‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਨੂੰ ਪਨਾਹ ਦੇਣ ਵਾਲੇ ਵਿਅਕਤੀ ਨੂੰ ਅੱਜ ਮੁਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਭਰਤ ਕੁਮਾਰ ਨਾਂ ਦੇ ਵਿਅਕਤੀ ਨੇ ਦੋਵਾਂ ਦੇ ਲਈ ਕਲਕੱਤਾ ਵਿੱਚ ਰਹਿਣ ਲਈ ਇੰਤਜ਼ਾਮ ਕੀਤਾ ਸੀ। ਭਰਤ ਨੂੰ 7 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ। ਪੁਲਿਸ ਮੁਤਾਬਕ ਭਰਤ ਦੀ ਨਿਸ਼ਾਨਦੇਹੀ ‘ਤੇ ਹੀ ਦੋਹਾਂ ਦਾ ਐਨਕਾਊਂਟਰ ਹੋਇਆ ਸੀ। ਭਰਤ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਜੈਪਾਲ ਤੇ ਜੱਸੀ ਕਿੰਨੇ ਸਮੇਂ ਤੋਂ ਕਲਕੱਤਾ ਵਿੱਚ ਰਹਿ ਰਹੇ ਸਨ ਅਤੇ ਜੈਪਾਲ ਦਾ ਕਿੰਨਾ ਲੋਕਾਂ ਦੇ ਨਾਲ ਕੁਨੈਕਸ਼ਨ ਸੀ। ਭਰਤ ਦਾ ਜੈਪਾਲ ਦੇ ਨਾਲ ਕੀ ਕੁਨੈਕਸ਼ਨ ਸੀ, ਇਸ ਬਾਰੇ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ।
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਰਤ ਕੁਮਾਰ ਨਾਂ ਦੇ ਆਦਮੀ ਨੂੰ ਫੜ੍ਹ ਕੇ ਕੁੱਝ ਜਾਣਕਾਰੀ ਹਾਸਿਲ ਕੀਤੀ, ਜੋ ਦਿੱਲੀ ਨੂੰ ਜਾ ਰਿਹਾ ਸੀ। ਇਸ ਵਿਅਕਤੀ ਤੋਂ ਪਤਾ ਲੱਗਾ ਕਿ ਇਸੇ ਵਿਅਕਤੀ ਨੇ ਗੈਂਗਸਟਰਾਂ ਨੂੰ ਉਹ ਜਗ੍ਹਾ ਲੈ ਕੇ ਦਿੱਤੀ ਸੀ। ਜਸਪ੍ਰੀਤ ਜੱਸੀ ‘ਤੇ 5 ਲੱਖ ਰੁਪਏ ਦਾ ਇਨਾਮ ਸੀ।