‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ):-ਬੀਤੇ ਕੱਲ੍ਹ ਐਨਕਾਊਂਟਰ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪਰਿਵਾਰ ਨੇ ਇਸ ਮੁਕਾਬਲੇ ਅਤੇ ਪੁਲਿਸ ਦੀ ਕਾਰਵਾਈ ਉੱਤੇ ਸਵਾਲ ਖੜ੍ਹੇ ਕੀਤੇ ਹਨ।ਜੈਪਾਲ ਦੇ ਪਰਿਵਾਰ ਦਾ ਕਹਿਣਾ ਹੈ ਕਿ ਜੈਪਾਲ ਤੇ ਉਸ ਦੇ ਸਾਥੀ ਜਸਪ੍ਰੀਤ ਜੱਸੀ ਦੀ ਮੌਤ ਤੋਂ ਨਾਲ ਜੁੜੀਆਂ ਜੋ ਸੋਸ਼ਲ ਮੀਡੀਆ ’ਤੇ ਤਸਵੀਰਾਂ ਵਾਇਰਲ ਹੋਈਆਂ ਹਨ, ਉਨ੍ਹਾਂ ਤੋਂ ਸਾਫ ਜ਼ਾਹਿਰ ਹੈ ਕਿ ਜਦੋਂ ਇਹ ਪੁਲਿਸ ਮੁਕਾਬਲਾ ਹੋਇਆ ਉਸ ਵੇਲੇ ਉਹ ਦੋਵੇਂ ਕਮਰੇ ਵਿੱਚ ਅਰਾਮ ਕਰ ਰਹੇ ਸਨ।ਪੁਲੀਸ ਨੇ ਆਤਮ ਸਮਰਪਣ ਕਰਵਾਉਣ ਦੀ ਥਾਂ ਉਨ੍ਹਾਂ ਨੂੰ ਐਨਕਾਊਂਟਰ ਕਰਕੇ ਮਾਰ ਦਿੱਤਾ।ਪਰਿਵਾਰ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਕਿਹਾ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ।
ਜੈਪਾਲ ਦਾ ਅਸਲ ਨਾਂ ਮਨਜੀਤ ਸਿੰਘ ਸੀ ਤੇ ਉਸ ਉੱਤੇ ਪੰਜਾਹ ਮਾਮਲੇ ਦਰਜ ਸਨ।ਜੈਪਾਲ ਦੀ ਮਾਂ ਨੇ ਕਿਹਾ ਹੈ ਕਿ ਅੱਠ ਸਾਲ ਤੋਂ ਉਨ੍ਹਾਂ ਨੇ ਜੈਪਾਲ ਨਾਲ ਕੋਈ ਸੰਪਰਕ ਨਹੀਂ ਕੀਤਾ ਹੈ।