱਲਬਾਤ ਕੀਤੀ। ਰੂਸ ਦੇ ਯੂਕਰੇਨ ਹਮਲੇ ਦੇ ਮੱਦੇਨਜ਼ਰ ਇਹ ਗੱਲਬਾਤ ਕਾਫੀ ਅਹਿਮ ਮੰਨੀ ਜਾ ਰਹੀ ਹੈ। ਜੈਸ਼ੰਕਰ ਨੇ ਕਿਹਾ ਕਿ ਅੱਜ ਦੀ ਬੈਠਕ ਕੌਮਾਂਤਰੀ ਪੱਧਰ ’ਤੇ ਫ਼ੈਲੀ ਤਣਾਅ ਵਾਲੀ ਸਥਿਤੀ ਵਿੱਚ ਹੋ ਰਹੀ ਹੈ। ਭਾਰਤ ਹਮੇਸ਼ਾ ਮੱਤਭੇਦਾਂ ਜਾਂ ਵਿਵਾਦਾਂ ਨੂੰ ਗੱਲਬਾਤ ਤੇ ਕੂਟਨੀਤੀ ਰਾਹੀਂ ਸੁਲਝਾਉਣ ਦੇ ਹੱਕ ਵਿੱਚ ਰਿਹਾ ਹੈ।

Exit mobile version