The Khalas Tv Blog Punjab ਪਹਿਲਾਂ ਕਿਹਾ,ਮੋਬਾਈਲ ਦੀ ਵਜ੍ਹਾ ਕਰਕੇ ਗੁਰਮਨਜੋਤ ਕੌਰ ਦੁਨੀਆ ਤੋਂ ਗਈ ! ਪਰ ਜਾਂਚ ਤੋਂ ਬਾਅਦ ਹੁਣ ਨਵਾਂ ਮੋੜ
Punjab

ਪਹਿਲਾਂ ਕਿਹਾ,ਮੋਬਾਈਲ ਦੀ ਵਜ੍ਹਾ ਕਰਕੇ ਗੁਰਮਨਜੋਤ ਕੌਰ ਦੁਨੀਆ ਤੋਂ ਗਈ ! ਪਰ ਜਾਂਚ ਤੋਂ ਬਾਅਦ ਹੁਣ ਨਵਾਂ ਮੋੜ

ਬਿਉਰੋ ਰਿਪੋਰਟ: ਜਗਰਾਓਂ ਦੇ ਚੀਮਨਾ ਪਿੰਡ ਵਿੱਚ 19 ਸਾਲ ਦੀ ਕੁੜੀ ਦੇ ਕਤਲ ਵਿੱਚ ਨਵਾਂ ਮੋੜ ਸਾਹਮਣੇ ਆ ਗਿਆ ਹੈ । ਪਹਿਲਾਂ ਦੱਸਿਆ ਜਾ ਰਿਹਾ ਸੀ ਮੋਬਾਇਲ ਲੁਟੇਰੇ ਨੇ ਲੁੱਟਣ ਦੇ ਇਰਾਦੇ ਨਾਲ ਕਤਲ ਨੂੰ ਅੰਜਾਮ ਦਿੱਤਾ ਹੈ । ਪਰ ਹੁਣ ਪੁਲਿਸ ਜਾਂਚ ਤੋਂ ਬਾਅਦ ਕੋਈ ਹੋਰ ਹੀ ਖੇਡ ਸਾਹਮਣੇ ਆ ਰਹੀ ਹੈ । ਮ੍ਰਿਤਕ ਗੁਰਮਨਜੋਤ ਕੌਰ ਦਾ ਕਤਲ ਇੱਕ ਤਰਫਾ ਪਿਆਰ ਦੀ ਵਜ੍ਹਾ ਕਰਕੇ ਹੋਇਆ । ਉਹ 12ਵੀਂ ਤੋਂ ਬਾਅਦ IELTS ਦੀ ਤਿਆਰੀ ਕਰ ਰਹੀ ਸੀ । ਮੁਲਜ਼ਮ 23 ਸਾਲ ਦੀ ਗੁਰਕੀਰਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਸ ਨੇ ਪੁੱਛ-ਗਿੱਛ ਵਿੱਚ ਉਸ ਨੇ ਖੁਲਾਸਾ ਕੀਤਾ ਹੈ ਕਿ ਕਿਉਂ ਗੁਰਮਨਜੋਤ ਕੌਰ ਦਾ ਕਤਲ ਕੀਤਾ ਹੈ ।

ਪੁਲਿਸ ਨੂੰ ਇਤਲਾਹ ਮਿਲੀ ਸੀ ਵੀਰਵਾਰ ਨੂੰ ਚੀਮਨਾ ਪਿੰਡ ਵਿੱਚ ਇੱਕ ਜਮੀਨਦਾਰ ਦੇ ਘਰ ਵਿੱਚ ਵੜਕੇ ਨੌਜਵਾਨ ਨੇ ਗੁਰਮਨਜੋਤ ਕੌਰ ਦਾ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਹੈ । ਅਸਫਲ ਰਹਿਣ ‘ਤੇ ਉਸ ਨੇ ਗਰੁਮਨਜੋਤ ਕੌਰ ਦੇ ਸਿਰ ‘ਤੇ ਤੇਜ਼ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋ ਗਈ । ਖੂਨ ਨਾਲ ਭਿੱਜੀ ਗੁਰਮਨਜੋਤ ਦੀ ਲਾਸ਼ ਪਸ਼ੂਆਂ ਵਾਲੀ ਥਾਂ ‘ਤੇ ਮਿਲੀ। ਮੁਲਜ਼ਮ ਵੀ ਉਸੇ ਕੰਧ ਨੂੰ ਟੱਪ ਕੇ ਖੇਤਾਂ ਦੇ ਰਸਤੇ ਫਰਾਰ ਹੋ ਗਿਆ ਸੀ ।

ਜਿਸ ਸਮੇਂ ਵਾਰਦਾਤ ਹੋਈ ਕੁੜੀ ਦੇ ਪਿਤਾ ਨਿਰਪਾਲ ਸਿੰਘ ਆਪਣੀ ਪਤਨੀ ਦੇ ਨਾਲ ਜਗਰਾਓਂ ਦਵਾਈ ਲੈਣ ਗਏ ਸਨ । ਘਰ ਵਿੱਚ ਗੁਰਮਨਜੋਤ ਕੌਰ ਅਤੇ ਉਸ ਦੀ ਦਾਦੀ ਸੀ । ਘਰ ਦੇ ਕੋਲ ਇਲੈਕਟ੍ਰਿਕ ਦੀ ਦੁਕਾਨ ਵਿੱਚ ਕੰਮ ਕਰਨ ਵਾਲੇ ਹੈਪੀ ਨੇ ਕੁੜੀ ਦੀ ਚੀਕ ਸੁਣਕੇ ਸ਼ੋਰ ਪਾਇਆ ਅਤੇ ਗੁਰਮਨਜੋਤ ਦੇ ਪਿਤਾ ਨੂੰ ਇਤਲਾਹ ਕੀਤੀ । ਇਸ ਤੋਂ ਬਾਅਦ ਜਦੋਂ SSP ਦੇਹਾਤੀ ਨਵਨੀਤ ਸਿੰਘ ਬੈਂਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ ।

ਜਾਂਚ ਦੇ ਬਾਅਦ ਪੁਲਿਸ ਨੇ ਪਿੰਡ ਦੇ ਗੁਰਕੀਰਤ ਸਿੰਘ ਨੂੰ ਖੰਨਾ ਬੱਸ ਸਟੈਂਡ ਤੋਂ ਗ੍ਰਿਫਤਾਰ ਕਰ ਲਿਆ । ਪੁੱਛ-ਗਿੱਛ ਵਿੱਚ ਸਾਹਮਣੇ ਆਇਆ ਗੁਰਕੀਰਤ ਗੁਰਮਨਜੋਤ ਨਾਲ ਇੱਕ ਤਰਫਾ ਪਿਆਰ ਕਰਦਾ ਸੀ । ਉਹ ਹਮੇਸ਼ਾ ਉਸ ਦਾ ਪਿੱਛਾ ਕਰਦਾ ਸੀ। ਉਸ ਨੇ ਕਈ ਵਾਰ ਗੁਰਮਨਜੋਤ ਨੂੰ ਪ੍ਰਪੋਜ਼ ਕੀਤਾ ਪਰ ਹਰ ਵਾਰ ਉਸ ਨੇ ਮਨਾ ਕਰ ਦਿੱਤਾ। ਇਸ ਗੱਲ ਤੋਂ ਉਹ ਗੁੱਸੇ ਵਿੱਚ ਸੀ । ਵੀਰਵਾਰ ਨੂੰ ਗੁਰਮਨਜੋਤ ਦੇ ਮਾਪੇ ਘਰ ਵਿੱਚ ਨਹੀਂ ਸਨ ਮੌਕੇ ਦਾ ਫਾਇਦਾ ਚੁੱਕ ਕੇ ਉਹ ਘਰ ਵਿੱਚ ਵੜ ਗਿਆ । ਉਸ ਨੇ ਮੋਬਾਈਲ ਖੋਣ ਦਾ ਡਰਾਮਾ ਕੀਤਾ ਤਾਂਕੀ ਗੁਰਮਨਜੋਤ ਦੀ ਦਾਦੀ ਨੂੰ ਲੱਗੇ ਕਿ ਘਰ ਵਿੱਚ ਲੁਟੇਰਾ ਆ ਗਿਆ । ਗੁਰਮਨਜੋਤ ਦਾ ਕਤਲ ਕਰਨ ਦੇ ਬਾਅਦ ਗੁਰਪ੍ਰੀਤ ਸਿੱਧਾ ਆਪਣੇ ਘਰ ਗਿਆ ਅਤੇ ਫਿਰ ਬਾਇਕ ਲੈਕੇ ਫਰਾਰ ਹੋ ਗਿਆ। ਜਗਰਾਓਂ ਪੁਲਿਸ ਨੇ ਗੁਰਕੀਰਤ ਦੀ ਮੋਬਾਈਲ ਲੋਕੇਸ਼ਨ ਦੇ ਅਧਾਰ ‘ਤੇ ਉਸ ਨੂੰ ਖੰਨਾ ਬੱਸ ਸਟੈਂਡ ਤੋਂ ਫੜਿਆ ।

Exit mobile version